ਭਾਰਤ ਦੇ ਰੋਨਾਲਡੋ ਸਿੰਘ ਨੇ ਏਸ਼ੀਆਈ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿਚ ਰਾਸ਼ਟਰੀ ਰਿਕਾਰਡ ਬਣਾਇਆ

Friday, Jun 16, 2023 - 12:45 PM (IST)

ਭਾਰਤ ਦੇ ਰੋਨਾਲਡੋ ਸਿੰਘ ਨੇ ਏਸ਼ੀਆਈ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿਚ ਰਾਸ਼ਟਰੀ ਰਿਕਾਰਡ ਬਣਾਇਆ

ਨਵੀਂ ਦਿੱਲੀ (ਭਾਸ਼ਾ) : ਭਾਰਤੀ ਸਾਈਕਲਿਸਟ ਰੋਨਾਲਡੋ ਸਿੰਘ ਲਾਇਤੋਂਜਾਮ ਨੇ ਵੀਰਵਾਰ ਨੂੰ ਮਲੇਸ਼ੀਆ ਦੇ ਨਿਆਲੀ ਵਿਚ ਏਸ਼ੀਆਈ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿਚ 9.877 ਸਕਿੰਟ ਦਾ ਸਮਾਂ ਕੱਢ ਕੇ ਪੁਰਸ਼ਾਂ ਦੇ ਸਪ੍ਰਿੰਟ ਮੁਕਾਬਲੇ ਵਿਚ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ। 

ਰੋਨਾਲਡੋ ਟਾਰਗੈੱਟ ਓਲੰਪਿਕ ਪੋਡੀਅਮ ਯੋਜਨਾ (ਟਾਪਸ) ਦਾ ਹਿੱਸਾ ਹੈ। ਉਹ 10ਵੇਂ ਸਥਾਨ ਉੱਤੇ ਰਹਿ ਕੇ ਪੁਰਸ਼ਾਂ ਦੀ ਸਪ੍ਰਿੰਟ ਵਿਚ ਆਰ16 ਲਈ ਕੁਆਲੀਫਾਈ ਕਰਨ ਵਿਚ ਕਾਮਯਾਬ ਰਿਹਾ। ਭਾਰਤੀ ਖੇਡ ਅਥਾਰਟੀ ਨੇ ਟਵੀਟ ਕੀਤਾ,‘‘ਧਾਕੜ ਭਾਰਤੀ ਸਾਈਕਲਿਸਟ ਰੋਨਾਲਡੋ ਸਿੰਘ ਨੇ ਪੁਰਸ਼ਾਂ ਦੇ ਸਪ੍ਰਿੰਟ ਕੁਆਲੀਫਿਕੇਸ਼ਨ (200 ਮੀਟਰ ਫਲਾਇੰਗ ਟਾਈਮ ਟਰਾਇਲ) ਵਿਚ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ। ਉਹ 9.877 ਸਕਿੰਟ ਦਾ ਸਮਾਂ ਕੱਢ ਕੇ ਏਸ਼ੀਆਈ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿਚ 10ਵੇਂ ਸਥਾਨ ਉੱਤੇ ਰਿਹਾ।’’ ਪਿਛਲੀ ਵਾਰ ਦਿੱਲੀ ਵਿਚ ਹੋਏ ਟੂਰਨਾਮੈਂਟ ਵਿਚ ਰੋਨਾਲਡੋ ਨੇ ਸਿਲਵਰ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ।


author

Harnek Seechewal

Content Editor

Related News