ਰੋਹਿਤ ਨਹੀਂ ਲੈਣਾ ਚਾਹੁੰਦੇ ਸਨ ਟੀ20 ਤੋਂ ਸੰਨਿਆਸ, ਅਚਾਨਕ ਲਏ ਫ਼ੈਸਲੇ ਤੋਂ ਖ਼ੁਦ ਕੀਤਾ ਖੁਲਾਸਾ

Sunday, Jun 30, 2024 - 06:28 PM (IST)

ਰੋਹਿਤ ਨਹੀਂ ਲੈਣਾ ਚਾਹੁੰਦੇ ਸਨ ਟੀ20 ਤੋਂ ਸੰਨਿਆਸ, ਅਚਾਨਕ ਲਏ ਫ਼ੈਸਲੇ ਤੋਂ ਖ਼ੁਦ ਕੀਤਾ ਖੁਲਾਸਾ

ਬ੍ਰਿਜਟਾਊਨ- ਭਾਰਤੀ ਟੀਮ ਨੇ ਆਈਸੀਸੀ ਟੀ-20 ਵਿਸ਼ਵ ਕੱਪ ਫਾਈਨਲ ਵਿੱਚ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਖ਼ਿਤਾਬ ਜਿੱਤ ਲਿਆ ਹੈ। ਕਪਤਾਨ ਰੋਹਿਤ ਸ਼ਰਮਾ ਨੇ ਕਦੇ ਵੀ ਟੀ-20 ਕ੍ਰਿਕਟ ਤੋਂ ਸੰਨਿਆਸ ਲੈਣ ਬਾਰੇ ਨਹੀਂ ਸੋਚਿਆ ਸੀ ਪਰ ਵਿਰਾਟ ਕੋਹਲੀ ਦੀ ਤਰ੍ਹਾਂ ਉਨ੍ਹਾਂ ਨੇ ਨੌਜਵਾਨ ਪੀੜ੍ਹੀ ਲਈ ਰਾਹ ਪੱਧਰਾ ਕਰਨ ਲਈ ਇਹ ਫੈਸਲਾ ਲਿਆ। ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਕਪਤਾਨ ਨੇ ਕਿਹਾ ਕਿ ਵਿਸ਼ਵ ਕੱਪ ਟਰਾਫੀ ਜਿੱਤਣ ਤੋਂ ਬਾਅਦ ਅਲਵਿਦਾ ਕਹਿਣ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ। ਫਾਈਨਲ 'ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਉਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਰੋਹਿਤ ਨੇ ਕਿਹਾ ਕਿ ਟੀ-20 ਅੰਤਰਰਾਸ਼ਟਰੀ ਕ੍ਰਿਕਟ ਨੂੰ ਛੱਡਣ ਦਾ ਇਸ ਤੋਂ ਵਧੀਆ ਸਮਾਂ ਨਹੀਂ ਹੋ ਸਕਦਾ, ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਹ ਆਈ.ਪੀ.ਐੱਲ. ਖੇਡਣਾ ਜਾਰੀ ਰੱਖੇਗਾ। ਉਨ੍ਹਾਂ ਨੇ ਕਿਹਾ, ''ਮੈਂ ਆਪਣੇ ਭਵਿੱਖ ਬਾਰੇ ਇਸ ਤਰ੍ਹਾਂ ਫੈਸਲੇ ਨਹੀਂ ਲੈਂਦਾ। ਮੈਂ ਉਹੀ ਕਰਦਾ ਹਾਂ ਜੋ ਮੈਨੂੰ ਅੰਦਰੋਂ ਚੰਗਾ ਲੱਗਦਾ ਹੈ। ਮੈਂ ਭਵਿੱਖ ਬਾਰੇ ਬਹੁਤਾ ਨਹੀਂ ਸੋਚਦਾ। ਪਿਛਲੇ ਸਾਲ ਵਨਡੇ ਵਿਸ਼ਵ ਕੱਪ ਤੋਂ ਬਾਅਦ ਵੀ ਮੈਂ ਇਹ ਨਹੀਂ ਸੋਚਿਆ ਸੀ ਕਿ ਮੈਂ ਇਹ ਵਿਸ਼ਵ ਕੱਪ ਖੇਡਾਂਗਾ ਜਾਂ ਨਹੀਂ।

 


