ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਬਾਰੇ ਰਸੇਲ ਨੇ ਦਿੱਤਾ ਇਹ ਬਿਆਨ

04/17/2018 12:52:40 AM

ਨਵੀਂ ਦਿੱਲੀ— ਆਈ. ਪੀ. ਐੱਲ. ਫੈਂਸ ਟਿਕਟ 'ਤੇ ਖਰਚ ਹਏ ਪੈਸਿਆਂ ਨੂੰ ਪੂਰੀ ਤਰ੍ਹਾਂ ਨਾਲ ਵਸੂਲ ਕਰ ਰਹੇ ਹਨ ਕਿਉਂਕਿ ਬੱਲੇਬਾਜ਼ਾਂ ਵਲੋਂ ਖੂਬ ਚੌਕੇ-ਛੱਕਿਆਂ ਦੀ ਬਰਸਾਤ ਦੇਖਣ ਨੂੰ ਮਿਲ ਰਹੀ ਹੈ। ਕਿੰਗਸ ਇਲੈਵਨ ਪੰਜਾਬ ਦੇ ਲਈ ਖੇਡਣ ਵਾਲੇ ਕ੍ਰਿਸ ਗੇਲ ਨੇ ਪਹਿਲੇ ਮੈਚ 'ਚ ਹੀ ਚੌਕੇ-ਛੱਕੇ ਲਗਾ ਕੇ ਤੂਫਾਨੀ ਪਾਰੀ ਖੇਡੀ। ਕੋਲਕਾਤਾ ਨਾਈਟ ਰਾਈਡਰਸ ਦੇ ਆਂਦ੍ਰੇ ਰਸੇਲ ਵੀ ਛੱਕਿਆਂ ਦੀ ਬਰਸਾਤ ਕਰਨ ਤੋਂ ਪਿੱਛੇ ਨਹੀਂ ਹੈ। ਉਨ੍ਹਾਂ ਨੇ ਟੂਰਨਾਮੈਂਟ ਦੇ 13ਵੇਂ ਮੈਚ ਫੈਂਸ 'ਚ ਦਿੱਲੀ ਡੇਅਰਡੇਵਿਲਜ਼ ਖਿਲਾਫ 12 ਗੇਂਦਾਂ 'ਚ 42 ਦੌੜਾਂ ਦੀ ਪਾਰੀ ਖੇਡੀ, ਜਿਸ 'ਚ 6 ਧਮਾਕੇਦਾਰ ਛੱਕੇ ਸ਼ਾਮਲ ਹਨ। ਮੈਚ ਤੋਂ ਬਾਅਦ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਅਸਲੀ ਯੂਨੀਵਰਸਲ ਬਾਸ ਕੌਣ ਹੈ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਮੈਂ ਨਹੀਂ ਕੋਈ ਹੋਰ ਹੈ।
ਰਸੇਲ ਨੇ ਕਿਹਾ ਕਿ ਯੂਨੀਵਰਸਲ ਬਾਸ ਇਕ ਹੀ ਹੈ ਤੇ ਉਹ ਕ੍ਰਿਸ ਗੇਲ। ਉਹ ਇਕ ਖਤਰਨਾਕ ਖਿਡਾਰੀ ਹੈ ਇਸ ਲਈ ਇਹ ਨਾਂ ਮੈਂ ਉਸ ਨੂੰ ਦਿੰਦਾ ਹਾਂ। ਰਸੇਲ ਨੇ ਕਿਹਾ ਕਿ ਵਿਕਟ ਵਧੀਆ ਸੀ ਤੇ ਮੈਂ ਇਸ ਦਾ ਪੂਰਾ ਲਾਭ ਉਠਾਇਆ ਸੀ। ਮੈਂ ਚੇਨਈ ਦੇ ਖਿਲਾਫ ਕੀਤੀ ਹੋਈ ਗਲਤੀ ਫਿਰ ਤੋਂ ਦੁਹਰਾਉਣਾ ਨਹੀਂ ਚਾਹੁੰਦੇ ਸਨ। ਉਨ੍ਹਾਂ ਨੇ ਕਿਹਾ ਕਿ ਚੇਨਈ ਖਿਲਾਫ ਜੋ ਵੀ ਹੋਇਆ ਅਸੀਂ ਉਸ ਨੂੰ ਭੁੱਲ ਚੁੱਕੇ ਹਾਂ ਤੇ ਫਿਰ ਤੋਂ ਗਲਤੀ ਨਹੀਂ ਦੁਹਰਾਉਣ ਦੀ ਕੋਸ਼ਿਸ਼ ਕਰੇਗਾ।

PunjabKesari
ਜ਼ਿਕਰਯੋਗ ਹੈ ਕਿ ਰਸੇਲ ਹੁਣਤਕ ਸਭ ਤੋਂ ਜ਼ਿਆਦਾ ਛੱਕੇ ਲਗਾ ਚੁੱਕੇ ਹਨ। ਉਨ੍ਹਾਂ ਨੇ 4 ਮੈਚਾਂ 'ਚ 19 ਛੱਕੇ ਲਗਾਏ ਹਨ। ਗੇਲ ਨੇ ਹੁਣ ਤਕ ਇਕ ਹੀ ਮੈਚ ਖੇਡਿਆ ਹੈ, ਜਿਸ 'ਚ ਉਸ ਨੇ 4 ਛੱਕੇ ਲਗਾਏ ਹਨ। ਗੇਲ ਨੇ 4 ਛੱਕਿਆਂ ਤੋਂ ਬਾਅਦ ਕਿਹਾ ਸੀ ਕਿ ਯੂਨੀਵਰਸਲ ਬਾਸ ਆ ਗਿਆ। ਹੁਣ ਫੈਂਸ ਨੂੰ ਸਿਰਫ ਚੌਕੇ-ਛੱਕੇ ਦੇਖਣ ਨੂੰ ਮਿਲਣਗੇ। ਕੋਈ ਸਿੰਗਲ-ਡਬਲ ਨਹੀਂ।


Related News