ਰਾਂਚੀ 'ਚ ਰੋਹਿਤ ਦਾ ਰਿਕਾਰਡ ਸੈਂਕੜਾ, ਇੰਝ ਕਰਨ ਵਾਲੇ ਬਣੇ ਦੂਜੇ ਭਾਰਤੀ ਕ੍ਰਿਕਟਰ

10/19/2019 6:08:17 PM

ਸਪੋਰਸਟ ਡੈਸਕ— ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਆਪਣੇ ਬੱਲੇ ਨਾਲ ਟੈਸਟ ਕ੍ਰਿਕਟ 'ਚ ਬਤੌਰ ਸਲਾਮੀ ਬੱਲੇਬਾਜ਼ ਲਗਾਤਾਰ ਦੌੜਾਂ ਬਣਾਏ ਜਾ ਰਹੇ ਹਨ। ਰੋਹਿਤ ਨੇ ਸ਼ਨੀਵਾਰ ਨੂੰ ਰਾਂਚੀ 'ਚ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਦੇ ਤੀਜੇ ਅਤੇ ਆਖਰੀ ਟੈਸਟ 'ਚ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਦਿਖਾਉਂਦੇ ਹੋਏ ਕਰੀਅਰ ਦਾ 6ਵਾਂ ਅਤੇ ਸੀਰੀਜ਼ ਦਾ 3 ਸੈਂਕੜਾ ਲਾ ਦਿੱਤਾ। ਰੋਹਿਤ ਨੇ ਇਹ ਸੈਂਕੜਾ ਲੱਗਾ ਕੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।PunjabKesari

ਇਕ ਸੀਰੀਜ਼ 'ਚ ਬਤੌਰ ਸਲਾਮੀ ਬੱਲੇਬਾਜ਼ ਤਿੰਨ ਜਾਂ ਉਸ ਤੋਂ ਵੱਧ ਸੈਂਕੜੇ
ਰੋਹਿਤ ਸ਼ਰਮਾ ਇਕ ਟੈਸਟ ਸੀਰੀਜ਼ 'ਚ ਬਤੌਰ ਸਲਾਮੀ ਬੱਲੇਬਾਜ਼ ਤਿੰਨ ਜਾਂ ਉਸ ਤੋਂ ਵੱਧ ਸੈਂਕੜੇ ਲਾਉਣ ਦੇ ਮਾਮਲੇ 'ਚ ਸੁਨੀਲ ਗਾਵਸਕਰ ਤੋਂ ਬਾਅਦ ਦੂਜੇ ਭਾਰਤੀ ਬਣ ਗਏ ਹਨ। ਉਨ੍ਹਾਂ ਨੇ ਸਾਰੇ ‌6 ਸੈਂਕੜੇ ਘਰੇਲੂ ਮੈਦਾਨ 'ਚ ਹੀ ਲਗਾਏ ਹਨ। ਰੋਹਿਤ ਨੇ ਬਤੌਰ ਸਲਾਮੀ ਬੱਲੇਬਾਜ਼ ਕਰੀਅਰ ਦੀ ਪਹਿਲੀ ਟੈਸਟ ਸੀਰੀਜ਼ 'ਚ ਇਹ ਉਪਲੱਬਧੀ ਹਾਸਲ ਕੀਤੀ। ਉਨ੍ਹਾਂ ਤੋਂ ਪਹਿਲਾਂ ਸੁਨੀਲ ਗਾਵਸਕਰ ਅਜਿਹਾ ਕਰ ਚੁੱਕੇ ਹਨ। ਉਨ੍ਹਾਂ ਨੇ ਤਿੰਨ ਵੱਖ-ਵੱਖ ਸੀਰੀਜ਼ 'ਚ ਅਜਿਹਾ ਕੀਤਾ। ਉਨ੍ਹਾਂ ਨੇ ਸਾਲ 1970-71 'ਚ ਵੈਸਟਇੰਡੀਜ਼ ਖਿਲਾਫ ਸੀਰੀਜ 'ਚ ਪਾਰੀ ਦੀ ਸ਼ੁਰੂਆਤ ਕਰਦੇ ਹੋਏ 4 ਸੈਂਕੜੇ , 1978-79 'ਚ ਕੈਰੇਬੀਆਈ ਟੀਮ ਖਿਲਾਫ ਫਿਰ ਚਾਰ ਸੈਂਕੜੇ, ਆਸਟਰੇਲੀਆ ਖਿਲਾਫ 1977-78 'ਚ ਤਿੰਨ ਸੈਂਕੜੇ ਲਾਏ ਸਨ।

ਟੈਸਟ ਕ੍ਰਿਕਟ 'ਚ 2 ਹਜ਼ਾਰ ਦੌੜਾਂ ਬਣਾਈਆਂ
ਰੋਹਿਤ ਸ਼ਰਮਾ ਨੇ ਸ਼ਨੀਵਾਰ ਨੂੰ ਆਪਣਾ ਸੈਂਕੜਾ ਪੂਰਾ ਕਰਦੇ ਹੀ ਟੈਸਟ ਕ੍ਰਿਕਟ 'ਚ 2 ਹਜ਼ਾਰ ਦੌੜਾਂ ਵੀ ਪੂਰੀਆਂ ਕਰ ਲਈਆਂ ਹਨ। ਰੋਹਿਤ ਨੇ ਕਰੀਅਰ ਦੇ 30ਵੇਂ ਟੈਸਟ ਦੀ 51ਵੀਂ ਪਾਰੀ 'ਚ ਇਸ ਅੰਕੜੇ ਨੂੰ ਪਾਰ ਕੀਤਾ। ਰੋਹੀਤ ਨੇ 2 ਹਜ਼ਾਰ ਟੈਸਟ ਦੌੜਾਂ 46.72* ਦੀ ਔਸਤ ਨਾਲ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ 'ਚੋਂ 6 ਸੈਂਕੜੇ ਅਤੇ 10 ਅਰਧ ਸੈਂਕੜੇ ਨਿਕਲੇ ਹਨ।PunjabKesari

ਛੱਕੇ ਨਾਲ ਸੈਂਕੜਾ ਪੂਰਾ ਕਰਨ ਵਾਲੇ ਬਣੇ ਤੀਜੇ ਭਾਰਤੀ
ਇਸ ਦੇ ਨਾਲ ਉਨ੍ਹਾਂ ਨੇ ਗੌਤਮ ਗੰਭੀਰ ਦੇ ਛੱਕੇ ਨਾਲ ਸੈਂਕੜਾਂ ਪੂਰਾ ਕਰਨ ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਹੈ। ਸਭ ਤੋਂ ਜ਼ਿਆਦਾ ਛੱਕਾ ਲੱਗਾ ਕੇ ਟੈਸਟ ਸੈਂਕੜਾ ਪੂਰਾ ਕਰਨ ਵਾਲੇ ਉਹ ਤੀਜੇ ਭਾਰਤੀ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਦੋ ਵਾਰ ਛੱਕੇ ਦੇ ਨਾਲ ਟੈਸਟ ਸੈਂਕੜਾ ਪੂਰਾ ਕੀਤਾ। ਰੋਹਿਤ ਤੋਂ ਪਹਿਲਾਂ ਛੇ ਵਾਰ ਸਚਿਨ ਤੇਂਦੁਲਕਰ  ਅਤੇ 2 ਵਾਰ ਗੌਤਮ ਗੰਭੀਰ ਛੱਕੇ ਨਾਲ ਟੈਸਟ ਸੈਂਕੜਾ ਪੂਰਾ ਕਰ ਚੱਕੇ ਹਨ।

PunjabKesari


Related News