ਓਲੰਪਿਕ ਕੋਟੇ ਦੀ ਦੌੜ 'ਚ ਬਣੇ ਰਹਿਣ ਲਈ ਸਾਕਸ਼ੀ ਵਲੋਂ ਫਿਰ ਤੋਂ ਟ੍ਰਾਇਲ ਦੀ ਮੰਗ

02/12/2020 11:02:27 AM

ਸਪੋਰਟਸ ਡੈਸਕ— ਲੈਅ ਹਾਸਲ ਕਰਨ ਲਈ ਜੂਝ ਰਹੀ ਪਹਿਲਵਾਨ ਸਾਕਸ਼ੀ ਮਲਿਕ ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਨੂੰ ਬਣਾਈ ਰੱਖਣ ਲਈ ਇਕ ਵਾਰ ਫਿਰ ਤੋਂ ਟ੍ਰਾਇਲ ਕਰਾਉਣ ਦੀ ਮੰਗ ਕੀਤੀ ਹੈ। ਸਾਕਸ਼ੀ ਇਨ੍ਹੀਂ ਦਿਨੀਂ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਦੀ ਤਿਆਰੀ ਕਰ ਰਹੀ ਹੈ, ਜਿਥੇ ਉਹ ਗੈਰ-ਓਲੰਪਿਕ ਵਰਗ 'ਚ ਚੁਣੌਤੀ ਪੇਸ਼ ਕਰੇਗੀ। ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਨੂੰ ਓਲੰਪਿਕ ਦੇ 62 ਕਿ. ਗ੍ਰਾ. ਭਾਰ ਵਰਗ ਲਈ ਹੋਏ ਟ੍ਰਾਇਲ 'ਚ ਸੋਨਮ ਮਲਿਕ ਨੇ ਹਰਾ ਦਿੱਤਾ ਸੀ।PunjabKesariਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ. ਆਈ) ਪਹਿਲਾਂ ਹੀ ਇਹ ਸਾਫ਼ ਕਰ ਚੁੱਕਿਆ ਹੈ ਕਿ ਟ੍ਰਾਇਲ 'ਚ ਜਿੱਤ ਦਰਜ ਕਰਨ ਵਾਲੇ ਖਿਡਾਰੀ ਜੇਕਰ ਅੰਤਰਰਾਸ਼ਟਰੀ ਟੂਰਨਾਮੈਂਟਾਂ 'ਚ ਚੰਗਾ ਪ੍ਰਦਰਸ਼ਨ ਨਹੀਂ ਕਰਨਗੇ ਤਾਂ ਫਿਰ ਤੋਂ ਟ੍ਰਾਇਲ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਸੋਨਮ ਰੋਮ 'ਚ ਰੈਂਕਿੰਗ ਸੀਰੀਜ਼ ਦੇ ਮੁਕਾਬਲੇ ਦੇ ਪਹਿਲੇ ਦੌਰ 'ਚ ਹਾਰ ਗਈ ਸੀ ਪਰ ਜੇਕਰ ਉਹ ਦਿੱਲੀ 'ਚ 18 ਫਰਵਰੀ ਤੋਂ ਸ਼ੁਰੂ ਹੋ ਰਹੀ ਏਸ਼ੀਆਈ ਚੈਂਪੀਅਨਸ਼ਿਪ 'ਚ ਤਮਗੇ ਜਿੱਤਣ 'ਚ ਸਫਲ ਰਹੇ ਤਾਂ ਡਬਲਿਊ. ਐੱਫ. ਆਈ. ਉਨ੍ਹਾਂ ਨੂੰ ਏਸ਼ੀਆਈ ਓਲੰਪਿਕ ਕੁਆਲੀਫਾਇਰ 'ਚ ਭਾਗ ਲੈਣ ਤੋਂ ਨਹੀਂ ਰੋਕੇਗਾ। ਇਹ ਕੁਆਲੀਫਾਇਰ ਮਾਰਚ 'ਚ ਆਯੋਜਿਤ ਹੋਵੇਗਾ। 


Related News