ਸਾਈ ਪ੍ਰਣੀਤ ਚੋਟੀ 10 ''ਚ, ਸ਼੍ਰੀਕਾਂਤ 13ਵੇਂ ਸਥਾਨ ''ਤੇ ਖਿਸਕੇ

Tuesday, Nov 12, 2019 - 09:56 PM (IST)

ਸਾਈ ਪ੍ਰਣੀਤ ਚੋਟੀ 10 ''ਚ, ਸ਼੍ਰੀਕਾਂਤ 13ਵੇਂ ਸਥਾਨ ''ਤੇ ਖਿਸਕੇ

ਨਵੀਂ ਦਿੱਲੀ— ਭਾਰਤੀ ਬੈਡਮਿੰਟਨ ਖਿਡਾਰੀ ਬੀ ਸਾਈ ਪ੍ਰਣੀਤ ਇਕ ਸਥਾਨ ਦੇ ਫਾਈਦੇ ਨਾਲ ਤਾਜ਼ਾ ਡਬਲਯੂ ਐੱਫ. ਰੈਕਿੰਗ 'ਚ ਦਸਵੇਂ ਸਥਾਨ 'ਤੇ ਪਹੁੰਚ ਗਏ ਜਦਕਿ ਕਿਦਾਮਬੀ ਸ਼੍ਰੀਕਾਂਤ ਤਿੰਨ ਸਥਾਨ ਖਿਸ ਕੇ 13ਵੇਂ ਸਥਾਨ 'ਤੇ ਆ ਗਏ ਹਨ। ਅਗਸਤ 'ਚ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜਿੱਤਣ ਵਾਲੇ ਸਾਈ ਪ੍ਰਣੀਤ ਚੋਟੀ 10 'ਚ ਪਹੁੰਚ ਗਏ ਜਦਕਿ ਸ਼੍ਰੀਕਾਂਤ ਇਸ ਨਾਲ ਬਾਹਰ ਹੋ ਗਏ। ਸਮੀਰ ਵਰਮਾ ਇਕ ਸਥਾਨ ਦੇ ਫਾਈਦੇ ਨਾਲ 16ਵੇਂ ਸਥਾਨ 'ਤੇ ਆ ਗਏ ਹਨ। ਮਹਿਲਾ ਰੈਂਕਿੰਗ 'ਚ ਪੀ. ਵੀ. ਸਿੰਧੂ 6ਵੇਂ ਤੇ ਸਾਈਨਾ ਨੇਹਵਾਲ 9ਵੇਂ ਸਥਾਨ 'ਤੇ ਬਣੀ ਹੋਈ ਹੈ।


author

Gurdeep Singh

Content Editor

Related News