ਭਾਰਤੀ ਖੇਡ ਅਥਾਰਟੀ ਨੇ ਓਲੰਪਿਕ 2024 ਅਤੇ 2028 ਦੀ ਤਿਆਰੀ ਲਈ 398 ਕੋਚ ਕੀਤੇ ਨਿਯੁਕਤ
Thursday, Feb 17, 2022 - 12:25 PM (IST)
ਨਵੀਂ ਦਿੱਲੀ (ਭਾਸ਼ਾ) - ਭਾਰਤੀ ਖੇਡ ਅਥਾਰਟੀ (ਸਾਈ) ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਪੈਰਿਸ ਅਤੇ ਲਾਸ ਏਂਜਲਸ ਓਲੰਪਿਕ ਸਮੇਤ ਮਹੱਤਵਪੂਰਨ ਟੂਰਨਾਮੈਂਟਾਂ ਦੀ ਤਿਆਰੀ ਲਈ 21 ਖੇਡਾਂ ਵਿਚ ਵੱਖ-ਵੱਖ ਪੱਧਰਾਂ 'ਤੇ 398 ਕੋਚਾਂ ਦੀ ਨਿਯੁਕਤੀ ਕੀਤੀ ਹੈ। ਕੋਚਾਂ ਅਤੇ ਸਹਾਇਕ ਕੋਚਾਂ ਵਿਚ ਕਈ ਪ੍ਰਸਿੱਧ ਨਾਮ ਹਨ, ਜਿਨ੍ਹਾਂ ਵਿਚ ਏਸ਼ੀਅਨ ਖੇਡਾਂ ਦੇ ਸੋਨ ਤਮਗਾ ਜੇਤੂ Sailing ਖਿਡਾਰੀ ਬਜਰੰਗ ਲਾਲ ਤੱਖਰ ਵੀ ਸ਼ਾਮਲ ਹਨ। ਉਹ ਹੁਣ Sailing ਕੋਚ ਹੋਣਗੇ। ਰਾਸ਼ਟਰਮੰਡਲ ਚੈਂਪੀਅਨਸ਼ਿਪ ਦੀ ਸੋਨ ਤਗਮਾ ਜੇਤੂ ਸ਼ਿਲਪੀ ਸ਼ੈਰੋਨ ਕੁਸ਼ਤੀ ਵਿਚ ਸਹਾਇਕ ਕੋਚ ਹੋਵੇਗੀ, ਜਦਕਿ ਓਲੰਪੀਅਨ ਜਿੰਸੀ ਫਿਲਿਪ ਐਥਲੈਟਿਕ ਕੋਚ ਹੋਵੇਗੀ। ਵੱਖ-ਵੱਖ ਅੰਤਰਰਾਸ਼ਟਰੀ ਚੈਂਪੀਅਨਸ਼ਿਪਾਂ ਵਿਚ ਤਮਗਾ ਜੇਤੂ ਪ੍ਰਨਾਮਿਕਾ ਬੋਰਾ ਮੁੱਕੇਬਾਜ਼ੀ ਕੋਚ ਹੋਵੇਗੀ।
ਇਹ ਵੀ ਪੜ੍ਹੋ: ਤੀਸਰੇ ਟੀ-20 ਲਈ BCCI ਨੇ 20,000 ਦਰਸ਼ਕਾਂ ਨੂੰ ਦਿੱਤੀ ਇਜਾਜ਼ਤ
ਖੇਡ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ, "ਖੇਡ ਮੰਤਰਾਲਾ ਨੇ ਓਲੰਪਿਕ 2024 ਅਤੇ 2028 ਸਮੇਤ ਮਹੱਤਵਪੂਰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੀ ਤਿਆਰੀ ਕਰ ਰਹੇ ਖਿਡਾਰੀਆਂ ਨੂੰ 360 ਡਿਗਰੀ ਸਹਾਇਤਾ ਪ੍ਰਦਾਨ ਕਰਨ ਦੇ ਆਪਣੇ ਯਤਨਾਂ ਦੇ ਹਿੱਸੇ ਵਜੋਂ ਇਹ ਨਿਯੁਕਤੀਆਂ ਕੀਤੀਆਂ ਹਨ।" ਕੁੱਲ 398 ਵਿਚੋਂ, 101 ਕੋਚ PSU ਜਾਂ ਹੋਰ ਸਰਕਾਰੀ ਅਦਾਰਿਆਂ ਤੋਂ ਡੈਪੂਟੇਸ਼ਨ 'ਤੇ ਆਏ ਹਨ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, ''ਮੈਨੂੰ ਖੁਸ਼ੀ ਹੈ ਕਿ ਉੱਚ ਅੰਤਰਰਾਸ਼ਟਰੀ ਪੱਧਰ 'ਤੇ ਖੇਡਣ ਵਾਲੇ ਕਈ ਸਾਬਕਾ ਖਿਡਾਰੀਆਂ ਨੇ ਇਨ੍ਹਾਂ ਅਹੁਦਿਆਂ ਲਈ ਅਰਜ਼ੀ ਦਿੱਤੀ ਅਤੇ ਚੁਣੇ ਗਏ। ਉਹ ਖਿਡਾਰੀਆਂ ਦੀ ਮਾਨਸਿਕ ਦ੍ਰਿੜਤਾ 'ਤੇ ਵੀ ਕੰਮ ਕਰ ਸਕਣਗੇ ਜੋ ਵਿਸ਼ਵ ਪੱਧਰ 'ਤੇ ਖੇਡਣ ਲਈ ਸਫ਼ਲਤਾ ਦੀ ਕੁੰਜੀ ਹੈ।''
ਇਹ ਵੀ ਪੜ੍ਹੋ: ਇੰਗਲੈਂਡ ਦੇ ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਨੇ PM ਮੋਦੀ ਤੋਂ ਮੰਗੀ ਮਦਦ, ਮਿਲਿਆ ਇਹ ਜਵਾਬ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।