ਪਹਿਲੀ ਕੌਮਾਂਤਰੀ ਮਾਸਟਰਸ ਲੀਗ ’ਚ ਖੇਡੇਗਾ ਸਚਿਨ ਤੇਂਦੁਲਕਰ
Tuesday, Oct 01, 2024 - 10:47 AM (IST)
ਮੁੰਬਈ, (ਭਾਸ਼ਾ)– ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਇਕ ਵਾਰ ਫਿਰ ਕ੍ਰਿਕਟ ਦੇ ਮੈਦਾਨ ’ਤੇ ਨਜ਼ਰ ਆਵੇਗਾ ਜਦੋਂ ਉਹ ਇਸ ਸਾਲ 3 ਆਯੋਜਨ ਸਥਾਨਾਂ ’ਤੇ ਹੋਣ ਵਾਲੀ ਪਹਿਲੀ ਕੌਮਾਂਤਰੀ ਮਾਸਟਰਸ ਲੀਗ (ਆਈ. ਐੱਮ. ਐੱਲ.) ਵਿਚ ਹਿੱਸਾ ਲਵੇਗਾ। ਇਸ ਟੀ-20 ਪ੍ਰਤੀਯੋਗਿਤਾ ਵਿਚ 6 ਟੀਮਾਂ ਹਿੱਸਾ ਲੈਣਗੀਆਂ। ਆਈ. ਐੱਮ. ਐੱਲ. ਵਿਚ ਭਾਰਤ, ਆਸਟ੍ਰੇਲੀਆ, ਦੱਖਣੀ ਅਫਰੀਕਾ, ਵੈਸਟਇੰਡੀਜ਼, ਇੰਗਲੈਂਡ ਤੇ ਸ਼੍ਰੀਲੰਕਾ ਦੇ ਖਿਡਾਰੀ ਹਿੱਸਾ ਲੈਣਗੇ ਤੇ ਇਸ ਦੇ ਮੈਚ ਮੁੰਬਈ, ਲਖਨਊ ਤੇ ਰਾਏਪੁਰ ਵਿਚ ਖੇਡੇ ਜਾਣਗੇ। ਹਰ ਸਾਲ ਆਯੋਜਿਤ ਹੋਣ ਵਾਲਾ ਇਹ ਟੀ-20 ਟੂਰਨਾਮੈਂਟ ਤੇਂਦੁਲਕਰ ਤੇ ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਦੀ ਯੋਜਨਾ ਦਾ ਹਿੱਸਾ ਹੈ।