ਰੋਹਿਤ ਨੇ ਇਕ ਵਿਸ਼ਵ ਕੱਪ ''ਚ ਸਭ ਤੋਂ ਜ਼ਿਆਦਾ ਸੈਂਕੜਿਆਂ ਦਾ ਬਣਾਇਆ ਰਿਕਾਰਡ
Saturday, Jul 06, 2019 - 11:49 PM (IST)

ਲੀਡਸ— ਭਾਰਤ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਸ਼ਨੀਵਾਰ ਨੂੰ ਇਕ ਹੀ ਵਿਸ਼ਵ ਕੱਪ 'ਚ 5 ਸੈਂਕੜੇ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ, ਜਿਨ੍ਹਾ ਨੇ ਸ਼੍ਰੀਲੰਕਾ ਦੇ ਵਿਰੁੱਧ 103 ਦੌੜਾਂ ਬਣਾ ਕੇ ਸ਼੍ਰੀਲੰਕਾ ਦੇ ਸਬਾਕਾ ਕਪਤਾਨ ਕੁਮਾਰ ਸੰਗਕਾਰਾ ਦਾ ਰਿਕਾਰਡ ਵੀ ਤੋੜਿਆ। ਰੋਹਿਤ ਨੇ 94 ਗੇਂਦਾਂ 'ਚ 103 ਦੌੜਾਂ ਬਣਾਈਆਂ ਜੋ ਇਸ ਵਿਸ਼ਵ ਕੱਪ 'ਚ ਉਸਦਾ 5ਵਾਂ ਸੈਂਕੜਾ ਹੈ। ਸੰਗਕਾਰਾ ਨੇ 2015 'ਚ ਵਿਸ਼ਵ ਕੱਪ 'ਚ 4 ਸੈਂਕੜੇ ਲਗਾਏ ਸਨ। ਰੋਹਿਤ ਨੇ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਸੈਂਕੜਿਆਂ ਦੇ ਸਚਿਨ ਤੇਂਦੁਲਕਰ ਦੇ ਰਿਕਾਰਡ ਦੀ ਵੀ ਬਰਾਬਰੀ ਕੀਤੀ। ਦੋਵਾਂ ਦੇ ਨਾਂ 6 ਸੈਂਕੜੇ ਹੋ ਗਏ ਹਨ।
ਰੋਹਿਤ ਨੇ 2015 ਵਿਸ਼ਵ ਕੱਪ 'ਚ ਬੰਗਲਾਦੇਸ਼ ਦੇ ਵਿਰੁੱਧ ਸੈਂਕੜਾ ਲਗਾਇਆ ਸੀ। ਤੇਂਦੁਲਕਰ ਨੇ 1996, 1999, 2003 ਤੇ 2011 ਵਿਸ਼ਵ ਕੱਪ 'ਚ ਸੈਂਕੜੇ ਲਗਾਏ ਸਨ। ਤੇਂਦੁਲਕਰ ਨੇ 6 ਸੈਂਕੜੇ 44 ਪਾਰੀਆਂ 'ਚ ਬਣਾਏ ਜਦਕਿ ਰੋਹਿਤ ਨੇ ਸਿਰਫ 16 ਪਾਰੀਆਂ 'ਚ ਇਹ ਕਾਰਨਾਮਾ ਕੀਤਾ। ਰੋਹਿਤ ਇਕ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਸਚਿਨ ਦੇ ਰਿਕਾਰਡ ਦੇ ਵੀ ਨੇੜੇ ਹਨ। ਉਨ੍ਹਾਂ ਨੇ 9 ਮੈਚਾਂ 'ਚ 647 ਦੌੜਾਂ ਬਣਾਈਆਂ ਹਨ ਜਦਕਿ ਤੇਂਦੁਲਕਰ ਨੇ 2003 ਵਿਸ਼ਵ ਕੱਪ 'ਚ 673 ਦੌੜਾਂ ਬਣਾਈਆਂ ਸਨ।