ਏਸ਼ੀਆਈ ਯੁਵਾ ਮੁੱਕੇਬਾਜ਼ੀ ''ਚ ਸਚਿਨ ਨੂੰ ਚਾਂਦੀ ਦਾ ਤਮਗਾ

07/07/2017 4:49:57 PM

ਬੈਂਕਾਕ— ਵਿਸ਼ਵ ਯੁਵਾ ਚੈਂਪੀਅਨ ਸਚਿਨ ਸਿਵਾਚ (49 ਕਿਲੋਗ੍ਰਾਮ) ਨੂੰ ਅੱਜ ਇੱਥੇ ਏਸ਼ੀਆਈ ਯੁਵਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਹਾਰ ਕਰਕੇ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਭਾਰਤ ਨੇ ਪ੍ਰਤੀਯੋਗਿਤਾ 'ਚ ਇਕ ਚਾਂਦੀ ਅਤੇ ਪੰਜ ਕਾਂਸੀ ਤਮਗੇ ਜਿੱਤੇ ਅਤੇ ਲਗਾਤਾਰ ਦੂਜੀ ਵਾਰ ਦੇਸ਼ ਨੂੰ ਇਸ ਪ੍ਰਤੀਯੋਗਿਤਾ 'ਚ ਕੋਈ ਸੋਨ ਤਮਗਾ ਨਹੀਂ ਮਿਲਿਆ। 

ਸਚਿਨ ਨੂੰ ਉਜ਼ਬੇਕਿਸਤਾਨ ਦੇ ਸਮੰਦਰ ਖੋਲਮੁਰੋਦੋਵ ਦੇ ਖਿਲਾਫ ਸਰਬਸੰਮਤ ਫੈਸਲੇ ਨਾਲ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਅੰਕਿਤ ਕੁਮਾਰ ਬੂਰਾ (60 ਕਿਲੋਗ੍ਰਾਮ), ਨਵੀਨ ਬੂਰਾ (69 ਕਿਲੋਗ੍ਰਾਮ), ਹਰਸ਼ਪ੍ਰੀਤ ਸਹਿਰਾਵਤ (91 ਕਿਲੋਗ੍ਰਾਮ ਤੋਂ ਵੱਧ), ਮੁਹੰਮਦ ਐਤਾਸ਼ ਖਾਨ (56 ਕਿਲੋਗ੍ਰਾਮ) ਅਤੇ ਸਚਿਨ (75 ਕਿਲੋਗ੍ਰਾਮ) ਨੂੰ ਸੈਮੀਫਾਈਨਲ 'ਚ ਹਾਰ ਦੇ ਬਾਅਦ ਕਾਂਸੀ ਤਮਗਾ ਮਿਲਿਆ। ਸਚਿਨ ਖੋਲਮੁਰੋਦੋਵ ਦੇ ਖਿਲਾਫ ਆਪਣੀ ਵੱਧ ਲੰਬਾਈ ਦਾ ਲਾਹਾ ਲੈਣ 'ਚ ਵੀ ਅਸਫਲ ਰਹੇ। ਸਚਿਨ ਕੋਲ ਆਪਣੇ ਵਿਰੋਧੀ ਦੀ ਤੇਜ਼ੀ ਦਾ ਕੋਈ ਜਵਾਬ ਨਹੀਂ ਸੀ। ਭਾਰਤੀ ਮੁੱਕੇਬਾਜ਼ ਨੇ ਤੀਜੇ ਰਾਊਂਡ 'ਚ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਇਸ ਮੁਕਾਬਲੇ ਨੂੰ ਆਪਣੇ ਪੱਖ 'ਚ ਨਹੀਂ ਕਰ ਸਕੇ। ਟੂਰਨਾਮੈਂਟ 'ਚ 23 ਦੇਸ਼ਾਂ ਦੇ 120 ਮੁੱਕੇਬਾਜ਼ਾਂ ਨੇ ਹਿੱਸਾ ਲਿਆ।


Related News