IPL 2022 : ਬੈਂਗਲੁਰੂ ਨੇ ਮੁੰਬਈ ਨੂੰ 7 ਵਿਕਟਾਂ ਨਾਲ ਹਰਾਇਆ
Saturday, Apr 09, 2022 - 11:21 PM (IST)
ਪੁਣੇ- ਅਭਿਸ਼ੇਕ ਸ਼ਰਮਾ (66) ਦੇ ਪਹਿਲੇ ਅਰਧ ਸੈਂਕੜੇ ਅਤੇ ਵਿਰਾਟ ਕੋਹਲੀ ਦੀਆਂ 48 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਮੁੰਬਈ ਇੰਡੀਅਨਜ਼ ਨੂੰ ਆਈ. ਪੀ. ਐੱਲ. ਮੁਕਾਬਲੇ ਵਿਚ ਸ਼ਨੀਵਾਰ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਮੁੰਬਈ ਨੂੰ ਲਗਾਤਾਰ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਬੈਂਗਲੁਰੂ ਨੇ ਚਾਰ ਮੈਚਾਂ ਵਿਚ ਤੀਜੀ ਜਿੱਤ ਹਾਸਲ ਕੀਤੀ। ਮੁੰਬਈ ਨੇ ਮੱਧਕ੍ਰਮ ਦੇ ਬੱਲੇਬਾਜ਼ ਸੂਰਯਕੁਮਾਰ ਯਾਦਵ (68) ਦੇ ਧਮਾਕੇਦਾਰ ਅਰਧ ਸੈਂਕੜੇ ਦੀ ਬਦੌਲਤ 2022 ਆਈ. ਪੀ. ਐੱਲ. ਦੇ 18ਵੇਂ ਮੈਚ ਵਿਚ 20 ਓਵਰਾਂ 'ਚ 6 ਵਿਕਟਾਂ 151 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਬੈਂਗਲੁਰੂ ਨੇ 18.3 ਓਵਰ ਵਿਚ ਤਿੰਨ ਵਿਕਟਾਂ 'ਤੇ 152 ਦੌੜਾਂ ਬਣਾ ਕੇ ਇਕਪਾਸੜ ਜਿੱਤ ਹਾਸਲ ਕੀਤੀ।
ਇਹ ਖ਼ਬਰ ਪੜ੍ਹੋ- ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ : ਨੀਦਰਲੈਂਡ ਨੂੰ ਹਰਾ ਕੇ ਇਤਿਹਾਸ ਰਚਣ ਉਤਰੇਗਾ ਭਾਰਤ
ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਰਣਨੀਤੀ ਦੇ ਅਨੁਸਾਰ ਗੇਂਦਬਾਜ਼ੀ ਕਰਦੇ ਹੋਏ ਮੁੰਬਈ ਨੂੰ ਲਗਾਤਾਰ ਝਟਕੇ ਦਿੰਦੇ ਹੋਏ ਉਸ 'ਤੇ ਦਬਾਅ ਬਣਾਇਆ। ਮੁੰਬਈ ਨੂੰ ਵਧੀਆ ਸ਼ੁਰੂਆਤ ਮਿਲੀ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਨੇ ਪਹਿਲੇ ਵਿਕਟ ਦੇ ਲਈ 50 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ। ਪਹਿਲੇ ਪਾਵਰ ਪਲੇਅ ਵਿਚ ਵਿਕਟ ਬਚਾ ਕਰ ਰੱਖਣ ਤੋਂ ਬਾਅਦ ਮੁੰਬਈ ਨੇ 10ਵੇਂ ਓਵਰ ਤੱਕ ਲਗਾਤਾਰ 6 ਵਿਕਟਾਂ ਗੁਆ ਦਿੱਤੀਆਂ। 50 ਦੇ ਸਕੋਰ 'ਤੇ ਕਪਤਾਨ ਰੋਹਿਤ ਸ਼ਰਮਾ, 60 ਦੇ ਸਕੋਰ 'ਤੇ ਦੇਵਾਲਡ ਬ੍ਰੇਵਿਸ ਅਤੇ ਫਿਰ 62 ਦੇ ਸਕੋਰ 'ਤੇ ਕਿਸ਼ਨ, ਤਿਲਕ ਵਰਮਾ ਅਤੇ ਕੀਰੋਨਾ ਪੋਲਾਰਡ ਦੇ ਰੂਪ ਵਿਚ ਮੁੰਬਈ ਦੇ ਇਕੱਠੇ ਤਿੰਨ ਵਿਕਟ ਡਿੱਗੇ।
