ਸਾਹਿਲ ਪਾਰੇਖ ਨੇ ਲਾਇਆ ਸ਼ਾਨਦਾਰ ਸੈਂਕੜਾ, ਭਾਰਤ ਨੇ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾਇਆ

Monday, Sep 23, 2024 - 04:28 PM (IST)

ਪੁਡੂਚੇਰੀ : ਸਾਹਿਲ ਪਾਰੇਖ (ਅਜੇਤੂ 109) ਅਤੇ ਅਭਿਗਿਆਨ ਕੁੰਡੂ (ਅਜੇਤੂ 53) ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਨੇ ਸੋਮਵਾਰ ਨੂੰ ਆਸਟ੍ਰੇਲੀਆ ਦੀ ਅੰਡਰ-19 ਟੀਮ ਨੂੰ 9 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿਚ 2-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ।

ਅੱਜ ਇੱਥੇ 177 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਆਈ ਭਾਰਤ ਦੀ ਅੰਡਰ-19 ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਤੀਜੇ ਓਵਰ ਵਿਚ ਹੈਰੀ ਹੋਕਸਟ੍ਰਾ ਨੇ ਰੁਧ ਪਟੇਲ ਨੂੰ ਰੋਨਾਲਡੋ (10) ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ। ਇਸ ਤੋਂ ਬਾਅਦ ਸਾਹਿਲ ਪਾਰੇਖ ਅਤੇ ਅਭਿਗਿਆਨ ਕੁੰਡੂ ਨੇ ਭਾਰਤੀ ਪਾਰੀ ਨੂੰ ਸੰਭਾਲਿਆ ਅਤੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 22 ਓਵਰਾਂ 'ਚ ਇਕ ਵਿਕਟ 'ਤੇ 177 ਦੌੜਾਂ ਬਣਾਈਆਂ ਅਤੇ ਮੈਚ 9 ਵਿਕਟਾਂ ਨਾਲ ਜਿੱਤ ਲਿਆ। ਸਾਹਿਲ ਨੇ 75 ਗੇਂਦਾਂ ਵਿਚ 14 ਚੌਕੇ ਅਤੇ ਪੰਜ ਛੱਕੇ ਲਗਾਉਂਦੇ ਹੋਏ (ਅਜੇਤੂ 109) ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ।

ਇਹ ਵੀ ਪੜ੍ਹੋ : ਸਮਿਥ ਨੇ ਬੁਮਰਾਹ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ, ਸਾਰੇ ਫਾਰਮੈਟਾਂ 'ਚ ਦੱਸਿਆ ਸਰਬੋਤਮ ਤੇਜ਼ ਗੇਂਦਬਾਜ਼

ਜਦਕਿ ਅਭਿਗਿਆਨ ਕੁੰਡੂ ਨੇ 50 ਗੇਂਦਾਂ 'ਚ 9 ਚੌਕੇ ਲਗਾ ਕੇ (ਅਜੇਤੂ 50) ਦੌੜਾਂ ਬਣਾਈਆਂ। ਇਸ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਲੜੀ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਆਸਟ੍ਰੇਲੀਆ ਲਈ ਹੈਰੀ ਹੋਕਸਟ੍ਰਾ ਨੇ ਇਕ ਵਿਕਟ ਹਾਸਲ ਕੀਤੀ। ਇਸ ਤੋਂ ਪਹਿਲਾਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਵਨਡੇ ਮੈਚ 'ਚ ਆਸਟ੍ਰੇਲੀਆ ਨੂੰ 176 ਦੌੜਾਂ 'ਤੇ ਆਊਟ ਕਰ ਦਿੱਤਾ ਸੀ। ਆਸਟ੍ਰੇਲੀਆ ਦੀ ਅੰਡਰ-19 ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।

ਬੱਲੇਬਾਜ਼ੀ ਕਰਨ ਆਈ ਆਸਟ੍ਰੇਲੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਮੁਹੰਮਦ ਅਨਾਨ ਨੇ ਸਲਾਮੀ ਬੱਲੇਬਾਜ਼ ਐਲੇਕਸ ਲੀ ਯੰਗ (19) ਨੂੰ ਆਊਟ ਕਰਕੇ ਪੈਵੇਲੀਅਨ ਭੇਜ ਦਿੱਤਾ। ਦੂਜੇ ਸਲਾਮੀ ਬੱਲੇਬਾਜ਼ ਰਿਲੇ ਕਿੰਗਸੇਲ (15) ਨੂੰ ਮੁਹੰਮਦ ਅਮਾਨ ਨੇ ਰਨ ਆਊਟ ਕੀਤਾ। ਇਸ ਤੋਂ ਬਾਅਦ ਕੋਈ ਵੀ ਆਸਟ੍ਰੇਲੀਆਈ ਬੱਲੇਬਾਜ਼ ਭਾਰਤੀ ਗੇਂਦਬਾਜ਼ੀ ਦੇ ਸਾਹਮਣੇ ਜ਼ਿਆਦਾ ਦੇਰ ਟਿਕ ਨਹੀਂ ਸਕਿਆ ਅਤੇ ਉਨ੍ਹਾਂ ਦੀਆਂ ਵਿਕਟਾਂ ਲਗਾਤਾਰ ਡਿੱਗਦੀਆਂ ਰਹੀਆਂ। ਓਲੀਵਰ ਪੀਕੇ (15), ਜੈਕ ਕਟਰੇਨ (17) ਦੌੜਾਂ ਬਣਾ ਕੇ ਆਊਟ ਹੋ ਗਏ। ਟੀਮ ਲਈ ਐਡੀਸਨ ਸ਼ੈਰਿਫ ਨੇ ਸਭ ਤੋਂ ਵੱਧ (39) ਪਾਰੀਆਂ ਖੇਡੀਆਂ। ਕ੍ਰਿਸਚੀਅਨ ਹੋਵ (28), ਲਿੰਕਨ ਹੌਬਸ (16), ਹੇਡਨ ਸ਼ਿਲਰ (2), ਵਿਸ਼ਵਾ ਰਾਮਕੁਮਾਰ (6) ਅਤੇ ਹੈਰੀ ਹੋਕਸਟ੍ਰਾ (9) ਦੌੜਾਂ ਬਣਾ ਕੇ ਆਊਟ ਹੋ ਗਏ।

ਭਾਰਤੀ ਗੇਂਦਬਾਜ਼ਾਂ ਦੇ ਕਹਿਰ ਦੇ ਸਾਹਮਣੇ ਆਸਟ੍ਰੇਲੀਆ ਦੀ ਟੀਮ 49.3 ਓਵਰਾਂ 'ਚ 176 ਦੌੜਾਂ 'ਤੇ ਹੀ ਸਿਮਟ ਗਈ। ਭਾਰਤੀ ਟੀਮ ਨੂੰ ਜਿੱਤ ਲਈ 177 ਦੌੜਾਂ ਬਣਾਉਣੀਆਂ ਸਨ। ਭਾਰਤ ਲਈ ਸਮਰਥ ਨਾਗਰਾਜ, ਮੁਹੰਮਦ ਅਨਾਨ ਅਤੇ ਕਿਰਨ ਚੋਰਮਲੇ ਨੇ ਦੋ-ਦੋ ਵਿਕਟਾਂ ਲਈਆਂ। ਯੁੱਧਜੀਤ ਗੁਹਾ ਅਤੇ ਹਾਰਦਿਕ ਰਾਜ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


Sandeep Kumar

Content Editor

Related News