ਰੋਹਿਤ ਸ਼ਰਮਾ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਵੀ ਲੈ ਲਿਆ ਸੰਨਿਆਸ, ਸ਼ਾਨਦਾਰ ਕਰੀਅਰ ਨੂੰ ਲੱਗਿਆ ਵਿਰਾਮ

Thursday, Dec 19, 2024 - 01:48 PM (IST)

ਰੋਹਿਤ ਸ਼ਰਮਾ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਵੀ ਲੈ ਲਿਆ ਸੰਨਿਆਸ, ਸ਼ਾਨਦਾਰ ਕਰੀਅਰ ਨੂੰ ਲੱਗਿਆ ਵਿਰਾਮ

ਸਪੋਰਟਸ ਡੈਸਕ : ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਇਸ ਸਮੇਂ ਆਸਟਰੇਲੀਆ ਵਿੱਚ 5 ਟੈਸਟ ਮੈਚਾਂ ਦੀ ਲੜੀ ਖੇਡ ਰਹੀ ਹੈ। ਜਿੱਥੇ ਭਾਰਤ ਨੇ ਪਹਿਲਾ ਟੈਸਟ ਮੈਚ ਜਿੱਤਿਆ ਸੀ। ਟੀਮ ਇੰਡੀਆ ਨੂੰ ਦੂਜੇ ਟੈਸਟ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਤੀਜਾ ਟੈਸਟ ਮੈਚ ਡਰਾਅ ਹੋ ਗਿਆ। ਇਸ ਦੌਰਾਨ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਰੋਹਿਤ ਸ਼ਰਮਾ ਨੂੰ ਰਾਹਤ ਮਿਲ ਸਕਦੀ ਹੈ। ਅਸਲ 'ਚ ਕੌਮਾਂਤਰੀ ਕ੍ਰਿਕਟ 'ਚ ਜੋ ਖਿਡਾਰੀ ਉਨ੍ਹਾਂ ਲਈ ਸਭ ਤੋਂ ਵੱਡੀ ਸਿਰਦਰਦੀ ਸੀ, ਉਹ ਸੰਨਿਆਸ ਲੈ ਚੁੱਕਾ ਹੈ। ਇਸ ਖਿਡਾਰੀ ਨੇ ਤਿੰਨਾਂ ਫਾਰਮੈਟਾਂ ਨੂੰ ਅਲਵਿਦਾ ਕਹਿ ਦਿੱਤਾ ਹੈ। ਇਹ ਖਿਡਾਰੀ ਕੋਈ ਹੋਰ ਨਹੀਂ ਸਗੋਂ ਨਿਊਜ਼ੀਲੈਂਡ ਦਾ ਮਹਾਨ ਤੇਜ਼ ਗੇਂਦਬਾਜ਼ ਟਿਮ ਸਾਊਥੀ ਹੈ।

ਇਹ ਵੀ ਪੜ੍ਹੋ : IND vs AUS ਸੀਰੀਜ਼ ਖੇਡ ਰਹੇ ਭਾਰਤੀ ਖਿਡਾਰੀ ਨੇ ਅਚਾਨਕ ਲੈ ਲਿਆ ਸੰਨਿਆਸ, ਕੋਹਲੀ ਨੂੰ ਗਲ਼ ਲਾ ਹੋਏ ਭਾਵੁਕ

