ਇੰਡੀਅਨ ਵੇਲਸ ''ਚ ਉਲਟਫੇਰ ਦਾ ਦੌਰ, ਇਗਾ ਸਵੀਆਟੇਕ ਹੋਈ ਬਾਹਰ
Wednesday, Oct 13, 2021 - 01:49 PM (IST)

ਇੰਡੀਅਨ ਵੇਲਸ (ਅਮਰੀਕਾ)- ਇਗਾ ਸਵੀਆਟੇਕ ਸਮੇਤ ਕੁਝ ਚੋਟੀ ਦੇ ਖਿਡਾਰੀ ਮੰਗਲਵਾਰ ਨੂੰ ਇੱਥੇ ਉਲਟਫੇਰ ਦਾ ਸ਼ਿਕਾਰ ਬਣ ਕੇ ਕੇ ਬੀ. ਐੱਨ. ਪੀ ਪਰਿਬਾਸ ਓਪਨ ਟੈਨਿਸ ਟੂਰਨਾਮੈਂਟ ਤੋਂ ਬਾਹਰ ਹੋ ਗਏ । ਦੂਜਾ ਦਰਜਾ ਪ੍ਰਾਪਤ ਸਵੀਆਟੇਕ ਨੂੰ 24ਵੇਂ ਨੰਬਰ ਦੀ ਯੇਲੇਨਾ ਓਸਟਾਪੇਂਕੋ ਨੇ 6-4, 6-3 ਨਾਲ ਹਰਾਇਆ। ਇਸ ਦੇ ਇਕ ਦਿਨ ਪਹਿਲਾਂ ਚੋਟੀ ਦਾ ਦਰਜਾ ਪ੍ਰਾਪਤ ਕੈਰੋਲਿਨਾ ਪਲਿਸਕੋਵਾ ਨੂੰ ਬੀਟ੍ਰਿਜ਼ ਮਾਇਆ ਨੇ 6-3, 7-5 ਨਾਲ ਹਰਾਇਆ ਸੀ।
ਅਮਰੀਕਾ ਦੀ ਜੇਸਿਕਾ ਪੇਗੁਲਾ ਨੇ ਪੰਜਵਾਂ ਦਰਜਾ ਪ੍ਰਾਪਤ ਇਲਿਨਾ ਸਵੀਤੋਲਿਨਾ ਨੂੰ 6-1, 6-1 ਨਾਲ ਹਰਾ ਕੇ ਪਹਿਲੀ ਵਾਰ ਇੰਡੀਅਨ ਵੇਲਸ ਦੇ ਕੁਆਰਟਰ ਫ਼ਾਈਨਲ 'ਚ ਪ੍ਰਵੇਸ਼ ਕੀਤਾ ਸੀ। ਯੂ. ਐੱਸ. ਓਪਨ ਦੀ ਉਪ ਜੇਤੂ ਲੀਲਾਹ ਫ਼ਰਨਾਂਡਿਸ ਨੂੰ ਸ਼ੇਲਬੀ ਰੋਜਰਸ ਨੇ 2-6 6-1, 7-6 (4) ਨਾਲ ਹਰਾਇਆ। ਪੁਰਸ਼ ਵਰਗ 'ਚ ਅਮਰੀਕਾ ਦੇ ਟੇਲਰ ਫ੍ਰਿਟਜ਼ ਨੇ ਪੰਜਵਾਂ ਦਰਜਾ ਪ੍ਰਾਪਤ ਮੈਟਿਓ ਬੇਰੇਟਿਨੀ ਨੂੰ 6-4, 6-3 ਨਾਲ ਜਦਕਿ ਕਾਰੇਨ ਖਾਚਨੋਵ ਨੇ 12ਵਾਂ ਦਰਜਾ ਪ੍ਰਾਪਤ ਪਾਬਲੋ ਬਸਟਾ ਨੂੰ 6-0, 6-4 ਨਾਲ ਹਰਾਇਆ।
ਛੇਵਾਂ ਦਰਜਾ ਪ੍ਰਪਾਤ ਕਾਸਪਰ ਰੂਡ ਨੇ ਕੁਝ ਉਲਟ ਹਾਲਾਤ ਤੋਂ ਗੁਜ਼ਰਨ ਦੇ ਬਾਅਦ ਲਾਇਡ ਹੈਰਿਸ 'ਤੇ 6-7 (4), 6-4, 6-4 ਨਾਲ ਜਿੱਤ ਦਰਜ ਕੀਤੀ ਜਦਕਿ ਯਾਨਿਕ ਸਿਨਰ ਨੂੰ ਅਮਰੀਕਾ ਦੇ ਜੌਨ ਇਸਨਰ ਦੇ ਹਟਣ ਨਾਲ ਵਾਕਓਵਰ ਮਿਲਿਆ।