ਸਾਬਕਾ ਕ੍ਰਿਕਟਰ ਸ਼੍ਰੀਸੰਥ ਨੇ WWE ਰੈਸਲਰਾਂ ਦੀ ਤਰ੍ਹਾਂ ਬਣਾਈ ਬਾਡੀ, ਵੇਖੋ ਵੀਡੀਓ

Sunday, Jul 22, 2018 - 02:09 PM (IST)

ਸਾਬਕਾ ਕ੍ਰਿਕਟਰ ਸ਼੍ਰੀਸੰਥ ਨੇ WWE ਰੈਸਲਰਾਂ ਦੀ ਤਰ੍ਹਾਂ ਬਣਾਈ ਬਾਡੀ, ਵੇਖੋ ਵੀਡੀਓ

ਨਵੀਂ ਦਿੱਲੀ— ਕ੍ਰਿਕਟ ਖੇਡਣ 'ਚ ਸਾਰੀ ਉਮਰ ਲਈ ਪਾਬੰਦੀ ਝੱਲ ਰਹੇ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸੰਥ ਇਨ੍ਹਾਂ ਦਿਨਾਂ 'ਚ ਜਿਮ 'ਚ ਪਸੀਨਾ ਵਹਾਉਂਦੇ ਦਿਸਦੇ ਹਨ। ਉਨ੍ਹਾਂ ਨੇ ਆਪਣੀ ਲੁਕ ਪੂਰੀ ਤਰ੍ਹਾਂ ਬਦਲ ਲਈ ਹੈ। ਸ਼੍ਰੀਸੰਥ ਨੇ ਜਿਸ ਤਰ੍ਹਾਂ ਖ਼ੁਦ ਨੂੰ ਤਿਆਰ ਕਰ ਲਿਆ ਹੈ, ਉਸ ਨੂੰ ਦੇਖ ਕੇ ਅਜਿਹਾ ਲਗਦਾ ਹੈ ਕਿ ਉਹ ਰੈਸਲਰ ਬਣਨ ਦੀ ਦੌੜ 'ਚ ਹਨ ਕਿਉਂਕਿ ਉਨ੍ਹਾਂ ਦੀ ਬਾਡੀ ਡਬਲਿਊ.ਡਬਲਿਊ.ਈ. ਰੈਸਲਰਾਂ ਦੀ ਤਰ੍ਹਾਂ ਦਿਸਦੀ ਹੈ। ਉਨ੍ਹਾਂ ਸੋਸ਼ਲ ਮੀਡੀਆ 'ਤੇ ਜਿਮ 'ਚ ਕਸਰਤ ਕਰਦੇ ਹੋਏ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੂੰ ਵੇਖ ਹਰ ਕੋਈ ਹੈਰਾਨ ਹੈ।
Image result for sreesanth
ਵੀਡੀਓ 'ਚ ਸ਼੍ਰੀਸੰਥ ਸ਼ੋਲਡਰ ਐਕਸਰਸਾਈਜ਼ ਕਰਦੇ ਦਿਸ ਰਹੇ ਹਨ ਅਤੇ ਅੰਤ 'ਚ ਖੁਦ ਨੂੰ ਸਲੈਪ ਕਰਦੇ ਅਤੇ ਫਿਰ ਮੁੱਕਾ ਮਾਰਦੇ ਹਨ। ਇਸ ਨਾਲ ਲਗ ਰਿਹਾ ਹੈ ਕਿ ਉਹ ਕਹਿਣਾ ਚਾਹੁੰਦੇ ਹਨ ਕਿ ਥੱਪੜ ਮਾਰਨ ਵਾਲਿਆਂ ਨੂੰ ਮੁੱਕੇ ਨਾਲ ਜਵਾਬ ਦੇਣਾ ਚਾਹੀਦਾ ਹੈ। ਕਈਆਂ ਦਾ ਕਹਿਣਾ ਹੈ ਕਿ ਭੱਜੀ ਹੁਣ ਸ਼੍ਰੀਸੰਥ ਨੂੰ ਥੱਪੜ ਕੀ ਹੱਥ ਵੀ ਨਹੀਂ ਲਗਾ ਸਕਦੇ। ਸਾਲ 2008 'ਚ ਹੋਏ ਆਈ.ਪੀ.ਐੱਲ. ਦੇ ਪਹਿਲੇ ਸੀਜ਼ਨ 'ਚ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਵਿਚਾਲੇ ਖੇਡੇ ਗਏ ਇਕ ਮੁਕਾਬਲੇ 'ਚ ਹਰਭਜਨ ਸਿੰਘ ਨੇ ਮੈਦਾਨ 'ਤੇ ਹੀ ਸ਼੍ਰੀਸੰਥ ਨੂੰ ਥੱਪੜ ਮਾਰ ਦਿੱਤਾ ਸੀ।

ਵੇਖੋ ਵੀਡੀਓ

ਕਿਉਂ ਬਾਡੀ ਬਿਲਡਿੰਗ ਕਰ ਰਹੇ ਹਨ ਸ਼੍ਰੀਸੰਥ
ਦੱਸਿਆ ਜਾ ਰਿਹਾ ਹੈ ਕਿ 35 ਸਾਲਾ ਐੱਸ. ਸ਼੍ਰੀਸੰਥ ਹੁਣ ਇਕ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਜਿਸ ਲਈ ਉਨ੍ਹਾਂ ਨੇ ਸਿਕਸ ਪੈਕ ਵਾਲੀ ਬਾਡੀ ਬਣਾਈ ਹੈ। ਸ਼੍ਰੀਸੰਥ ਛੇਤੀ ਹੀ ਇਕ ਕੰਨੜ ਫਿਲਮ 'ਕੇਮਪਾਗੋੜਾ-2' 'ਚ ਬਤੌਰ ਐਕਟਰ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ । 

PunjabKesariPunjabKesariPunjabKesari


Related News