ਰੋਹਿਤ ਦੀ ਲੈਅ ਗੜਬੜਾ ਸਕਦੀ ਹੈ, ਉਸਦਾ ਫਾਇਦਾ ਚੁੱਕਾਂਗੇ : ਸ਼ਿਖਰ ਧਵਨ

Thursday, Nov 05, 2020 - 02:08 PM (IST)

ਦੁਬਈ– ਦਿੱਲੀ ਕੈਪੀਟਲਸ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਕਿਹਾ ਕਿ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਹੈਮਸਟ੍ਰਿੰਗ ਦੀ ਸੱਟ ਤੋਂ ਉਭਰ ਕੇ ਵਾਪਸੀ ਕਰਨ ਤੋਂ ਬਾਅਦ ਲੈਅ ਹਾਸਲ ਕਰਨ ਵਿਚ ਸਮਾਂ ਲੱਗਦਾ ਹੈ ਤਾਂ ਉਸਦੀ ਟੀਮ ਵੀਰਵਾਰ ਨੂੰ ਆਈ. ਪੀ. ਐੱਲ.-13 ਦੇ ਕੁਆਲੀਫਾਇਰ ਵਿਚ ਇਸਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰੇਗੀ। ਰੋਹਿਤ ਖੱਬੇ ਪੈਰ ਦੀ ਹੈਮਸਟ੍ਰਿੰਗ ਕਾਰਨ ਦੋ ਹਫ਼ਤਿਆਂ ਤਕ ਨਹੀਂ ਖੇਡ ਸਕਿਆ। ਉਸ ਨੇ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ ਮੈਚ ’ਚ ਵਾਪਸੀ ਕੀਤੀ।

ਧਵਨ ਨੇ ਕਿਹਾ,‘‘ਰੋਹਿਤ ਬਹੁਤ ਚੰਗਾ ਖਿਡਾਰੀ ਹੈ ਤੇ ਉਸ ਨੇ ਬਹੁਤ ਜ਼ਿਆਦਾ ਮੈਚ ਨਹੀਂ ਖੇਡੇ ਹਨ, ਇਸ ਲਈ ਉਸਦੀ ਲੈਅ ਦੇ ਬਾਰੇ ਵਿਚ ਪਤਾ ਨਹੀਂ ਹੈ। ਇਸਦਾ ਮਤਲਬ ਹੈ ਕਿ ਅਸੀਂ ਇਸਦਾ ਨਿਸ਼ਿਚਤ ਤੌਰ ’ਤੇ ਫਾਇਦਾ ਚੁੱਕ ਸਕਦੇ ਹਾਂ ਤੇ ਅਸੀਂ ਉਸੇ ਹਿਸਾਬ ਨਾਲ ਆਪਣੀ ਰਣਨੀਤੀ ਬਣਾਵਾਂਗੇ।’’ 

ਰੋਹਿਤ ਨੂੰ ਸੱਟ ਕਾਰਨ ਆਸਟ੍ਰੇਲੀਆ ਦੌਰੇ ਲਈ ਭਾਰਤੀ ਟੀਮ ’ਚ ਨਹੀਂ ਚੁਣਿਆ ਗਿਆ ਪਰ ਲੰਬੇ ਸਮੇਂ ਤਕ ਰਾਸ਼ਟਰੀ ਟੀਮ ’ਚ ਉਨ੍ਹਾਂ ਦੇ ਜੋੜੀਦਾਰ ਰਹੇ ਧਵਨ ਨੇ ਕਿਹਾ ਕਿ ਉਹ ਆਈ.ਪੀ.ਐੱਲ. ਦੀ ਆਪਣੀ ਚੰਗੀ ਫਾਰਮ ਨੂੰ ਆਸਟ੍ਰੇਲੀਆ ’ਚ ਵੀ ਬਰਕਰਾਰ ਰੱਖਣਾ ਚਾਹੁਣਗੇ। ਆਈ.ਪੀ.ਐੱਲ. ’ਚ ਹੁਣ ਤਕ 14 ਪਾਰੀਆਂ ’ਚ 525 ਦੌੜਾਂ ਬਣਾਉਣ ਵਾਲੇ ਧਵਨ ਨੇ ਕਿਹਾ ਕਿ ਇਕ ਵਾਰ ਜਦੋਂ ਤੁਸੀਂ ਚੰਗਾ ਸਕੋਰ ਬਣਾਉਣਾ ਸ਼ੁਰੂ ਕਰ ਦਿੰਦੇ ਹੋ ਤਾਂ ਅਗਲੇ ਟੂਰਨਾਮੈਂਟ ’ਚ ਉਸ ਫਾਰਮ ਨੂੰ ਜਾਰੀ ਰੱਖਣਾ ਚਾਹੁੰਦੇ ਹੋ। ਮੈਨੂੰ ਆਸਟ੍ਰੇਲੀਆ ’ਚ ਖੇਡਣਾ ਪੰਦ ਹੈ। ਉਹ ਕ੍ਰਿਕਟ ਖੇਡਣ ਲਈ ਸ਼ਾਨਦਾਰ ਸਥਾਨ ਹੈ। ਪਿੱਚਾਂ ਬਹੁਤ ਚੰਗੀਆਂ ਹੁੰਦੀਆਂ ਹਨ ਅਤੇ ਮੈਨੂੰ ਉਨ੍ਹਾਂ ਦੀ ਗੇਂਦਬਾਜ਼ੀ ਖੇਡਣਾ ਦਾ ਮਜ਼ਾ ਆਉਂਦਾ ਹੈ। ਧਵਨ ਨੇ ਕਿਹਾ ਕਿ ਇਹ ਵਿਸ਼ੇਸ਼ ਟੂਰਨਾਮੈਂਟ ਹੋਵੇਗਾ ਕਿਉਂਕਿ ਭਾਰਤੀ ਟੀਮ ਲੰਬੇ ਸਮੇਂ ਬਾਅਦ ਖੇਡੇਗੀ। ਮੈਂ ਉਥੇ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ। 


Rakesh

Content Editor

Related News