SA vs WI, Ist Test Day 4 : ਦੱ. ਅਫਰੀਕਾ ਨੇ ਵੈਸਟਇੰਡੀਜ਼ ’ਤੇ 154 ਦੌੜਾਂ ਦੀ ਬਣਾਈ ਬੜ੍ਹਤ

Monday, Aug 12, 2024 - 11:00 AM (IST)

SA vs WI, Ist Test Day 4 : ਦੱ. ਅਫਰੀਕਾ ਨੇ ਵੈਸਟਇੰਡੀਜ਼ ’ਤੇ 154 ਦੌੜਾਂ ਦੀ ਬਣਾਈ ਬੜ੍ਹਤ

ਪੋਰਟ ਆਫ ਸਪੇਨ (ਤ੍ਰਿਨੀਦਾਦ), (ਭਾਸ਼ਾ)–ਦੱਖਣੀ ਅਫਰੀਕਾ ਨੇ ਵੈਸਟਇੰਡੀਜ਼ ਵਿਰੁੱਧ ਇੱਥੇ ਪਹਿਲੇ ਟੈਸਟ ਮੈਚ ਦੇ ਮੀਂਹ ਪ੍ਰਭਾਵਿਤ ਚੌਥੇ ਦਿਨ 154 ਦੌੜਾਂ ਦੀ ਕੁਲ ਬੜ੍ਹਤ ਹਾਸਲ ਕਰ ਲਈ ਪਰ ਡਰਾਅ ਤੋਂ ਬਚਣ ਲਈ ਉਸ ਨੂੰ ਅਨੁਕੂਲ ਮੌਸਮ ਦੀ ਲੋੜ ਪਵੇਗੀ।

ਚੌਥੇ ਦਿਨ ਸ਼ੁਰੂਆਤੀ 6 ਘੰਟਿਆਂ ਦੀ ਖੇਡ ਮੀਂਹ ਕਾਰਨ ਰੱਦ ਹੋਣ ਤੋਂ ਬਾਅਦ ਦੱਖਣੀ ਅਫਰੀਕਾ ਨੇ ਮੇਜ਼ਬਾਨ ਟੀਮ ਨੂੰ 233 ਦੌੜਾਂ ’ਤੇ ਆਊਟ ਕਰਕੇ ਪਹਿਲੀ ਪਾਰੀ ਵਿਚ 124 ਦੌੜਾਂ ਦੀ ਬੜ੍ਹਤ ਹਾਸਲ ਕੀਤੀ। ਵੈਸਟਇੰਡੀਜ਼ ਨੇ 4 ਵਿਕਟਾਂ ’ਤੇ 145 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਆਖਰੀ 6 ਵਿਕਟਾਂ ਸਿਰਫ 60 ਦੌੜਾਂ ਜੋੜ ਕੇ 233 ਦੌੜਾਂ ਤਕ ਗੁਆ ਦਿੱਤੀਆਂ, ਜਿਸ ਨਾਲ ਦੱਖਣੀ ਅਫਰੀਕਾ ਦੀ ਜਿੱਤ ਦੀ ਉਮੀਦ ਬੱਝੀ।

ਦੱਖਣੀ ਅਫਰੀਕਾ ਨੂੰ ਹਾਲਾਂਕਿ ਜਿੱਤ ਦਰਜ ਕਰਨ ਲਈ ਆਖਰੀ ਦਿਨ ਮੀਂਹ ਨਾ ਪੈਣ ਦੀ ਪ੍ਰਾਰਥਨਾ ਕਰਨੀ ਪਵੇਗੀ। ਦੱਖਣੀ ਅਫਰੀਕਾ ਵੱਲੋਂ ਕੇਸ਼ਵ ਮਹਾਰਾਜ ਨੇ 19 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਦਿਨ ਦੀ ਖੇਡ ਖਤਮ ਹੋਣ ’ਤੇ ਟੋਨੀ ਡੀ ਜਾਰਜੀ 14 ਜਦਕਿ ਐਡਨ ਮਾਰਕ੍ਰਾਮ 9 ਦੌੜਾਂ ਬਣਾ ਕੇ ਖੇਡ ਰਹੇ ਸਨ।

ਪਹਿਲੇ ਟੈਸਟ ਮੈਚ ਦਾ ਹਰੇਕ ਦਿਨ ਮੀਂਹ ਤੋਂ ਪ੍ਰਭਾਵਿਤ ਰਿਹਾ। ਪਹਿਲੇ ਦਿਨ ਸਿਰਫ 15 ਓਵਰ ਸੁੱਟੇ ਜਾ ਸਕੇ। ਇੰਗਲੈਂਡ ਵਿਚ 0-3 ਨਾਲ ਲੜੀ ਗਵਾਉਣ ਤੋਂ ਬਾਅਦ ਵੈਸਟਇੰਡੀਜ਼ ਇਸ ਲੜੀ ਵਿਚ ਉਤਰੀ ਹੈ। ਇੰਗਲੈਂਡ ਵਿਚ ਦੋ ਟੈਸਟ ਤਿੰਨ ਦਿਨਾਂ ਦੇ ਅੰਦਰ ਖਤਮ ਹੋ ਗਏ ਸਨ। ਇੱਥੇ ਦੋ ਟੈਸਟ ਮੈਚਾਂ ਦੀ ਲੜੀ ਤੋਂ ਬਾਅਦ 3 ਟੀ-20 ਮੈਚ ਖੇਡੇ ਜਾਣਗੇ।


author

Tarsem Singh

Content Editor

Related News