ਮਾਸਕੋ ਫੀਡੇ ਗ੍ਰਾਂ. ਪ੍ਰੀ. ਸ਼ਤਰੰਜ : ਰੂਸ ਦਾ ਇਯਾਨ ਨੇਪੋਮਨਿਆਚੀ ਬਣਿਆ ਜੇਤੂ

05/30/2019 7:23:40 PM

ਮਾਸਕੋ— ਮਾਸਕੋ ਫਿਡੇ ਗ੍ਰਾਂ. ਪ੍ਰੀ. ਸ਼ਤਰੰਜ ਦਾ ਖਿਤਾਬ ਮੇਜ਼ਬਾਨ ਰੂਸ ਦੇ ਇਯਾਨ ਨੇਪੋਮਨਿਆਚੀ ਨੇ ਹਮਵਤਨ ਅਲੈਗਜ਼ੈਂਡਰ ਗ੍ਰੀਸਚੁਕ ਨੂੰ ਫਾਈਨਲ ਟਾਈਬ੍ਰੇਕਰ ਵਿਚ 1.5-0.5 ਨਾਲ ਹਰਾ ਕੇ ਆਪਣੇ ਨਾਂ ਕੀਤਾ। ਦੋਵਾਂ ਵਿਚਾਲੇ ਫਾਈਨਲ ਮੈਚ ਵਿਚ 2 ਮੁਕਾਬਲੇ ਖੇਡੇ ਗਏ ਦੋਵੇਂ ਕਲਾਸੀਕਲ ਮੁਕਾਬਲੇ ਡਰਾਅ ਰਹਿਣ ਤੋਂ ਬਾਅਦ ਜੇਤੂ ਦਾ ਫੈਸਲਾ ਟਾਈਬ੍ਰੇਕ ਨਾਲ ਕੀਤਾ ਗਿਆ।

ਟਾਈਬ੍ਰੇਕ ਮੁਕਾਬਲੇ ਰੈਪਿਡ ਫਾਰਮੈੱਟ ਵਿਚ ਖੇਡੇ ਗਏ, ਜਿਨ੍ਹਾਂ ਵਿਚ ਦੋਵੇਂ ਖਿਡਾਰੀਆਂ ਨੂੰ 25-25 ਮਿੰਟ ਦਿੱਤੇ ਗਏ ਜਦਕਿ ਹਰ ਚਾਲ ਚੱਲਣ 'ਤੇ 10 ਸੈਕੰਡ ਦਾ ਵਾਧੂ ਸਮਾਂ ਦਿੱਤਾ ਗਿਆ। ਪਹਿਲੇ ਟਾਈਬ੍ਰੇਕ ਵਿਚ ਸਕਾਚ ਓਪਨਿੰਗ ਵਿਚ ਹੋਏ ਮੁਕਾਬਲੇ ਵਿਚ ਸਫੈਦ ਮੋਹਰਿਆਂ ਨਾਲ ਖੇਡਦੇ ਹਓਏ ਗ੍ਰੀਸਚੁਕ ਕੋਈ ਖਾਸ ਫਾਇਦਾ ਨਹੀਂ ਲੈ ਸਕਿਆ ਤੇ ਇਯਾਨ ਨੇ ਉਸ ਨੂੰ 37 ਚਾਲਾਂ ਵਿਚ ਡਰਾਅ 'ਤੇ ਰੋਕ ਲਿਆ ਜਦਕਿ ਦੂਜੇ ਟਾਈਬ੍ਰੇਕ ਮੁਕਾਬਲੇ ਵਿਚ ਇਯਾਨ ਨੇ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਇਟਾਲੀਅਨ ਓਪਨਿੰਗ ਵਿਚ 36 ਚਾਲਾਂ ਵਿਚ ਜ਼ੋਰਦਾਰ ਜਿੱਤ ਦਰਜ ਕੀਤੀ ਤੇ ਜੇਤੂ ਦਾ ਸਥਾਨ ਹਾਸਲ ਕਰ ਲਿਆ।


Related News