ਇਹ ਖ਼ਬਰ ਪੜ੍ਹੋ-ਇੰਗਲੈਂਡ ਦੇ ਸਾਬਕਾ ਕੋਚ ਕ੍ਰਿਸ ਸਿਲਵਰਵੁੱਡ ਬਣੇ ਸ਼੍ਰੀਲੰਕਾ ਪੁਰਸ਼ ਟੀਮ ਦੇ ਮੁੱਖ ਕੋਚ
ਸੂਰਯਕੁਮਾਰ ਨੇ ਪੰਜ ਚੌਕਿਆਂ ਅਤੇ 6 ਛੱਕਿਆਂ ਦੇ ਦਮ 'ਤੇ 37 ਗੇਂਦਾਂ 'ਤੇ ਅਜੇਤੂ 68 ਦੌੜਾਂ ਬਣਾਈਆਂ। ਜੈਦੇਵ ਨੇ ਦੂਜਾ ਪਾਸਾ ਸੰਭਾਲਿਆ ਤੇ ਵਧੀਆ ਸਾਥ ਦਿੱਤਾ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ ਚਾਰ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 15 ਗੇਂਦਾਂ 'ਤੇ 26 ਅਤੇ ਈਸ਼ਾਨ ਕਿਸ਼ਨ ਨੇ ਤਿੰਨ ਚੌਕਿਆਂ ਦੀ ਮਦਦ ਨਾਲ 28 ਗੇਂਦਾਂ ਵਿਚ 26 ਦੌੜਾਂ ਬਣਾਈਆਂ। ਗੇਂਦਬਾਜ਼ੀ ਵਿਚ ਹਰਸ਼ਲ ਪਟੇਲ ਤੇ ਵਾਨਿੰਦੂ ਹਸਰੰਗਾ ਨੇ ਸਫਲ ਗੇਂਦਬਾਜ਼ੀ ਕੀਤੀ। ਹਰਸ਼ਲ ਨੇ ਜਿੱਤੇ ਚਾਰ ਓਵਰਾਂ ਵਿਚ 23 ਦੌੜਾਂ 'ਤੇ 2, ਤਾਂ ਹਸਰੰਗਾ ਨੇ ਚਾਰ ਓਵਰਾਂ ਵਿਚ 28 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਆਕਾਸ਼ਦੀਪ ਨੇ ਵੀ ਚਾਰ ਓਵਰਾਂ ਵਿਚ 20 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ।
ਟੀਮਾਂ -
ਰਾਇਲ ਚੈਲੰਜਰਜ਼ ਬੈਂਗਲੁਰੂ-
ਵਿਰਾਟ ਕੋਹਲੀ, ਗਲੇਨ ਮੈਕਸਵੈਲ, ਮੁਹੰਮਦ ਸਿਰਾਜ, ਫਾਫ ਡੁਪਲੇਸਿਸ (ਕਪਤਾਨ), ਹਰਸ਼ਲ ਪਟੇਲ, ਵਾਨਿੰਦੂ ਹਸਰੰਗਾ, ਦਿਨੇਸ਼ ਕਾਰਤਿਕ, ਜੋਸ਼ ਹੇਜ਼ਲਵੁਡ, ਸ਼ਾਹਬਾਜ਼ ਅਹਿਮਦ, ਅਨੁਜ ਰਾਵਤ, ਆਕਾਸ਼ਦੀਪ, ਮਹਿਪਾਲ ਲੋਮਰੋਰ, ਫਿਨ ਏਲੇਨ, ਸ਼ੇਰਫੇਨ ਰਦਰਫੋਰਡ, ਜੇਸਨ ਬੇਹਰੇਨਡਾਰਫ, ਸੁਯਸ਼ ਪ੍ਰਭੁਦੇਸਾਈ, ਚਾਮਾ ਮਿਲਿੰਦ, ਅਨੀਸ਼ਵਰ ਗੌਤਮ, ਕਰਨ ਸ਼ਰਮਾ, ਡੇਵਿਡ ਵਿਲੀ, ਰਜਤ ਪਾਟੀਦਾਰ, ਸਿਧਾਰਥ ਕੌਲ।
ਮੁੰਬਈ ਇੰਡੀਅਨਜ਼ -
ਰੋਹਿਤ ਸ਼ਰਮਾ (ਕਪਤਾਨ), ਅਨਮੋਲਪ੍ਰਰੀਤ ਸਿੰਘ, ਰਾਹੁਲ ਬੁੱਧੀ, ਰਮਨਦੀਪ ਸਿੰਘ, ਸੂਰਯਕੁਮਾਰ ਯਾਦਵ, ਤਿਲਕ ਵਰਮਾ, ਟਿਮ ਡੇਵਿਡ, ਅਰਜੁਨ ਤੇਂਦੁਲਕਰ, ਬਾਸਿਲ ਥੰਪੀ, ਜਸਪ੍ਰਰੀਤ ਬੁਮਰਾਹ, ਜੈਦੇਵ ਉਨਾਦਕਟ, ਜੋਫਰਾ ਆਰਚਰ, ਮਯੰਕ ਮਾਰਕੰਡੇ, ਮੁਰੂਗਨ ਅਸ਼ਵਿਨ, ਰਿਲੇ ਮੇਰੇਡਿਥ, ਟਾਈਮਲ ਮਿਲਜ਼, ਅਰਸ਼ਦ ਖ਼ਾਨ, ਡੇਨੀਅਲ ਸੈਮਜ਼, ਡੇਵਾਲਡ ਬ੍ਰੇਵਿਸ, ਫੇਬੀਅਨ ਏਲੇਨ, ਕੀਰੋਨ ਪੋਲਾਰਡ, ਸੰਜੇ ਯਾਦਵ, ਆਰੀਅਨ ਜੁਆਲ ਤੇ ਈਸ਼ਾਨ ਕਿਸ਼ਨ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।