ਫਿੱਟਨੈੱਸ ਲਈ ਰੋਨਾਲਡੋ ਲੈਂਦਾ ਹੈ ਆਈਸ ਬਾਥ

Tuesday, Feb 18, 2020 - 10:28 PM (IST)

ਫਿੱਟਨੈੱਸ ਲਈ ਰੋਨਾਲਡੋ ਲੈਂਦਾ ਹੈ ਆਈਸ ਬਾਥ

ਨਵੀਂ ਦਿੱਲੀ - ਖੇਡ ਜਗਤ ਵਿਚ ਬਿਹਤਰੀਨ ਫਿੱਟਨੈੱਸ ਲਈ ਪ੍ਰਸਿੱਧ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਖੁਲਾਸਾ ਕੀਤਾ ਹੈ ਕਿ ਫਿੱਟ ਰਹਿਣ ਲਈ ਉਹ ਆਈਸ ਬਾਥ ਲੈਂਦਾ ਹੈ। 35 ਸਾਲ ਦੇ ਫੁੱਟਬਾਲਰ ਨੇ ਇੰਸਟਾਗ੍ਰਾਮ 'ਤੇ ਇਕ ਫੋਟੋ ਪੋਸਟ ਕੀਤੀ ਹੈ, ਜਿਸ ਵਿਚ ਉਹ ਬਰਫ ਨਾਲ ਭਰੇ ਟੱਬ ਵਿਚ ਖੜ੍ਹਾ ਨਜ਼ਰ ਆ ਰਿਹਾ ਹੈ। ਕੈਪਸ਼ਨ ਦਿੱਤੀ ਹੈ, ''ਆਈਸ ਰਿਕਵਰੀ।''

 
 
 
 
 
 
 
 
 
 
 
 
 
 

Ice recovery 🧊💪🏼

A post shared by Cristiano Ronaldo (@cristiano) on Feb 17, 2020 at 10:48am PST

PunjabKesari
ਰੋਨਾਲਡੋ ਦੀ ਸ਼ਰਟਲੈੱਸ ਫੋਟੋ ਨੂੰ ਸਿਰਫ 17 ਘੰਟੇ ਵਿਚ ਹੀ ਤਕਰੀਬਨ 58 ਲੱਖ ਲਾਈਕਸ ਮਿਲ ਚੁੱਕੇ ਹਨ। ਉਸਦਾ ਮੰਨਣਾ ਹੈ ਕਿ ਟ੍ਰੇਨਿੰਗ ਤੇ ਮੈਚ ਤੋਂ ਬਾਅਦ ਆਈਸ ਬਾਥ ਥੈਰੇਪੀ ਨਾਲ ਬਾਡੀ ਤੰਦਰੁਸਤ ਰਹਿੰਦੀ ਹੈ। ਰੋਨਾਲਡੋ ਇਸ ਤੋਂ ਪਹਿਲਾਂ 44 ਡਿਗਰੀ ਸੈਲਸੀਅਸ ਵਾਲੇ ਹੌਟ ਟੱਬ ਵਿਚ ਵੀ 5 ਮਿੰਟ ਦੀ ਥੈਰੇਪੀ ਲੈਂਦਾ ਸੀ ਪਰ ਹੁਣ ਆਈਸ ਥੈਰੇਪੀ ਤੋਂ ਇਲਾਵਾ ਉਹ 30 ਮਿੰਟ ਵਿਚ 3 ਵਾਰ 3-3 ਮਿੰਟ ਤਕ ਠੰਡੇ ਪਾਣੀ ਦੇ ਪੂਲ ਵਿਚ ਰਹਿੰਦਾ ਹੈ।

PunjabKesari
ਰੋਨਾਲਡੋ ਦੀ ਫਿੱਟਨੈੱਸ ਪ੍ਰਤੀ ਸਮਰਪਿਤ ਭਾਵਨਾ ਉਦੋਂ ਸਾਹਮਣੇ ਆਈ ਸੀ, ਜਦੋਂ ਰੀਅਲ ਮੈਡ੍ਰਿਡ ਦੇ ਮੈਨੇਜਰ ਕਾਰਲੋ ਐਂਸੋਲੋਟੀ ਨੇ 2014 ਵਿਚ ਇਕ ਇੰਟਰਵਿਊ ਦੌਰਾਨ ਇਸ 'ਤੇ ਗੱਲ ਕੀਤੀ ਸੀ। ਐਂਸੋਲੋਟੀ ਨੇ ਦੱਸਿਆ ਸੀ ਕਿ ਰੋਨਾਲਡੋ ਫਿੱਟਨੈੱਸ ਨੂੰ ਲੈ ਕੇ ਇੰਨਾ ਚੌਕੰਨਾ ਹੈ ਕਿ ਉਹ ਸਵੇਰੇ 3 ਵਜੇ ਉਠਦਾ ਹੈ। 3 ਘੰਟੇ ਜਿਮ ਵਿਚ ਬਿਤਾਉਣ ਤਂੋ ਬਾਅਦ ਉਹ ਦਿਨ ਦੇ ਬਾਕੀ ਕੰਮ ਕਰਦਾ ਸੀ।  ਕਲੱਬ ਈਵਰਟਨ ਦੇ ਬੌਸ ਵੀ ਰੋਨਾਲਡੋ ਦੀ ਫਿੱਟਨੈੱਸ ਨੂੰ ਲੈ ਕੇ ਸਲਾਮ ਕਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਯੂਰਪੀਅਨ ਲੀਗ ਦੌਰਾਨ ਜਦੋਂ ਹੋਰ ਫੁੱਟਬਾਲ ਖਿਡਾਰੀ ਰਾਤ ਨੂੰ ਸਿੱਧੇ  ਰੈਸਟ ਰੂਮ ਵਿਚ ਜਾਣ ਦੀ ਤਿਆਰੀ ਕਰ ਰਹੇ ਹੁੰਦੇ ਹਨ ਤਾਂ ਇਕ ਇਕੱਲਾ ਰੋਨਾਲਡੋ ਹੀ ਅਜਿਹਾ ਫੁੱਟਬਾਲਰ ਹੁੰਦਾ ਹੈ, ਜਿਹੜਾ ਆਈਸ ਬਾਥ ਲੈਣ ਲਈ ਜਾਣਿਆ ਜਾਂਦਾ ਹੈ। ਉਹ ਆਪਣੀ ਡਾਈਟ ਨੂੰ ਲੈ ਕੇ ਵੀ ਬੇਹੱਦ ਚੌਕਸ ਹੈ। ਉਸਦੀ ਡਾਈਟ ਵਿਚ ਬਰਗਰ, ਚਿੱਪਸ ਤੇ ਪਿੱਜ਼ਾ ਕਦੇ ਨਹੀਂ ਮਿਲਦਾ। ਉਹ ਅਜਿਹਾ ਵਿਅਕਤੀ ਹੈ, ਜਿਹੜਾ ਦਿਨ ਵਿਚ 5 ਵਾਰ ਸੌਂਦਾ ਹੈ ਤਾਂ ਕਿ ਫਿੱਟ ਰਹੇ।

PunjabKesari


author

Gurdeep Singh

Content Editor

Related News