ਰੋਨਾਲਡੋ ਨੇ ਯੂਵੈਂਟਸ ਲਈ ਰਿਕਾਰਡ ਬਣਾਇਆ ਪਰ ਟੀਮ 1-2 ਨਾਲ ਹਾਰੀ

02/10/2020 1:27:25 AM

ਮਿਲਾਨ- ਸੁਪਰ ਸਟਾਰ ਕ੍ਰਿਸਟੀਆਨੋ ਰੋਨਾਲਡੋ ਯੂਵੈਂਟਸ ਵਲੋਂ ਸਿਰੀ-ਏ ਫੁੱਟਬਾਲ ਲੀਗ ਦੇ ਲਗਾਤਾਰ 10 ਮੈਚਾਂ ਵਿਚ ਗੋਲ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ ਪਰ ਉਸਦੀ ਟੀਮ ਨੂੰ ਹੇਲਾਸ ਵੇਰੋਨਾ ਤੋਂ 1-2 ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਇਸ ਹਫਤੇ 35 ਸਾਲ ਦੇ ਹੋਏ ਰੋਨਾਲਡੋ ਨੇ 65ਵੇਂ ਮਿੰਟ ਵਿਚ ਗੋਲ ਕੀਤਾ, ਜਿਹੜਾ 10 ਮੈਚਾਂ ਵਿਚ ਉਸਦਾ 15ਵਾਂ ਗੋਲ ਸੀ। ਇਸ ਨਾਲ ਲੀਗ ਵਿਚ ਉਸਦੇ 20 ਗੋਲ ਹੋ ਗਏ ਹਨ।
5 ਵਾਰ ਦੇ ਬੈਲੇਨ ਡੀ ਓਰ ਜੇਤੂ ਰੋਨਾਲਡੋ ਦੀਆਂ ਨਜ਼ਰਾਂ ਹੁਣ ਲਗਾਤਾਰ 11ਵੇਂ ਮੈਚ ਵਿਚ ਗੋਲ ਕਰਕੇ ਗੈਬ੍ਰੀਏਲ ਬਤਿਸਤੁਤਾ ਤੇ ਫੈਬੀਓ ਕਵਾਗਲਿਰਾਰੋਲਾ ਦੇ ਰਿਕਾਰਡ ਦੀ ਬਰਾਬਰੀ ਕਰਨ 'ਤੇ ਲੱਗੀਆਂ ਹਨ। ਹੇਲਾਸ ਵੇਰੋਨਾ ਲਈ ਫੈਬੀਓ ਬੋਰਿਨੀ ਨੇ 76ਵੇਂ ਮਿੰਟ ਵਿਚ ਤੇ ਜਿਆਮਪਾਓਲੋ ਪਾਜਿਨੀ ਨੇ 86ਵੇਂ ਮਿੰਟ ਵਿਚ ਗੋਲ ਕੀਤਾ। ਯੁਵੈਂਟਸ ਦੇ 54 ਅੰਕ ਹਨ ਤੇ ਉਹ ਇੰਟਰ ਮਿਲਾਨ ਤੋਂ 3 ਅੰਕ ਉਪਰ ਹੈ, ਜਿਸਦਾ ਐਤਵਾਰ ਨੂੰ ਏ. ਸੀ. ਮਿਲਾਨ ਵਿਰੁੱਧ ਮੁਕਾਬਲੇ ਵਿਚ ਜਿੱਤ ਨਾਲ ਉਸਦੇ ਬਰਾਬਰ ਪਹੁੰਚਣ ਦੀ ਉਮੀਦ ਹੈ।

 

Gurdeep Singh

Content Editor

Related News