ਦੁਬਈ ਦੀ ਸੈਰ 'ਤੇ ਨਿਕਲੀ ਸਾਕਸ਼ੀ ਧੋਨੀ (ਦੇਖੋ ਵੀਡੀਓ)

Monday, Dec 07, 2020 - 10:24 PM (IST)

ਦੁਬਈ ਦੀ ਸੈਰ 'ਤੇ ਨਿਕਲੀ ਸਾਕਸ਼ੀ ਧੋਨੀ (ਦੇਖੋ ਵੀਡੀਓ)

ਨਵੀਂ ਦਿੱਲੀ- ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਆਈ. ਪੀ. ਐੱਲ. ਤੋਂ ਬਾਅਦ ਆਪਣੇ ਪਰਿਵਾਰ ਸਮੇਤ ਛੁੱਟੀਆਂ ਬਤੀਤ ਕਰ ਰਹੇ ਹਨ। ਧੋਨੀ ਆਈ. ਪੀ. ਐੱਲ. ਦੇ ਤੁਰੰਤ ਬਾਅਦ ਪਤਨੀ ਸਾਕਸ਼ੀ ਦਾ ਜਨਮਦਿਨ ਮਨਾਉਣ ਦੇ ਲਈ ਦੁਬਈ ਗਏ ਹੋਏ ਸਨ ਤੇ ਉਦੋਂ ਤੋਂ ਹੀ ਧੋਨੀ ਅਤੇ ਉਸਦਾ ਪਰਿਵਾਰ ਉੱਥੇ ਛੁੱਟੀਆਂ ਬਤੀਤ ਕਰ ਰਿਹਾ ਹੈ। ਧੋਨੀ ਦੀ ਪਤਨੀ ਸਾਕਸ਼ੀ ਜ਼ਿਆਦਾਤਰ ਸੋਸ਼ਲ ਮੀਡੀਆ 'ਤੇ ਪਰਿਵਾਰ ਦੇ ਨਾਲ ਬੀਤੇ ਹੋਏ ਪਲਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ।

PunjabKesari
ਸਾਕਸ਼ੀ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਦੁਬਈ ਦੇ ਫਾਰਮ ਪਾਰਕ 'ਚ ਬੇਟੀ ਜੀਵਾ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਸਾਕਸ਼ੀ ਜਾਨਵਰਾਂ ਨੂੰ ਭੋਜਨ ਖਿਲਾਉਂਦੇ ਹੋਏ ਦਿਖਾਈ ਦੇ ਰਹੀ। ਜਿਸ 'ਚ ਉਹ ਕਦੇ ਭਾਲੂ, ਜਿਰਾਫ ਤੇ ਕਦੇ ਮਗਰਮੱਛ ਨੂੰ ਕੁਝ ਨਾ ਕੁਝ ਖਾਣ ਦੇ ਲਈ ਦੇ ਰਹੀ ਹੈ। ਇਕ ਤਸਵੀਰ 'ਚ ਉਹ ਸ਼ੇਰ ਦੇ ਬੱਚੇ ਨੂੰ ਬੋਤਲ ਨਾਲ ਦੁੱਧ ਪਿਲਾ ਰਹੀ ਹੈ।

PunjabKesari
ਸਾਕਸ਼ੀ ਨੇ ਇਸ ਦੇ ਨਾਲ ਹੀ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਸਾਕਸ਼ੀ ਆਪਣੇ ਮੂੰਹ 'ਚ ਪੱਤੇ ਨੂੰ ਰੱਖਦੀ ਹੈ, ਜਿਸ ਤੋਂ ਬਾਅਦ ਜਿਰਾਫ ਉਸਦੇ ਮੂੰਹ 'ਚੋਂ ਕੱਢ ਲੈਂਦਾ ਹੈ। ਇਸ ਤੋਂ ਬਾਅਦ ਉਹ ਭਾਲੂ ਨੂੰ ਵੀ ਆਪਣੇ ਹੱਥ ਨਾਲ ਭੋਜਨ ਖਿਲਾਉਂਦੀ ਹੈ। ਸਾਕਸ਼ੀ ਦੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Sakshi Singh Dhoni (@sakshisingh_r)


ਜ਼ਿਕਰਯੋਗ ਹੈ ਕਿ ਸਾਕਸ਼ੀ ਧੋਨੀ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਆਪਣੀ ਸੋਸ਼ਲ ਲਾਈਫ ਨੂੰ ਸ਼ੇਅਰ ਕਰਨਾ ਪਸੰਦ ਕਰਦੀ ਹੈ। ਧੋਨੀ ਸੋਸ਼ਲ ਮੀਡੀਆ 'ਤੇ ਬਹੁਤ ਘੱਟ ਐਕਟਿਵ ਰਹਿੰਦੇ ਹਨ ਪਰ ਸਾਕਸ਼ੀ ਤੇ ਉਸਦੀ ਬੇਟੀ ਜੀਵਾ ਜ਼ਿਆਦਾਤਰ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ।

PunjabKesari


ਨੋਟ- ਦੁਬਈ ਦੀ ਸੈਰ 'ਤੇ ਨਿਕਲੀ ਸਾਕਸ਼ੀ ਧੋਨੀ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Gurdeep Singh

Content Editor

Related News