ਜਦੋਂ ਸਚਿਨ ਨੇ ਆਸਟਰੇਲੀਆਈ ਖਿਡਾਰੀ ਨੂੰ ਆਟੋਗ੍ਰਾਫ਼ ’ਚ ਲਿਖਿਆ- ਅਜਿਹਾ ਫਿਰ ਦੁਬਾਰਾ ਨਾ ਕਰਨਾਆਟੋਗ੍ਰਾਫ਼

11/20/2020 1:10:20 PM

ਨਵੀਂ ਦਿੱਲੀ— ਬੱਲੇਬਾਜ਼ੀ ਦੇ ਮਹਾਨਾਇਕ ਸਚਿਨ ਤੇਂਦੁਲਕਰ ਨੇ ਆਪਣੇ ਪ੍ਰਸ਼ੰਸਕਾਂ ਤੇ ਖਿਡਾਰੀਆਂ ਨੂੰ ਕਈ ਆਟੋਗ੍ਰਾਫ਼ ਦਿੱਤੇ ਹਨ ਪਰ ਉਨ੍ਹਾਂ ਦਾ ਆਸਟਰੇਲੀਆਈ ਗੇਂਦਬਾਜ਼ ਬ੍ਰੈਡ ਹਾਗ ਨੂੰ ਦਿੱਤਾ ਗਿਆ ਆਟੋਗ੍ਰਾਫ਼ ਉਕਤ ਖਿਡਾਰੀ ਨੇ ਕਾਫ਼ੀ ਸੰਭਾਲ ਕੇ ਰੱਖਿਆ ਹੈ। ਹਾਗ ਨੇ ਇਕ ਸ਼ੋਅ ਦੇ ਦੌਰਾਨ ਦੱਸਿਆ- 2007 ’ਚ ਹੈਦਰਾਬਾਦ ਦੇ ਮੈਦਾਨ ’ਤੇ ਭਾਰਤ ਤੇ ਆਸਟਰੇਲੀਆ ਵਿਚਾਲੇ ਤੀਜਾ ਵਨ-ਡੇ ਖੇਡਿਆ ਜਾ ਰਿਹਾ ਸੀ। ਭਾਰਤ ਨੇ ਜਿੱਤ ਲਈ 291 ਦੌੜਾਂ ਦਾ ਪਿੱਛਾ ਕੀਤਾ। ਉਸੇ ਸਮੇਂ ਹਾਗ ਨੇ ਤੇਂਦੁਲਕਰ ਨੂੰ ਬੋਲਡ ਕੀਤਾ, ਜੋ ਕਿ ਗੌਤਮ ਗੰਭੀਰ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨ ਆਏ ਸਨ।

PunjabKesari

ਇਹ ਵੀ ਪੜ੍ਹੋ : ICC ਨੇ ਕੌਮਾਂਤਰੀ ਤੇ ਅੰਡਰ-19 ਦੇ ਖਿਡਾਰੀਆਂ ਦੇ ਖੇਡਣ ’ਤੇ ਲਿਆ ਵੱਡਾ ਫੈਸਲਾ, ਜਾਣੋ ਪੂਰਾ ਮਾਮਲਾ

ਮੈਚ ਦੇ ਬਾਅਦ ਹਾਗ ਨੇ ਦਿ ਸੰਡੇ ਐੱਜ ਨੂੰ ਦਿੱਤੇ ਇਕ ਇੰਟਰਵਿਊ ’ਚ ਖੁੱਲਾਸਾ ਕੀਤਾ- ਮੈਂ ਸਚਿਨ ਨੂੰ ਗੇਮ ’ਚ ਆਊਟ ਕਰ ਦਿੱਤਾ ਸੀ। ਇਸ ਤੋਂ ਬਾਅਦ ਮੇਰੇ ਕੋਲ ਇਕ ਫੋਟੋ ਸੀ ਜਿਸ ’ਤੇ ਮੈਂ ਉਨ੍ਹਾਂ ਦਾ ਆਟੋਗ੍ਰਾਫ਼ ਲੈਣਾ ਚਾਹੁੰਦਾ ਸੀ। ਮੈਂ ਉਨ੍ਹਾਂ ਨੂੰ ਬੁਲਾਇਆ ਅਤੇ ਆਟੋਗ੍ਰਾਫ਼ ਲਈ ਕਿਹਾ- ਉਨ੍ਹਾਂ ਨੇ ਇਸ ’ਤੇ ਇਕ ਸੰਦੇਸ਼ ਲਿਖਿਆ— ਉਸ ਦੇ ਹੇਠਾਂ ਹਸਤਾਖਰ ਵੀ ਸਨ। ਲਿਖਿਆ ਸੀ- ਇਹ ਫਿਰ ਕਦੀ ਨਹੀਂ ਹੋਵੇਗਾ। ਹਾਗ ਮੁਤਾਬਕ ਅਜਿਹਾ ਫਿਰ ਕਦੀ ਨਹੀਂ ਹੋਇਆ। ਉਹ ਤੇਂਦੁਲਕਰ ਦਾ ਵਿਕਟ ਨਹੀਂ ਲੈ ਸਕੇ। 

PunjabKesari

ਇਹ ਵੀ ਪੜ੍ਹੋ : ਕ੍ਰਿਕਟਰ ਏ.ਬੀ. ਡਿਵਿਲੀਅਰਸ ਦੇ ਘਰ ਆਈ ਵੱਡੀ ਖ਼ੁਸ਼ਖ਼ਬਰੀ, ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ (ਤਸਵੀਰਾਂ)

ਹਾਗ ਕ੍ਰਿਕਟਰ ਤੋਂ ਕੁਮੈਂਟੇਟਰ ਬਣ ਚੁੱਕੇ ਹਨ ਤੇ ਉਨ੍ਹਾਂ ਕਿਹਾ ਕਿ ਇਹ ਆਟੋਗ੍ਰਾਫ਼ ਉਨ੍ਹਾਂ ਲਈ ਬੇਸ਼ਕੀਮਤੀ ਹੈ। ਸਚਿਨ ਤੇਂਦੁਲਕਰ ਜਿਹੇ ਖਿਡਾਰੀ ਦੇ ਨਾਲ ਮੈਦਾਨ ’ਤੇ ਹੋਣਾ ਇਕ ਸਨਮਾਨ ਦੀ ਗੱਲ ਹੈ। ਉਨ੍ਹਾਂ ਲਈ ਗੇਂਦਬਾਜ਼ੀ ਕਰਨਾ ਇਕ ਸ਼ਾਨਦਾਰ ਤਜਰਬਾ ਸੀ। 


Tarsem Singh

Content Editor

Related News