ਬੋਪੰਨਾ, ਸ਼ਾਪੋਵਾਲੋਵ ਮਾਂਟ੍ਰੀਅਲ ਮਾਸਟਰਸ ਦੇ ਸੈਮੀਫਾਈਨਲ ''ਚ
Saturday, Aug 10, 2019 - 02:34 PM (IST)

ਮਾਂਟ੍ਰੀਅਲ— ਭਾਰਤ ਦੇ ਰੋਹਨ ਬੋਪੰਨਾ ਅਤੇ ਉਨ੍ਹਾਂ ਦੇ ਜੋੜੀਦਾਰ ਡੇਨਿਸ ਸ਼ਾਪੋਵਾਲੋਵ ਨੇ ਆਪਣੇ ਵਿਰੋਧੀ ਮੁਕਾਬਲੇਬਾਜ਼ਾਂ ਤੋਂ ਵਾਕਓਵਰ ਮਿਲਣ ਦੇ ਬਾਅਦ ਏ. ਟੀ. ਪੀ. ਮਾਂਟ੍ਰੀਅਲ ਮਾਸਟਰਸ ਦੀ ਪੁਰਸ਼ ਡਬਲਜ਼ ਮੁਕਾਬਲੇ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਫਰਾਂਸ ਦੇ ਬੇਨੋ ਪੇਰੇ ਅਤੇ ਸਵਿਟਜ਼ਰਲੈਂਡ ਦੇ ਸਟਾਨ ਵਾਵਰਿੰਕਾ ਨੇ ਕੁਆਰਟਰ ਫਾਈਨਲ ਮੁਕਾਬਲੇ 'ਚ ਭਾਰਤ-ਕੈਨੇਡਾ ਦੀ ਜੋੜੀ ਨੂੰ ਵਾਕਓਵਰ ਦਿੱਤਾ। ਬੋਪੰਨਾ ਅਤੇ ਸ਼ਾਪੋਵਾਲੋਵ ਦਾ ਸਾਹਮਣਾ ਹੁਣ ਸੈਮੀਫਾਈਨਲ 'ਚ ਰੋਬਿਨ ਹਾਸੇ ਅਤੇ ਵੇਸਲੇ ਕੂਲਹੋਫ ਦੀ ਨੀਦਰਲੈਂਡ ਦੀ ਜੋੜੀ ਨਾਲ ਹੋਵੇਗਾ।