ਐਡੀਡਾਸ ਦੀ ''ਸੁਪਰ ਸਟਾਰ ਆਫ ਚੇਂਜ'' ਮੁਹਿੰਮ ਦਾ ਹਿੱਸਾ ਹੋਵੇਗਾ ਰੋਹਿਤ

Sunday, Aug 09, 2020 - 12:43 AM (IST)

ਐਡੀਡਾਸ ਦੀ ''ਸੁਪਰ ਸਟਾਰ ਆਫ ਚੇਂਜ'' ਮੁਹਿੰਮ ਦਾ ਹਿੱਸਾ ਹੋਵੇਗਾ ਰੋਹਿਤ

ਨਵੀਂ ਦਿੱਲੀ – ਭਾਰਤ ਦੇ ਸੀਮਤ ਓਵਰਾਂ ਦੀ ਕ੍ਰਿਕਟ ਟੀਮ ਦਾ ਉਪ ਕਪਤਾਨ ਰੋਹਿਤ ਸ਼ਰਮਾ ਬੂਟਾਂ ਦੀ ਨਿਰਮਾਤਾ ਕੰਪਨੀ ਐਡੀਡਾਸ ਦੀ 'ਸੁਪਰ ਸਟਾਰ ਆਫ ਚੇਂਜ' ਮੁਹਿੰਮ ਦਾ ਹਿੱਸਾ ਹੋਵੇਗਾ। ਕੰਪਨੀ ਦੇ ਬੂਟਾਂ ਦੇ ਨਵੇਂ ਬ੍ਰਾਂਡ ਵਿਚ ਸਮੁੰਦਰ ਦੇ ਅੰਦਰ ਜ਼ਿੰਦਗੀ ਨਾਲ ਜੁੜੇ ਆਰਟ ਵਰਕ ਨੂੰ ਲੈ ਕੇ ਉਸਦੀ ਧਾਰਣਾ ਨੂੰ ਸ਼ਾਮਲ ਕੀਤਾ ਿਗਆ ਹੈ। ਇਹ ਮੁਹਿੰਮ ਐਡੀਡਾਸ ਬੂਟਾਂ ਦੇ 50 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ ਲਈ ਹੈ। ਇਸ ਵਿਚ ਸਟਾਰ ਫੁੱਟਬਾਲਰ ਪਾਲ ਪੋਗਬਾ ਤੇ ਰਗਬੀ ਖਿਡਾਰੀ ਜੋਨਾਹ ਹਿਲ ਵੀ ਸ਼ਾਮਲ ਹਨ। ਰੋਹਿਤ ਨੇ ਉਸਦੇ ਤੇ ਉਸਦੇ ਪਰਿਵਾਰ ਲਈ ਖਾਸ ਤੌਰ 'ਤੇ ਬਣਾਏ ਗਏ ਇਨ੍ਹਾਂ ਬੂਟਾਂ ਦੀ ਫੋਟੋ ਆਪਣੇ ਅਧਿਕਾਰਤ ਟਵਿਟਰ ਅਕਾਊਂਟ 'ਤੇ ਪੋਸਟ ਕੀਤੀ ਹੈ।


author

Inder Prajapati

Content Editor

Related News