ਵਿਰਾਟ ਕੋਹਲੀ ਦੇ ਸੈਂਕੜੇ 'ਤੇ ਰੋਹਿਤ ਸ਼ਰਮਾ ਨੇ ਸ਼ਰੇਆਮ ਕੱਢੀ ਗਾਲ੍ਹ? ਵਾਇਰਲ ਵੀਡੀਓ ਨੇ ਮਚਾਇਆ ਤਹਿਲਕਾ

Monday, Dec 01, 2025 - 12:47 PM (IST)

ਵਿਰਾਟ ਕੋਹਲੀ ਦੇ ਸੈਂਕੜੇ 'ਤੇ ਰੋਹਿਤ ਸ਼ਰਮਾ ਨੇ ਸ਼ਰੇਆਮ ਕੱਢੀ ਗਾਲ੍ਹ? ਵਾਇਰਲ ਵੀਡੀਓ ਨੇ ਮਚਾਇਆ ਤਹਿਲਕਾ

ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਰਾਂਚੀ ਵਿੱਚ ਖੇਡੇ ਗਏ ਪਹਿਲੇ ਵਨਡੇ ਮੈਚ ਦੌਰਾਨ ਜਿੱਥੇ ਵਿਰਾਟ ਕੋਹਲੀ ਨੇ ਆਪਣਾ 83ਵਾਂ ਅੰਤਰਰਾਸ਼ਟਰੀ ਸੈਂਕੜਾ (52ਵਾਂ ਵਨਡੇ ਸੈਂਕੜਾ) ਜੜ੍ਹ ਕੇ ਇਤਿਹਾਸ ਰਚਿਆ, ਉੱਥੇ ਹੀ ਉਨ੍ਹਾਂ ਦੇ ਕਪਤਾਨ ਰੋਹਿਤ ਸ਼ਰਮਾ ਦਾ ਜਸ਼ਨ ਵਿਵਾਦਾਂ ਵਿੱਚ ਘਿਰ ਗਿਆ ਹੈ। ਰੋਹਿਤ ਦੇ ਜਸ਼ਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਪ੍ਰਸ਼ੰਸਕ ਉਨ੍ਹਾਂ ਦੇ ਕਹੇ ਗਏ ਸ਼ਬਦਾਂ 'ਤੇ ਸਵਾਲ ਖੜ੍ਹੇ ਕਰ ਰਹੇ ਹਨ।

ਕੀ 'ਹਿੱਟਮੈਨ' ਨੇ ਕੱਢੀ ਗਾਲ੍ਹ?
ਵੀਡੀਓ ਅਨਸਾਰ ਜਦੋਂ ਵਿਰਾਟ ਕੋਹਲੀ 90 ਦੌੜਾਂ 'ਤੇ ਪਹੁੰਚੇ ਸਨ, ਉਦੋਂ ਹੀ ਰੋਹਿਤ ਸ਼ਰਮਾ ਬੇਸਬਰੀ ਨਾਲ ਉਨ੍ਹਾਂ ਦਾ ਸੈਂਕੜਾ ਪੂਰਾ ਹੋਣ ਦੀ ਉਡੀਕ ਕਰ ਰਹੇ ਸਨ। ਜਦੋਂ ਕੋਹਲੀ 98 ਅਤੇ 99 'ਤੇ ਪਹੁੰਚੇ ਅਤੇ 1-2 ਦੌੜਾਂ ਨਹੀਂ ਲੈ ਸਕੇ, ਤਾਂ ਰੋਹਿਤ ਦੇ ਚਿਹਰੇ 'ਤੇ ਪ੍ਰੇਸ਼ਾਨੀ ਸਾਫ਼ ਦਿਖਾਈ ਦੇ ਰਹੀ ਸੀ। ਜਿਵੇਂ ਹੀ ਕੋਹਲੀ ਨੇ ਸੈਂਕੜਾ ਪੂਰਾ ਕੀਤਾ, ਸਟੇਡੀਅਮ ਵਿੱਚ ਬੈਠੇ ਹਰ ਵਿਅਕਤੀ ਵਾਂਗ ਰੋਹਿਤ ਸ਼ਰਮਾ ਵੀ ਖੜ੍ਹੇ ਹੋ ਗਏ ਅਤੇ ਤਾੜੀਆਂ ਵਜਾਈਆਂ। ਉਨ੍ਹਾਂ ਦੇ ਚਿਹਰੇ 'ਤੇ ਖੁਸ਼ੀ ਸਾਫ਼ ਦਿਖਾਈ ਦੇ ਰਹੀ ਸੀ। ਹਾਲਾਂਕਿ, ਪ੍ਰਸ਼ੰਸਕ ਰੋਹਿਤ ਦੇ ਇਸ 'ਵਿਵਾਦਤ' ਜਸ਼ਨ ਵਾਲੇ ਵੀਡੀਓ ਵਿੱਚ ਉਨ੍ਹਾਂ ਦੇ ਮੂੰਹੋਂ ਨਿਕਲੇ ਸ਼ਬਦਾਂ 'ਤੇ ਗੌਰ ਕਰ ਰਹੇ ਹਨ। ਕੁਝ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਰੋਹਿਤ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਉਂਦੇ ਸਮੇਂ ਖੁਸ਼ੀ ਜਾਂ ਉਤੇਜਨਾ ਵਿੱਚ ਕੋਈ ਅਪਸ਼ਬਦ ਵਰਤਿਆ। ਇਸ ਕਾਰਨ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਹੈ।

ਦੋਸਤੀ ਅਤੇ ਸਾਂਝੇਦਾਰੀ ਦਾ ਰਿਕਾਰਡ
ਇਸ ਵਿਵਾਦ ਦੇ ਬਾਵਜੂਦ, ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਈ ਇਤਿਹਾਸਕ ਰਿਕਾਰਡ ਬਣਾਏ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਦਾ ਪਹਿਲਾ ਵਿਕਟ 25 ਦੇ ਸਕੋਰ 'ਤੇ ਡਿੱਗ ਗਿਆ ਸੀ, ਜਿਸ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਮਿਲ ਕੇ ਦੂਜੇ ਵਿਕਟ ਲਈ 136 ਦੌੜਾਂ ਦੀ ਸਾਂਝੇਦਾਰੀ ਨਿਭਾਈ। ਰੋਹਿਤ ਸ਼ਰਮਾ ਨੇ 51 ਗੇਂਦਾਂ ਵਿੱਚ 57 ਦੌੜਾਂ ਬਣਾਈਆਂ। ਰੋਹਿਤ ਨੂੰ 1 ਦੌੜ ਦੇ ਸਕੋਰ 'ਤੇ ਜੀਵਨਦਾਨ ਵੀ ਮਿਲਿਆ ਸੀ। ਇਹ ਦੋਵਾਂ ਦੀ ਲਗਾਤਾਰ ਦੂਜੀ ਸੈਂਕੜੇ ਵਾਲੀ ਸਾਂਝੇਦਾਰੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਸਟ੍ਰੇਲੀਆ ਵਿੱਚ ਤੀਜੇ ਵਨਡੇ ਵਿੱਚ ਇਹ ਕਾਰਨਾਮਾ ਕੀਤਾ ਸੀ। ਇਸ ਮੈਚ ਵਿੱਚ ਉਤਰਨ ਦੇ ਨਾਲ ਹੀ ਰੋਹਿਤ-ਕੋਹਲੀ ਦੀ ਜੋੜੀ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਮੈਚ (392) ਖੇਡਣ ਵਾਲੀ ਭਾਰਤੀ ਜੋੜੀ ਬਣ ਗਈ, ਜਿਸ ਨੇ ਸਚਿਨ ਤੇਂਦੁਲਕਰ ਅਤੇ ਰਾਹੁਲ ਦ੍ਰਾਵਿੜ ਦਾ 391 ਮੈਚਾਂ ਦਾ ਰਿਕਾਰਡ ਤੋੜਿਆ।


author

Tarsem Singh

Content Editor

Related News