PM ਮੋਦੀ ਨੂੰ ਕ੍ਰਿਕਟ ਜਗਤ ਨੇ ਇਸ ਅੰਦਾਜ਼ ’ਚ ਦਿੱਤੀ ਜਨਮ ਦਿਨ ਦੀ ਵਧਾਈ
09/17/2019 12:14:09 PM
ਸਪੋਰਟਸ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਜਨਮਦਿਨ ਦੀ ਸ਼ੁਰੂਆਤ ਆਪਣੇ ਜੱਦੀ ਸੂਬੇ ਗੁਜਰਾਤ ਵਿਚ ‘ਸਟੈਚਿਊ ਆਫ ਯੂਨਿਟੀ’ ਅਤੇ ਨਰਮਦਾ ਨਦੀ ’ਤੇ ਬਣੇ ਸਰਦਾਰ ਸਰੋਵਰ ਬੰਨ੍ਹ ਦਾ ਨਿਰੀਖਣ ਕਰਨ ਦੇ ਨਾਲ ਕੀਤੀ। ਪੀ. ਐੱਮ. ਮੋਦੀ 69 ਸਾਲ ਦੇ ਹੋ ਗਏ ਹਨ। ਅਜਿਹੇ ’ਚ ਖੇਡ ਜਗਤ ਦੇ ਕਈ ਖਿਡਾਰੀਆਂ ਨੇ ਪ੍ਰਧਾਨ ਮੰਤਰੀ ਦੇ ਜਨਮਦਿਨ ’ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਵਧਾਈ ਦਿੱਤੀ।
ਇਸ ਮੌਕੇ ’ਤੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਟਵੀਟ ਕਰ ਲਿਖਿਆ, ਜਨਮਦਿਨ ਮੁਬਾਰਕ ਹੋਵੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ। ਸਿਹਮਤਮੰਦ ਭਾਰਤ ਅਤੇ ਸਵੱਛ ਭਾਰਤ ਨੂੰ ਲੈ ਕੇ ਤੁਹਾਡੀ ਨਜ਼ਰ ਸਭ ਲਈ ਪ੍ਰੇਰਣਾਦਾਇਕ ਹੈ। ਤੁਹਾਡੀ ਹਮੇਸ਼ਾ ਜ਼ਿੰਦਗੀ ਵਿਚ ਚੰਗੀ ਸਿਹਤ ਬਣੀ ਰਹੇ।
Happy Birthday Hon. PM @narendramodi ji. Your vision for a healthier and cleaner India is an inspiration for all.
— Sachin Tendulkar (@sachin_rt) September 17, 2019
May you always be blessed with good health in life.
ਗੌਤਮ ਗੰਭੀਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਟਵਿੱਟਰ ’ਤੇ ਲਿਖਿਆ- ਸੰਸਦ ਅਤੇ ਮਾਂ ਨੂੰ ਇਕ ਹੀ ਦਰਜਾ ਦਿੱਤਾ ਹੈ, ਸਿਰਫ ਉਸਦੇ ਸਾਹਮਣੇ ਸਰ ਝੁਕਾਇਆ ਹੈ, ਅਜਿਹੇ ਪ੍ਰਧਾਨ ਮੰਤਰੀ ’ਤੇ ਸਾਨੂੰ ਮਾਣ ਹੈ, ਨਰਿੰਦਰ ਮੋਦੀ ਜੀ ਦੇਸ਼ ਦੇ ਸਨਮਾਨ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜਨਮਦਿਨ ਦੀਆਂ ਹਾਰਦਿਕ ਸ਼ੁਭਕਾਮਨਾਵਾਂ।
संसद और माँ को एक ही दर्जा दिया है, सिर्फ उनके सामने अपना सर झुकाया है, ऐसे प्रधानमंत्री पर हमें अभिमान है, नरेन्द्र मोदी जी देश के सम्मान हैं.
— Gautam Gambhir (@GautamGambhir) September 17, 2019
प्रधानमंत्री @narendramodi जी को जन्मदिन की हार्दिक शुभकामनाएँ. pic.twitter.com/dgDvpHCFG8
ਹਰਭਜਨ ਸਿੰਘ ਨੇ ਲਿਖਿਆ- ਜਨਮਦਿਨ ਦੀਆਂ ਸ਼ੁਭਕਾਮਨਾਵਾਂ ਸਰ... ਨਰਿੰਦਰ ਮੋਦੀ ਜੀ ਤੁਸੀਂ ਸਭ ਨੂੰ ਪ੍ਰੇਰਣਾ ਦਿੰਦੇ ਰਹੋ। ਤੁਹਾਡੀ ਲੰਬੀ ਉਮਰ ਅਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕਰਦੇ ਹਾਂ। ਜਨਮ ਦਿਨ ਮੁਬਾਰਕ ਪੀ. ਐੱਮ.।
Happy birthday sir @narendramodi May you continue to inspire us all🙏🙏..wish you long and healthy life.. #happybirthdaynarendramodi #HappyBirthdayPM
— Harbhajan Turbanator (@harbhajan_singh) September 17, 2019
ਇਸ ਮੌਕੇ ’ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਪੀ. ਐੱਮ. ਮੋਦੀ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਟਵਿਟਰ ’ਤੇ ਲਿਖਿਆ- ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਸਾਡੇ ਦੇਸ਼ ਨੂੰ ਵੱਧ ਤੋਂ ਵੱਧ ਉਚਾਈਆਂ ’ਤੇ ਪਹੁੰਚਾਉਣ ਲਈ ਤੁਹਾਡੀ ਚੰਗੀ ਸਿਹਤ ਅਤੇ ਸਫਲਤਾ ਦੀ ਕਾਮਨਾ ਕਰਦੇ ਹਾਂ।
Wishing our honourable Prime Minister, @narendramodi ji a very happy birthday. Wish you all the good health and success in your pursuit of taking our nation to greater heights. 🇮🇳🙏🏼 @PMOIndia
— Virat Kohli (@imVkohli) September 17, 2019