ਰੋਮਾਨੀਆ ਨੇ 24 ਸਾਲ ਬਾਅਦ ਯੂਰੋ ਕੱਪ ’ਚ ਕੀਤੀ ਜਿੱਤ ਦਰਜ, ਯੂਕ੍ਰੇਨ ਨੂੰ 3-0 ਨਾਲ ਹਰਾਇਆ

Tuesday, Jun 18, 2024 - 11:01 AM (IST)

ਰੋਮਾਨੀਆ ਨੇ 24 ਸਾਲ ਬਾਅਦ ਯੂਰੋ ਕੱਪ ’ਚ ਕੀਤੀ ਜਿੱਤ ਦਰਜ, ਯੂਕ੍ਰੇਨ ਨੂੰ 3-0 ਨਾਲ ਹਰਾਇਆ

ਮਿਊਨਿਖ- ਰੋਮਾਨੀਆ ਨੇ ਯੂਰੋ ਕੱਪ-2024 ਵਿਚ 24 ਸਾਲ ਵਿਚ ਆਪਣੀ ਪਹਿਲੀ ਤੇ ਕੁਲ ਦੂਜੀ ਜਿੱਤ ਦਰਜ ਕੀਤੀ ਤੇ ਸੋਮਵਾਰ ਨੂੰ ਯੂਕ੍ਰੇਨ ਨੂੰ 3-0 ਨਾਲ ਹਰਾ ਕੇ ਕੋਚ ਐਡਵਰਡ ਈ ਓਰਡਨੇਸਕੂ ਨੂੰ ਜਨਮ ਦਿਨ ਦਾ ਤੋਹਫਾ ਦਿੱਤਾ। ਨਿਕੋਲੋਈ ਸਟੇਨਸਿਯੂ ਨੇ ਪਹਿਲੇ ਹਾਫ ਵਿਚ ਲੰਬੀ ਦੂਰੀ ਨਾਲ ਗੋਲ ਕਰਕੇ ਰੋਮਾਨੀਆ ਨੂੰ ਬੜ੍ਹਤ ਦਿਵਾਈ, ਜਿਸ ਤੋਂ ਬਾਅਦ ਦੂਜੇ ਹਾਫ ਦੀ ਸ਼ੁਰੂਆਤ ਵਿਚ ਰਜ਼ਵਾਨ ਮਾਰਿਨ ਤੇ ਡੇਨਿਸ ਮਿਹਾਈ ਡ੍ਰੈਗਸ ਨੇ 2 ਗੋਲ ਕਰਕੇ ਟੀਮ ਦੀ 3-0 ਨਾਲ ਜਿੱਤ ਤੈਅ ਕੀਤੀ।

24 ਸਾਲ ਪਹਿਲਾਂ ਇੰਗਲੈਂਡ ਨੂੰ 3-2 ਨਾਲ ਹਰਾ ਕੇ ਉਲਟਫੇਰ ਕਰਨ ਤੋਂ ਬਾਅਦ ਰੋਮਾਨੀਆ ਦੀ ਕਿਸੇ ਵੱਡੇ ਟੂਰਨਾਮੈਂਟ ਵਿਚ ਇਹ ਪਹਿਲੀ ਜਿੱਤ ਹੈ। ਈ ਓਰਡਨੇਸਕੂ 2016 ਵਿਚ ਆਪਣੇ ਪਿਤਾ ਏਂਗੇਲ ਤੋਂ ਬਾਅਦ ਯੂਰਪੀਅਨ ਚੈਂਪੀਅਨਸ਼ਿਪ ਵਿਚ ਰੋਮਾਨੀਆ ਦੀ ਟੀਮ ਦਾ ਮਾਰਗਦਰਸ਼ਨ ਕਰਨ ਵਾਲਾ ਪਹਿਲਾ ਕੋਚ ਬਣਿਆ। ਉਹ ਐਤਵਾਰ ਨੂੰ 46 ਸਾਲ ਦਾ ਹੋ ਗਿਆ ਸੀ।


author

Aarti dhillon

Content Editor

Related News