ਰੋਨਾਲਡੋ ਦਾ 2024 ਦਾ ਪਹਿਲਾ ਗੋਲ, ਅਲ ਨਾਸਰ 1-0 ਨਾਲ ਜਿੱਤਿਆ

Thursday, Feb 15, 2024 - 04:17 PM (IST)

ਰੋਨਾਲਡੋ ਦਾ 2024 ਦਾ ਪਹਿਲਾ ਗੋਲ, ਅਲ ਨਾਸਰ 1-0 ਨਾਲ ਜਿੱਤਿਆ

ਰਿਆਦ (ਸਾਊਦੀ ਅਰਬ), (ਭਾਸ਼ਾ) ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ 2024 ਦੇ ਪਹਿਲੇ ਗੋਲ ਦੀ ਬਦੌਲਤ ਅਲ ਨਾਸਰ ਨੇ ਏਸ਼ੀਅਨ ਚੈਂਪੀਅਨਜ਼ ਲੀਗ ਦੇ ਰਾਊਂਡ 16 ਦੇ ਪਹਿਲੇ ਪੜਾਅ ਦੇ ਮੈਚ ਵਿਚ ਅਲ ਫਾਹੀਆ ਨੂੰ 1-0 ਨਾਲ ਹਰਾਇਆ। ਰੋਨਾਲਡੋ ਨੇ ਇਹ ਗੋਲ 81ਵੇਂ ਮਿੰਟ ਵਿੱਚ ਇੰਟਰ ਮਿਲਾਨ ਦੇ ਸਾਬਕਾ ਮਿਡਫੀਲਡਰ ਮਾਰਸੇਲੋ ਬ੍ਰੋਜ਼ੋਵਿਕ ਦੀ ਮਦਦ ਨਾਲ ਕੀਤਾ। ਅਲ ਨਾਸਰ ਫੁੱਟਬਾਲ ਕਲੱਬ ਆਪਣਾ ਪਹਿਲਾ ਮਹਾਂਦੀਪੀ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਊਂਡ ਆਫ 16 ਦਾ ਦੂਜਾ ਗੇੜ ਅਗਲੇ ਬੁੱਧਵਾਰ ਨੂੰ ਖੇਡਿਆ ਜਾਵੇਗਾ। ਸਾਊਦੀ ਅਰਬ ਦੀਆਂ ਚਾਰ ਟੀਮਾਂ ਨਾਕਆਊਟ ਦੌਰ ਵਿੱਚ ਪਹੁੰਚ ਗਈਆਂ ਹਨ, ਜਿਨ੍ਹਾਂ ਵਿੱਚ ਅਲ ਨਾਸਰ ਅਤੇ ਅਲ ਫਾਹੀਆ, ਅਲ ਹਿਲਾਲ ਅਤੇ ਅਲ ਇਤਿਹਾਦ ਸ਼ਾਮਲ ਹਨ। 


author

Tarsem Singh

Content Editor

Related News