ਉਨ੍ਹਾਂ ਨੇ ਕਿਹਾ, ''ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਟੀ-20 ਤੋਂ ਸੰਨਿਆਸ ਲੈ ਲਵਾਂਗਾ। ਪਰ ਹਾਲਾਤ ਪਰਫੈਕਟ ਹਨ। ਵਿਸ਼ਵ ਕੱਪ ਜਿੱਤਣ ਤੋਂ ਬਾਅਦ ਛੱਡਣਾ ਬਿਹਤਰ ਹੈ। ਜੋ ਲਿਖਿਆ ਹੈ, ਉਹ ਹੋਣਾ ਹੈ। ਇਹ ਲਿਖਿਆ ਗਿਆ ਸੀ ਪਰ ਸਾਨੂੰ ਇਹ ਨਹੀਂ ਪਤਾ ਕਿ ਇਹ ਕਦੋਂ ਲਿਖਿਆ ਗਿਆ ਸੀ। ਨਹੀਂ ਤਾਂ ਅਸੀਂ ਆਸਾਨੀ ਨਾਲ ਆ ਕੇ ਕਹਿ ਦਿੰਦੇ ਕਿ ਇਹ ਲਿਖਿਆ ਹੈ, ਇਹ ਹੋ ਜਾਵੇਗਾ। ਸਭ ਕੁਝ ਠੀਕ ਹੋਣ ਦੀ ਲੋੜ ਹੈ। ਇੱਕ ਸਮੇਂ ਅਸੀਂ ਮੈਚ ਵਿੱਚ ਪਿੱਛੇ ਸੀ ਅਤੇ ਮਹਿਸੂਸ ਕੀਤਾ ਕਿ ਉਹ ਆਸਾਨੀ ਨਾਲ ਜਿੱਤ ਜਾਣਗੇ।

 

ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ 2007 ਵਿੱਚ ਪਹਿਲੇ ਵਿਸ਼ਵ ਕੱਪ ਵਿੱਚ ਖਿਤਾਬ ਜਿੱਤਣ ਵਾਲੀ ਟੀਮ ਦਾ ਵੀ ਰੋਹਿਤ ਮੈਂਬਰ ਸੀ। ਆਪਣੇ ਸਫਰ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, ''ਮੈਨੂੰ ਦੱਸਿਆ ਗਿਆ ਸੀ ਕਿ ਜਦੋਂ ਮੈਂ 2007 'ਚ ਸ਼ੁਰੂਆਤ ਕੀਤੀ ਸੀ, ਉਦੋਂ ਵੀ ਅਸੀਂ ਵਿਸ਼ਵ ਕੱਪ ਜਿੱਤਿਆ ਸੀ ਅਤੇ ਹੁਣ ਮੈਂ ਵਿਸ਼ਵ ਕੱਪ ਨੂੰ ਅਲਵਿਦਾ ਕਹਿ ਰਿਹਾ ਹਾਂ। ਜੀਵਨ ਦਾ ਚੱਕਰ ਪੂਰਾ ਹੋ ਗਿਆ ਹੈ। ਮੈਂ ਬਹੁਤ ਖੁਸ਼ ਹਾਂ। ਉਸ ਸਮੇਂ ਮੇਰੀ ਉਮਰ 20 ਸਾਲ ਸੀ। ਮੈਂ ਖਿਡਾਰੀਆਂ ਨੂੰ ਕਹਿੰਦਾ ਹਾਂ ਕਿ ਆਪਣੀ ਭੂਮਿਕਾ ਨਿਭਾਉਣ। ਉਸ ਸਮੇਂ ਮੈਂ ਪੰਜਵੇਂ-ਛੇਵੇਂ ਨੰਬਰ 'ਤੇ ਉਤਰਦਾ ਸੀ। ਉਨ੍ਹਾਂ ਨੇ ਕਿਹਾ, ''ਹੁਣ ਮੈਂ ਖੇਡ ਨੂੰ ਬਿਹਤਰ ਸਮਝਦਾ ਹਾਂ। ਮੈਂ ਇੰਨੇ ਸਾਲ ਖੇਡ ਚੁੱਕਾ ਹਾਂ। ਇਹ ਯਾਤਰਾ ਸ਼ਾਨਦਾਰ ਸੀ। ਮੈਂ ਹਮੇਸ਼ਾ ਭਾਰਤ ਲਈ ਮੁਕਾਬਲਾ, ਖਿਤਾਬ ਜਿੱਤਣ ਦੀ ਕੋਸ਼ਿਸ਼ ਕਰਦਾ ਹਾਂ। ਮੈਨੂੰ ਨਹੀਂ ਪਤਾ ਕਿ ਇਹ ਸਭ ਤੋਂ ਵੱਡੀ ਜਿੱਤ ਹੈ ਜਾਂ ਨਹੀਂ ਪਰ ਇਹ ਸਭ ਤੋਂ ਮਹਾਨ ਜਿੱਤਾਂ ਵਿੱਚੋਂ ਇੱਕ ਹੈ।"

 


author

Aarti dhillon

Content Editor

Related News