ਰੋਹਿਤ ਸ਼ਰਮਾ ਅੱਜ ਤੋੜ ਸਕਦੇ ਹਨ ਧੋਨੀ ਦਾ ਸਭ ਤੋਂ ਵੱਡਾ ਰਿਕਾਰਡ

06/27/2019 12:42:07 PM

ਸਪੋਰਟਸ ਡੈਸਕ : ਓਲਡ ਟਰੈਫਰਡ ਮੈਨਚੇਸਟਰ ਦੇ ਮੈਦਾਨ 'ਚ ਅੱਜ ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ ਦਾ 34ਵਾਂ ਮੁਕਾਬਲਾ ਭਾਰਤ ਤੇ ਵਿੰਡੀਜ਼ ਦੇ ਵਿਚਕਾਰ ਖੇਡਿਆ ਜਾਣਾ ਹੈ। ਭਾਰਤੀ ਟੀਮ ਦੇ ਉਪਕਪਤਾਨ ਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਵਰਲਡ ਕੱਪ 'ਚ ਚੰਗੀ ਫ਼ਾਰਮ 'ਚ ਹੈ ਤੇ ਹੁਣ ਤੱਕ ਖੇਡੇ ਗਏ ਮੁਕਾਬਲਿਆਂ 'ਚ ਦੋ ਸੈਂਕੜੇ ਤੇ ਇਕ ਅਰਧ ਸੈਂਕੜੇ ਲਗਾ ਚੁੱਕੇ ਹਨ। ਅਜਿਹੇ 'ਚ ਰੋਹਿਤ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਵੱਡੇ ਰਿਕਾਰਡ ਨੂੰ ਤੋੜਨ 'ਚ ਸਿਰਫ ਇਕ ਕਦਮ ਦੀ ਦੂਰੀ 'ਤੇ ਹਨ। ਰੋਹਿਤ ਵਿੰਡੀਜ਼ ਦੇ ਖਿਲਾਫ ਮੈਚ 'ਚ ਜੇਕਰ ਇਕ ਛੱਕਿਆ ਲਗਾਉਂਦੇ ਹਨ ਤਾਂ ਉਹ ਧੋਨੀ ਦੇ ਸਭ ਤੋਂ ਜ਼ਿਆਦਾ ਛੱਕਿਆਂ ਦੇ ਰਿਕਾਰਡ ਨੂੰ ਤੋੜ ਦੇਣਗੇ।

PunjabKesari

ਤੁਹਾਨੂੰ ਦੱਸ ਦੇਈਏ ਕਿ ਧੋਨੀ 292 ਮੈਚਾਂ 'ਚ 225 ਛੱਕੇ ਲਾ ਚੁੱਕੇ ਹਨ ਤੇ ਉੱਥੇ ਹੀ ਦੂਜੇ ਪਾਸੇ ਰੋਹਿਤ ਨੇ 203 ਮੈਚਾਂ 'ਚ 224 ਛੱਕੇ ਲਾ ਚੁੱਕੇ ਹਨ। ਰੋਹਿਤ ਇਕ ਛੱਕਾ ਲਗਾਉਂਦੇ ਹੀ ਧੋਨੀ ਦੇ ਛੱਕਿਆਂ ਦੇ ਰਿਕਾਰਡ ਨੂੰ ਤੋੜ ਦੇਣਗੇ। ਇਸ ਦੇ ਨਾਲ ਹੀ ਰੋਹਿਤ ਵਨ ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼ੀ ਬਣ ਜਾਣਗੇ। ਉਥੇ ਹੀ ਸਭ ਤੋਂ ਜ਼ਿਆਦਾ ਛੱਕੇ ਲਗਾਉਣ 'ਚ ਪਾਕਿਸਤਾਨ ਦੇ ਖਿਡਾਰੀ ਸ਼ਾਹਿਦ ਅਫਰੀਦੀ ਪਹਿਲੇ ਸਥਾਨ 'ਤੇ ਹਨ।

PunjabKesari
 

ਦੇਖੋ ਰਿਕਾਰਡਜ਼
ਸ਼ਾਹਿਦ ਅਫਰੀਦੀ(ਪਾਕਿਸਤਾਨ) 369 ਪਾਰੀਆਂ 'ਚ 351 ਛੱਕੇ
ਕ੍ਰਿਸ ਗੇਲ (ਵੈਸਟਇੰਡੀਜ਼) 287 ਪਾਰੀਆਂ 'ਚ 318 ਛੱਕੇ
ਸਨਥ ਜੈਸੂਰੀਆ (ਸ਼੍ਰੀਲੰਕਾ) 433 ਪਾਰੀਆਂ 'ਚ 270 ਛੱਕੇ
ਮਹਿੰਦਰ ਸਿੰਘ ਧੋਨੀ (ਭਾਰਤ) ਪਾਰੀਆਂ 'ਚ 225 ਛੱਕੇ

PunjabKesari


Related News