ਕਿਉਂ ਹੈ ਉਹ ਰੋਹਿਤ ਸ਼ਰਮਾ ਲਈ ਸਿਰਦਰਦ
ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਾਲੇ ਖੇਡੀ ਗਈ 3 ਟੈਸਟ ਮੈਚਾਂ ਦੀ ਸੀਰੀਜ਼ ਦੇ ਆਖਰੀ ਮੈਚ ਤੋਂ ਬਾਅਦ ਟਿਮ ਸਾਊਥੀ ਨੇ ਸੰਨਿਆਸ ਲੈ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਟਿਮ ਸਾਊਦੀ ਰੋਹਿਤ ਸ਼ਰਮਾ ਦੇ ਸਭ ਤੋਂ ਵੱਡੇ ਦੁਸ਼ਮਣ ਰਹੇ ਹਨ। ਹਾਲਾਂਕਿ ਇਸ ਸਮੇਂ ਰੋਹਿਤ ਲਈ ਟਰੇਵਿਸ ਹੈੱਡ ਸਭ ਤੋਂ ਵੱਡੀ ਸਿਰਦਰਦੀ ਬਣ ਗਏ ਹਨ। ਸਾਊਦੀ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਕੁੱਲ 14 ਵਾਰ ਰੋਹਿਤ ਸ਼ਰਮਾ ਨੂੰ ਆਊਟ ਕੀਤਾ ਹੈ। ਅੱਜ ਤੱਕ ਉਸ ਨੇ ਕਿਸੇ ਹੋਰ ਬੱਲੇਬਾਜ਼ ਨੂੰ ਇੰਨੀ ਵਾਰ ਆਪਣਾ ਸ਼ਿਕਾਰ ਨਹੀਂ ਬਣਾਇਆ ਹੋਵੇਗਾ। ਇਹੀ ਕਾਰਨ ਹੈ ਕਿ ਟਿਮ ਸਾਊਦੀ ਨੂੰ ਰੋਹਿਤ ਸ਼ਰਮਾ ਦਾ ਸਭ ਤੋਂ ਵੱਡਾ ਦੁਸ਼ਮਣ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : BCCI ਨੇ ਆਸਟ੍ਰੇਲੀਆ ਤੋਂ ਵਾਪਸ ਸੱਦ ਲਏ 3 ਖਿਡਾਰੀ

ਟਿਮ ਸਾਊਥੀ ਨੇ ਇਨ੍ਹਾਂ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਵਾਰ ਆਪਣਾ ਸ਼ਿਕਾਰ ਬਣਾਇਆ
1. ਰੋਹਿਤ ਸ਼ਰਮਾ - 14 ਵਾਰ
2. ਦਿਮੁਥ ਕਰੁਣਾਰਤਨੇ - 11 ਵਾਰ
3. ਵਿਰਾਟ ਕੋਹਲੀ - 11 ਵਾਰ
4. ਤਮੀਮ ਇਕਬਾਲ - 9 ਵਾਰ

ਇਹ ਵੀ ਪੜ੍ਹੋ : ਨਸ਼ੇ ਦੀ ਦਲਦਲ 'ਚ ਫਸਿਆ ਦਿੱਗਜ ਭਾਰਤੀ ਕ੍ਰਿਕਟਰ, ਸਾਥੀਆਂ ਨੇ ਵਧਾਇਆ ਮਦਦ ਦਾ ਹੱਥ

ਟਿਮ ਸਾਊਥੀ ਦਾ ਕਰੀਅਰ ਕਿਵੇਂ ਰਿਹਾ?
ਸਟਾਰ ਤੇਜ਼ ਗੇਂਦਬਾਜ਼ ਟਿਮ ਸਾਊਥੀ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਨਿਊਜ਼ੀਲੈਂਡ ਲਈ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਉਸ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕੁੱਲ 716 ਵਿਕਟਾਂ ਲਈਆਂ ਹਨ। ਉਸ ਨੇ ਟੈਸਟ 'ਚ 391 ਵਿਕਟਾਂ, ਵਨਡੇ 'ਚ 221 ਵਿਕਟਾਂ ਅਤੇ ਟੀ-20 ਅੰਤਰਰਾਸ਼ਟਰੀ 'ਚ 164 ਵਿਕਟਾਂ ਹਾਸਲ ਕੀਤੀਆਂ ਹਨ। ਉਸ ਨੇ ਨਿਊਜ਼ੀਲੈਂਡ ਦੀ ਟੀਮ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ 2021 ਦਾ ਫਾਈਨਲ ਮੈਚ ਜਿੱਤਿਆ ਹੈ।

ਇਹ ਵੀ ਪੜ੍ਹੋ : ਕੋਹਲੀ-ਧੋਨੀ ਨਹੀਂ ਸਗੋਂ ਇਹ ਭਾਰਤੀ ਹੈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ, ਨਹੀਂ ਖੇਡਿਆ ਇਕ ਵੀ IPL ਮੈਚ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News