ਪੂਰਨ ਦੇ ਛੱਕਾ ਰੋਕਣ ਦੇ ਤਰੀਕੇ ਦੇ ਸਚਿਨ ਹੋਏ ਮੁਰੀਦ, ਕੀਤੀ ਸ਼ਲਾਘਾ

Monday, Sep 28, 2020 - 02:26 AM (IST)

ਪੂਰਨ ਦੇ ਛੱਕਾ ਰੋਕਣ ਦੇ ਤਰੀਕੇ ਦੇ ਸਚਿਨ ਹੋਏ ਮੁਰੀਦ, ਕੀਤੀ ਸ਼ਲਾਘਾ

ਸ਼ਾਰਜਾਹ- ਆਈ. ਪੀ. ਐੱਲ. ਮੈਚ ਦੌਰਾਨ ਕਈ ਬਾਰ ਅਜਿਹੀ ਫੀਲਡਿੰਗ, ਬੱਲੇਬਾਜ਼ੀ ਅਤੇ ਕੈਚ ਦੇਖਣ ਨੂੰ ਮਿਲੇ ਹਨ, ਜਿਸਦੀ ਹਰ ਕਿਸੇ ਨੇ ਸ਼ਲਾਘਾ ਕੀਤੀ ਹੈ। ਅਜਿਹੀ ਹੀ ਸ਼ਾਨਦਾਰ ਫੀਲਡਿੰਗ ਰਾਜਸਥਾਨ ਰਾਇਲਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਦੇ ਮੈਚ ਦੌਰਾਨ ਦੇਖਣ ਨੂੰ ਮਿਲੀ, ਜਦੋ ਪੰਜਾਬ ਦੇ ਖਿਡਾਰੀ ਨਿਕੋਲਸ ਪੂਰਨ ਨੇ ਸ਼ਾਨਦਾਰ ਡਾਈਵ ਲਗਾਉਂਦੇ ਹੋਏ ਛੱਕਾ ਰੋਕ ਦਿੱਤਾ। ਪੂਰਨ ਦਾ ਡਾਈਵ ਲਗਾ ਕੇ ਕੈਚ ਰੋਕਣਾ ਆਮ ਲੋਕਾਂ ਸਮੇਤ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਵੀ ਬਹੁਤ ਪਸੰਦ ਆਇਆ ਅਤੇ ਇਸ ਨੂੰ ਲੈ ਕੇ ਉਨ੍ਹਾਂ ਨੇ ਆਪਣੀ ਪ੍ਰਤੀਕ੍ਰਿਆ ਵੀ ਦਿੱਤੀ। ਸਚਿਨ ਪੂਰਨ ਦੀ ਫੀਲਡਿੰਗ ਦੇਖ ਉਸਦੇ ਮੁਰੀਦ ਹੋ ਗਏ।

PunjabKesari
ਦਰਅਸਲ, ਰਾਜਸਥਾਨ ਦੀ ਬੱਲੇਬਾਜ਼ੀ ਦੇ ਦੌਰਾਨ ਜਦੋ ਸੰਜੂ ਸੈਮਸਨ ਨੂੰ 8ਵੇਂ ਓਵਰ ਦੀ ਤੀਜੀ ਗੇਂਦ ਸੁੱਟੀ ਗਈ ਤਾਂ ਉਨ੍ਹਾਂ ਨੇ ਛੱਕਾ ਲਗਾਉਣ ਦੇ ਲਈ ਸ਼ਾਟ ਮਾਰਿਆ। ਗੇਂਦ ਹਵਾ 'ਚ ਬਾਊਂਡਰੀ ਦੇ ਪਾਰ ਜਾ ਰਹੀ ਸੀ ਕਿ ਬਾਊਂਡਰੀ ਲਾਈਨ 'ਤੇ ਖੜ੍ਹੇ ਪੂਰਨ ਨੇ ਡਾਈਵ ਲਗਾਉਂਦੇ ਹੋਏ ਗੇਂਦ ਫੜ੍ਹੀ ਅਤੇ ਬਾਊਂਡਰੀ ਪਾਰ ਜਾਣ ਤੋਂ ਪਹਿਲਾਂ ਹੀ ਗੇਂਦ ਨੂੰ ਮੈਦਾਨ ਦੇ ਅੰਦਰ ਸੁੱਟ ਦਿੱਤਾ ਅਤੇ ਛੱਕਾ ਰੋਕ ਦਿੱਤਾ। ਪੂਰਨ ਦੀ ਫੀਲਡਿੰਗ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ ਅਤੇ ਇਕ ਸਮੇਂ ਦੇ ਲਈ ਤਾਂ ਅੰਪਾਇਰ ਵੀ ਸਮਝ ਨਹੀਂ ਸਕਿਆ ਕਿ ਇਹ ਛੱਕਾ ਹੈ ਜਾਂ ਨਹੀਂ।

PunjabKesari
ਪੂਰਨ ਦੀ ਸ਼ਾਨਦਾਰ ਫੀਲਡਿੰਗ ਦਾ ਇਕ ਸਕ੍ਰੀਨ ਸ਼ਾਟ ਸਚਿਨ ਤੇਂਦੁਲਕਰ ਨੇ ਸ਼ੇਅਰ ਕਰਦੇ ਹੋਏ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ- ਮੇਰੇ ਜੀਵਨ 'ਚ ਦੇਖੇ ਗਏ ਅੱਜ ਤੱਕ ਦੇ ਸਭ ਤੋਂ ਵਧੀਆ 'ਚੋਂ ਹੈ। ਹੈਰਾਨੀਜਨਕ!! ਸਚਿਨ ਤੋਂ ਇਲਾਵਾ ਕੁਝ ਹੋਰ ਕ੍ਰਿਕਟਰਾਂ ਅਤੇ ਬਾਲੀਵੁੱਡ ਨੇ ਵੀ ਇਸ 'ਤੇ ਪ੍ਰਤੀਕ੍ਰਿਆ ਦਿੱਤੀ ਹੈ। ਦੇਖੋ ਟਵੀਟਸ-


author

Gurdeep Singh

Content Editor

Related News