ਸਾਕਸ਼ੀ ਤੋਂ ਬਾਅਦ ਪੂਜਾ ਨੂੰ ਵੀ ਟ੍ਰਾਇਲ ਵਿਚ ਮਿਲੀ ਹਾਰ

01/04/2020 6:54:06 PM

ਲਖਨਊ : ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਤੇ ਟੋਕੀਓ ਵਿਚ ਭਾਰਤੀ ਦੀ ਤਮਗਾ ਉਮੀਦ ਮੰਨੀ ਜਾ ਰਹੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੂੰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਲਈ ਹੋ ਰਹੇ ਟ੍ਰਾਇਲਾਂ ਵਿਚ ਸ਼ਨੀਵਾਰ ਨੂੰ ਦੋ ਵਾਰ ਦੀ ਵਿਸ਼ਵ ਕੈਡੇਟ ਚੈਂਪੀਅਨ ਸੋਨਮ ਮਲਿਕ ਦੇ ਹੱਥੋਂ 62 ਕਿ. ਗ੍ਰਾ. ਵਰਗ ਵਿਚ ਹਾਰ ਝੱਲਣੀ ਪਈ, ਜਦਕਿ 57 ਕਿ. ਗ੍ਰਾ. ਵਰਗ ਵਿਚ ਵਿਸ਼ਵ ਚੈਂਪੀਅਨਸ਼ਿਪ ਦੀ ਤਮਗਾ ਜੇਤੂ ਪੂਜਾ ਢਾਂਡਾ ਨੂੰ ਅੰਸ਼ੂ ਮਲਿਕ ਨੇ ਉਲਟਫੇਰ ਦਾ ਸ਼ਿਕਾਰ ਬਣਾਇਆ ਤੇ ਏਸ਼ੀਆਈ ਕੁਸ਼ਤੀ ਲਈ ਭਾਰਤੀ ਕੁਸ਼ਤੀ ਦਲ ਦਾ ਹਿੱਸਾ ਬਣ ਗਈ।

PunjabKesari

ਹੋਰਨਾਂ ਪਹਿਲਵਾਨਾਂ ਵਿਚ ਵਿਨੇਸ਼ ਫੋਗਟ ਨੇ 53 ਕਿ. ਗ੍ਰਾ., ਦਿਵਿਆ ਕਾਕਰਾਨ ਨੇ 68 ਕਿ. ਗ੍ਰਾ. , ਨਿਰਮਲਾ ਦੇਵੀ ਨੇ 50 ਕਿ. ਗ੍ਰਾ. ਤੇ ਕਿਰਨ ਗੋਦਾਰਾ ਨੇ ਆਪਣੇ 76 ਕਿ. ਗ੍ਰਾ. ਵਰਗ ਵਿਚ ਜਿੱਤ ਦਰਜ ਕੀਤੀ ਹੈ। ਇਹ ਸਾਰੀਆਂ ਜੇਤੂ 15 ਤੋਂ 18 ਜਨਵਰੀ ਤਕ ੋਰੋਣ ਵਿਚ ਹੋਣ ਵਾਲੇ ਪਹਿਲੇ ਰੈਂਕਿੰਗ ਸੀਰੀਜ਼ ਟੂਰਨਾਮੈਂਟ ਵਿਚ ਖੇਡਣਗੀਆਂ ਤੇ  ਫਿਰ ਨਵੀਂ ਦਿੱਲੀ ਵਿਚ 18 ਤੋਂ 23 ਫਰਵਰੀ ਤਕ ਨਵੀਂ ਦਿੱਲੀ ਵਿਚ ਹੋਣ ਵਾਲੀ ਏਸ਼ੀਅਨ ਚੈਂਪੀਅਨਸ਼ਿਪ ਵਿਚ ਉਤਰੇਗੀ। ਜੇਕਰ ਇਹ ਪਹਿਲਵਾਨ ਦੋਵਾਂ ਟੂਰਨਾਮੈਂਟਾਂ ਵਿਚ ਤਮਗਾ ਜਿੱਤਣ ਵਿਚ ਕਾਮਯਾਬ ਰਹਿੰਦੀਆਂ ਹਨ ਤਾਂ ਇਨ੍ਹਾਂ ਨੂੰ 27 ਤੇ 29 ਫਰਵਰੀ ਨੂੰ ਸ਼ਿਆਨ ਵਿਚ ਹੋਣ ਵਾਲੇ ਏਸ਼ੀਅਨ ਓਲੰਪਿਕ ਕੁਆਲੀਫਾਇਰ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਮਿਲੇਗਾ।


Related News