ਰੋਨਾਲਡੋ ਨੇ ਕੀਤੀ ਫੁੱਟਬਾਲ ਇਤਿਹਾਸ ’ਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਬਿਕਾਨ ਦੀ ਬਰਾਬਰੀ
Tuesday, Jan 12, 2021 - 01:26 AM (IST)
ਨਵੀਂ ਦਿੱਲੀ- ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੇ ਆਪਣੇ ਕਰੀਅਰ ’ਚ ਇਕ ਹੋਰ ਖਾਸ ਉਪਲੱਬਧੀ ਹਾਸਲ ਕਰ ਲਈ ਹੈ। ਇਟਲੀ ਦੇ ਚੋਟੀ ਕਲੱਬ ਜੁਵੈਂਟਸ ਵਲੋਂ ਖੇਡਦੇ ਹੋਏ ਰੋਨਾਲਡੋ ਨੇ ਆਪਣੇ ਕਰੀਅਰ ਦਾ 759ਵਾਂ ਗੋਲ ਕੀਤਾ ਅਤੇ ਇਸਦੇ ਨਾਲ ਹੀ ਉਨ੍ਹਾਂ ਨੇ ਫੁੱਟਬਾਲ ਇਤਿਹਾਸ ’ਚ ਸਭ ਤੋਂ ਜ਼ਿਆਦਾ ਗੋਲ ਕਰਨ ਦੇ ਮਾਮਲੇ ’ਚ ਜੋਸੇਫ ਬਿਕਾਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਰੋਨਾਲਡੋ ਨੇ ਇਟਾਲੀਅਨ ਸੀਰੀ-ਏ ਲੀਗ ਦੇ ਮੈਚ ’ਚ ਸਾਸੁਓਲੋ ਦੇ ਵਿਰੁੱਧ ਇੰਜਰੀ ਟਾਈਮ ’ਚ ਗੋਲ ਕਰਨ ਦੇ ਨਾਲ ਹੀ ਇਹ ਉਪਲੱਬਧੀ ਹਾਸਲ ਕਰ ਲਈ। ਜੁਵੈਂਟਸ ਨੇ ਇਸ ਮੈਚ ’ਚ ਸਾਸੁਓਲੋ ਨੂੰ 3-1 ਨਾਲ ਹਰਾ ਦਿੱਤਾ।
ਰੋਨਾਲਡੋ ਨੇ ਹੁਣ ਤਕ ਆਪਣੇ ਕਰੀਅਰ ’ਚ ਪੁਰਤਗਾਲ ਟੀਮ ਅਤੇ ਕਲੱਬ ਟੀਮ ਵਲੋਂ 759 ਗੋਲ ਕੀਤੇ ਹਨ। 35 ਸਾਲਾ ਰੋਨਾਲਡੋ ਨੇ ਇਹ ਉਪਲੱਬਧੀ 1037 ਮੈਚ ’ਚ ਹਾਸਲ ਕੀਤੀ ਹੈ ਜਦਕਿ ਜੋਸੇਫ ਬਿਕਾਨ ਨੇ 759 ਗੋਲ ਸਿਰਫ 495 ਮੈਚਾਂ ’ਚ ਕੀਤੇ ਸਨ। ਰੋਨਾਲਡੋ ਹੁਣ ਫੁੱਟਬਾਲ ਇਤਿਹਾਸ ’ਚ ਸਭ ਤੋਂ ਜ਼ਿਆਦਾ ਗੋਲ ਕਰਨ ਤੋਂ ਸਿਰਫ ਇਕ ਗੋਲ ਦੂਰ ਹੈ। ਕੁਝ ਦਿਨ ਪਹਿਲਾਂ ਹੀ ਉਹ ਬ੍ਰਾਜ਼ੀਲ ਦੇ ਦਿੱਗਜ ਫੁੱਟਬਾਲਰ ਪੇਲੇ ਨੂੰ ਪਿੱਛੇ ਛੱਡਦੇ ਹੋਏ ਸਭ ਤੋਂ ਜ਼ਿਆਦਾ ਗੋਲ ਕਰਨ ਦੇ ਮਾਮਲੇ ’ਚ ਦੂਜੇ ਸਥਾਨ ’ਤੇ ਪਹੁੰਚੇ ਸਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।