ਰਿਤੂਰਾਜ ਗਾਇਕਵਾੜ ਵਿਜੇ ਹਜ਼ਾਰੇ ਟਰਾਫ਼ੀ ''ਚ ਸੰਭਾਲਣਗੇ ਇਸ ਟੀਮ ਦੀ ਕਮਾਨ

Wednesday, Dec 08, 2021 - 10:57 AM (IST)

ਰਿਤੂਰਾਜ ਗਾਇਕਵਾੜ ਵਿਜੇ ਹਜ਼ਾਰੇ ਟਰਾਫ਼ੀ ''ਚ ਸੰਭਾਲਣਗੇ ਇਸ ਟੀਮ ਦੀ ਕਮਾਨ

ਮੁੰਬਈ- ਸਲਾਮੀ ਬੱਲੇਬਾਜ਼ ਰਿਤੂਰਾਜ ਗਾਇਕਵਾੜ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਵਿਜੇ ਹਜ਼ਾਰੇ ਟਰਾਫ਼ੀ ਰਾਸ਼ਟਰੀ ਇਕ ਰੋਜ਼ਾ ਕ੍ਰਿਕਟ ਟੂਰਨਾਮੈਂਟ 'ਚ ਮਹਾਰਾਸ਼ਟਰ ਦੀ 20 ਮੈਂਬਰੀ ਟੀਮ ਦੀ ਅਗਵਾਈ ਕਰਨਗੇ। ਸੂਬੇ ਦੀ ਚੋਣ ਕਮੇਟੀ ਨੇ ਰਾਹੁਲ ਤ੍ਰਿਪਾਠੀ ਨੂੰ ਟੀਮ ਦਾ ਉਪ ਕਪਤਾਨ ਨਿਯੁਕਤ ਕੀਤਾ ਹੈ। ਮਹਾਹਾਸ਼ਟਰ ਦੀ ਟੀਮ ਗਰੁੱਪ ਡੀ 'ਚ ਹੈ, ਜਿਸ ਦੇ ਮੈਚ ਰਾਜਕੋਟ 'ਚ ਖੇਡੇ ਜਾਣਗੇ। ਇਸ ਗਰੁੱਪ 'ਚ ਮੱਧ ਪ੍ਰਦੇਸ਼, ਛੱਤੀਸਗੜ੍ਹ, ਕੇਰਲ, ਉਤਰਾਖੰਡ ਤੇ ਚੰਡੀਗੜ੍ਹ ਦੀਆਂ ਟੀਮਾਂ ਵੀ ਹਨ। ਮਹਾਰਾਸ਼ਟਰ ਆਪਣਾ ਪਹਿਲਾ ਮੈਚ ਬੁੱਧਵਾਰ ਨੂੰ ਮੱਧ ਪ੍ਰਦੇਸ਼ ਦੇ ਖ਼ਿਲਾਫ਼ ਖੇਡੇਗਾ।

ਟੀਮ : ਰਿਤੂਰਾਜ ਗਾਇਕਵਾੜ (ਕਪਤਾਨ), ਰਾਹੁਲ ਤ੍ਰਿਪਾਠੀ (ਉਪ-ਕਪਤਾਨ), ਯਸ਼ ਨਾਹਰ, ਨੌਸ਼ਾਦ ਸ਼ੇਖ਼, ਅਜ਼ੀਮ ਕਾਜ਼ੀ, ਅੰਕਿਤ ਬਾਵਨੇ , ਸ਼ਮਸ਼ੁਜਾਮਾ ਕਾਜ਼ੀ, ਮੁਕੇਸ਼ ਚੌਧਰੀ, ਪ੍ਰਦੀਪ ਦਾਧੇ, ਮਨੋਜ ਇੰਗਲੇ, ਆਸ਼ਾ ਪਾਲਕਰ, ਦਿਵਿਆਂਗ ਹਿੰਗਾਨੇਕਰ, ਜਗਦੀਸ਼ ਜੋਪ, ਸਵਪਨਿਲ ਫੁਲਪਾਗਰ, ਅਵਧੂਤ ਦਾਂਡੇਕਰ, ਤਰਨਜੀਤ ਸਿੰਘ ਢਿੱਲੋਂ, ਸਿੱਧੇਸ਼ ਵੀਰ, ਯਸ਼ ਸ਼ੀਰਸਾਗਰ, ਪਵਨ ਸ਼ਾਹ, ਧਨਰਾਜੇ ਪਰਦੇਸ਼ੀ।


author

Tarsem Singh

Content Editor

Related News