ਰੋਨਾਲਡੋ ਯੂਰੋ ਕੁਆਲੀਫਾਇਰਸ ਦੇ ਲਈ ਪੁਰਤਗਾਲ ਟੀਮ ਨਾਲ ਜੁੜਿਆ

03/19/2019 11:45:59 PM

ਓਈਰਾਸ— ਪੁਰਤਗਾਲ ਦੀ ਟੀਮ ਨਾਲ 9 ਮਹੀਨੇ ਤਕ ਦੂਰ ਰਹਿਣ ਤੋਂ ਬਾਅਦ ਕ੍ਰਿਸਟੀਆਨੋ ਰੋਨਾਲਡੋ ਯੂਰੋ 2020 ਦੇ ਸ਼ੁਰੂ ਹੋਣ ਤੋਂ ਪਹਿਲਾਂ ਮੰਗਲਵਾਰ ਨੂੰ ਰਾਸ਼ਟਰੀ ਟੀਮ ਦੇ ਨਾਲ ਜੁੜ ਗਿਆ। ਯੁਵੇਂਟ੍ਰਸ ਦੇ 34 ਸਾਲ ਦੇ ਅਗ੍ਰਿਮ ਪੰਕਿਤ ਦੇ ਖਿਡਾਰੀ ਨੂੰ ਪੁਰਤਗਾਲ ਦੇ ਕੋਚ ਫਰਨਾਡੋ ਸਾਂਤੋਸ ਨੇ ਯੂਕ੍ਰੇਨ ਤੇ ਸਰਬੀਆ ਵਿਰੁੱਧ ਘਰੇਲੂ ਮੈਚਾਂ ਦੇ ਲਈ ਟੀਮ 'ਚ ਸ਼ਾਮਲ ਕੀਤਾ ਹੈ। ਉਨ੍ਹਾਂ ਨੇ 2018 ਵਿਸ਼ਵ ਕੱਪ ਤੋਂ ਬਾਅਦ ਆਪਣੇ ਦੇਸ਼ ਦੀ ਨੁਮਾਇੰਦਗੀ ਨਹੀਂ ਕੀਤੀ ਹੈ। ਮੌਜੂਦਾ ਯੂਰਪੀਅਨ ਚੈਂਪੀਅਨ ਟੀਮ ਸ਼ੁੱਕਰਵਾਰ ਨੂੰ ਲਿਸਬਨ 'ਚ ਯੂਕ੍ਰੇਨ ਵਿਰੁੱਧ ਗਰੁੱਪ 'ਬੀ' ਮੈਚ ਤੋਂ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗਾ। ਇਸ ਤੋਂ ਬਾਅਦ ਉਸਦਾ ਸਾਹਮਣਾ ਸਰਬੀਆ ਨਾਲ ਹੋਵੇਗਾ।
ਪੁਰਤਗਾਲ ਦੀ ਨੁਮਾਇੰਦਗੀ ਕਰਨ ਵਾਲੇ ਯੁਵੇਂਟ੍ਰਸ ਦੇ ਉਸਦੇ ਸਾਥੀ ਖਿਡਾਰੀ ਜੋਆਓ ਕੈਂਸੇਲੋ ਨੇ ਕਿਹਾ ਕਿ ਕ੍ਰਿਸਟੀਆਨੋ ਰੋਨਾਲਡੋ ਕਿਸੇ ਵੀ ਟੀਮ ਦੇ ਲਈ ਚੰਗਾ ਖਿਡਾਰੀ ਹੈ। ਸਾਨੂੰ ਉਸਦੇ ਨਾਲ ਖੇਡਣ ਦੀ ਖੁਸ਼ੀ ਹੈ ਤੇ ਉਹ ਸਾਡੇ ਲਈ ਬਹੁਤ ਮਹੱਤਵਪੂਰਨ ਹੈ।


Gurdeep Singh

Content Editor

Related News