ਮਹਾਕੁੰਭ ’ਚ ਆਸਥਾ ਦੀ ਡੁੱਬਕੀ ਲਗਾਉਣ ਲਈ ਪੁੱਜੀ ਸਾਇਨਾ ਨੇਹਵਾਲ
Thursday, Feb 06, 2025 - 02:28 PM (IST)

ਸਪੋਰਟਸ ਡੈਸਕ- ਭਾਰਤ ਦੀ ਸਟਾਰ ਸ਼ਟਲਰ ਤੇ ਸਾਬਕਾ ਓਲੰਪਿਕ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਬੁੱਧਵਾਰ ਨੂੰ ਸੰਗਮ ਵਿਚ ਆਸਥਾ ਦੀ ਡੁਬਕੀ ਲਗਾਉਣ ਲਈ ਆਪਣੇ ਪਿਤਾ ਡਾ. ਹਰਵੀਰ ਸਿੰਘ ਨੇਹਵਾਲ ਨਾਲ ਮਹਾਕੁੰਭ ਨਗਰ ਪਹੁੰਚੀ। ਉਸ ਨੇ ਕਿਹਾ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਅਧਿਆਤਮਿਕ ਆਯੋਜਨ ਹੈ ਤੇ ਉਹ ਖੁਦ ਨੂੰ ਖੁਸ਼ਕਿਸਮਤ ਮੰਨਦੀ ਹੈ ਕਿ ਉਸ ਨੂੰ ਇੱਥੇ ਆਉਣ ਦਾ ਮੌਕਾ ਮਿਲਿਆ।