ਆਸਟਰੇਲੀਅਨ ਓਪਨ ਤੋਂ ਬਾਅਦ ਵਿੰਬਲਡਨ ''ਚ ਵੀ ਨਹੀਂ ਖੇਡਣਗੇ ਰੋਜਰ ਫੈਡਰਰ

Wednesday, Nov 17, 2021 - 05:53 PM (IST)

ਆਸਟਰੇਲੀਅਨ ਓਪਨ ਤੋਂ ਬਾਅਦ ਵਿੰਬਲਡਨ ''ਚ ਵੀ ਨਹੀਂ ਖੇਡਣਗੇ ਰੋਜਰ ਫੈਡਰਰ

ਸਪੋਰਟਸ ਡੈਸਕ- ਸਵਿਸ ਮੀਡੀਆ ਵਲੋਂ ਬੁੱਧਵਾਰ ਨੂੰ ਛਾਪੇ ਇਕ ਇੰਟਰਵਿਊ 'ਚ ਮਹਾਨ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਕਿਹਾ ਕਿ ਉਨ੍ਹਾਂ ਨੂੰ ਗੋਡੇ ਦੀ ਸਰਜਰੀ ਕਾਰਨ ਅਗਲੇ ਸਾਲ ਜੂਨ 'ਚ ਵਿੰਬਲਡਨ ਤਕ ਵਾਪਸੀ ਦੀ ਉਮੀਦ ਨਹੀਂ ਹੈ।

ਫੈਡਰਰ (40 ਸਾਲ) ਨੇ ਕਿਹਾ, 'ਸੱਚਾਈ ਇਹੋ ਹੈ ਕਿ ਵਿੰਬਲਡਨ 'ਚ ਖੇਡਿਆ ਤਾਂ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੋਵੇਗੀ।' ਵਿੰਬਲਡਨ 27 ਜੂਨ ਤੋਂ ਸ਼ੁਰੂ ਹੋਵੇਗਾ। ਫੈਡਰਰ ਇਸ ਸਾਲ ਜੁਲਾਈ 'ਚ ਵਿੰਬਲਡਨ ਦੇ ਕੁਆਰਟਰ ਫਾਈਨਲ 'ਚ ਸਿੱਧੇ ਸੈੱਟਾਂ 'ਚ ਹਾਰਨ ਦੇ ਬਾਅਦ ਟੂਰ 'ਤੇ ਨਹੀਂ ਖੇਡੇ ਹਨ। ਕੁਝ ਹਫ਼ਤਿਆਂ ਦੇ ਅੰਦਰ ਉਨ੍ਹਾਂ ਨੇ ਸਰਜਰੀ ਕਰਾਈ, ਜੋ 18 ਮਹੀਨਿਆਂ 'ਚ ਗੋਡੇ ਦੀ ਤੀਜੀ ਸਰਜਰੀ ਸੀ।

ਫੈਡਰਰ, ਨੋਵਾਕ ਜੋਕੋਵਿਚ ਤੇ ਰਾਫੇਲ ਨਡਲਵ ਦੇ ਨਾਂ ਰਿਕਾਰਡ 20 ਪੁਰਸ਼ ਗ੍ਰੈਂਡ ਸਲੈਮ ਰਿਕਾਰਡ ਹਨ। ਫੈਡਰਰ ਨੇ ਕਿਹਾ ਕਿ ਆਸਟਰੇਲੀਅਨ ਓਪਨ 'ਚ ਉਨ੍ਹਾਂ ਦੇ ਖੇਡਣ ਦਾ ਕੋਈ ਸਵਾਲ ਹੀ ਨਹੀਂ ਸੀ ