ਸ਼੍ਰੀਲੰਕਾ ਖ਼ਿਲਾਫ਼ ਟੀ-20 ਸੀਰੀਜ਼ ਲਈ ਸੰਜੂ ਸੈਮਸਨ ਨੂੰ ਟੀਮ ਇੰਡੀਆ 'ਚ ਸ਼ਾਮਲ ਕਰਨ 'ਤੇ ਰੋਹਿਤ ਦਾ ਬਿਆਨ

Wednesday, Feb 23, 2022 - 06:16 PM (IST)

ਸਪੋਰਟਸ ਡੈਸਕ- ਸ਼੍ਰੀਲੰਕਾ ਖ਼ਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਹੋ ਚੁੱਕਾ ਹੈ। ਇਸ ਸੀਰੀਜ਼ 'ਚ ਸੰਜੂ ਸੈਮਸਨ ਨੂੰ ਇਕ ਵਾਰ ਫਿਰ ਸ਼ਾਮਲ ਕੀਤਾ ਗਿਆ ਹੈ। ਸੰਜੂ ਸੈਮਸਨ ਨੂੰ ਟੀਮ 'ਚ ਸ਼ਾਮਲ ਕਰਨ 'ਤੇ ਕਪਤਾਨ ਰੋਹਿਤ ਸ਼ਰਮਾ ਨੇ ਵੱਡਾ ਬਿਆਨ ਦਿੱਤਾ ਹੈ। ਰੋਹਿਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ 'ਚ ਬਹੁਤ ਕਾਬਲੀਅਤ ਹੈ ਜਿਸ ਵਜ੍ਹਾ ਕਰਕੇ ਉਨ੍ਹਾਂ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸ਼੍ਰੀਲੰਕਾ ਦੇ ਲੈੱਗ ਸਪਿਨਰ ਹਸਰੰਗਾ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਭਾਰਤ ਖ਼ਿਲਾਫ਼ ਸੀਰੀਜ਼ ਤੋਂ ਬਾਹਰ

ਰੋਹਿਤ ਨੇ ਕਿਹਾ ਕਿ ਸੰਜੂ ਸੈਮਸਨ ਕੋਲ ਹੁਨਰ ਹੈ। ਜਦੋਂ ਵੀ ਤੁਸੀਂ ਉਸ ਨੂੰ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) 'ਚ ਬੱਲੇਬਾਜ਼ੀ ਕਰਦੇ ਹੋਏ ਦੇਖਦੇ ਹੋ ਤਾਂ ਉਹ ਅਜਿਹੀ ਪਾਰੀ ਖੇਡਦਾ ਹੈ ਜਿਸ ਤੋਂ ਬਾਅਦ ਤੁਸੀਂ ਖ਼ੁਸ਼ ਹੋ ਜਾਂਦੇ ਹੋ। ਉਸ ਕੋਲ ਸਫਲ ਹੋਣ ਦਾ ਕੌਸ਼ਲ ਹੈ। ਇਹ ਖੇਡ ਬਾਰੇ ਪੂਰੀ ਗੱਲ ਹੈ, ਬਹੁਤ ਕੁਝ ਲੋਕਾਂ ਕੋਲ ਕੌਸ਼ਲ ਤੇ ਹੁਨਰ ਹੈ, ਤੁਸੀਂ ਇਸ ਦੀ ਵਰਤੋਂ ਕਰਦੇ ਹੋ, ਇਹ ਸਭ ਤੋਂ ਮਹੱਤਵਪੂਰਨ ਹਿੱਸਾ ਹੈ।

ਇਹ ਵੀ ਪੜ੍ਹੋ : ਰਿਧੀਮਾਨ ਸਾਹਾ ਨੇ ਕਿਹਾ, ਮੈਂ ਨਹੀਂ ਦੱਸਾਂਗਾ ਧਮਕੀ ਭਰਿਆ ਸੰਦੇਸ਼ ਭੇਜਣ ਵਾਲੇ ਪੱਤਰਕਾਰ ਦਾ ਨਾਂ

PunjabKesari

ਰੋਹਿਤ ਨੇ ਅੱਗੇ ਕਿਹਾ ਕਿ ਹੁਣ ਇਹ ਸੰਜੂ ਸੈਮਸਨ 'ਤੇ ਨਿਰਭਰ ਹੈ ਕਿ ਉਹ ਇਸ ਹੁਨਰ ਨੂੰ ਕਿਵੇਂ ਵਰਤਦੇ ਹਨ ਤੇ ਉਹ ਅਜਿਹਾ ਕਰਨਾ ਚਾਹੁੰਦੇ ਹਨ ਕਿਉਂਕਿ ਟੀਮ ਪ੍ਰਬੰਧਨ ਦੇ ਤੌਰ 'ਤੇ ਅਸੀਂ ਉਸ ਵਿਅਕਤੀ 'ਚ ਬਹੁਤ ਜ਼ਿਆਦਾ ਸਮਰਥਾ ਦੇਖਦੇ ਹਾਂ। ਮੈਨੂੰ ਉਮੀਦ ਹੈ ਕਿ ਜਦੋਂ ਵੀ ਉਸ ਨੂੰ ਮੌਕਾ ਮਿਲੇਗਾ ਅਸੀਂ ਉਸ ਨੂੰ ਉਹ ਆਤਮਵਿਸ਼ਵਾਸ ਦੇਵਾਂਗੇ। ਉਹ ਯਕੀਨੀ ਤੌਰ 'ਤੇ ਵਿਚਾਰ ਕਰਨਯੋਗ ਹੈ ਤੇ ਇਸ ਲਈ ਉਹ ਟੀਮ ਦਾ ਹਿੱਸਾ ਹੈ। ਉਸ ਦਾ ਬੈਕਫੁਟ ਖੇਡ ਸ਼ਾਨਦਾਰ ਹੈ। ਜਦੋਂ ਤੁਸੀਂ ਆਸਟਰੇਲੀਆ ਜਾਂਦੇ ਹੋ ਤਾਂ ਤੁਹਾਨੂੰ ਉਸ ਸ਼ਾਟ ਨੂੰ ਬਣਾਉਣ ਦੀ ਜ਼ਰੂਰਤ ਹੁੰਦੀ ਹੈ, ਸੈਮਸਨ 'ਚ ਉਹ ਹੈ। ਮੈਨੂੰ ਉਮੀਦ ਹੈ ਕਿ ਉਹ ਆਪਣੀ ਸਮਰਥਾ ਨੂੰ ਵਰਤੇਗਾ। ਇਸ ਲਈ ਉਸ ਨੂੰ ਟੀਮ ਨਾਲ ਜੋੜਿਆ ਗਿਆ ਹੈ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News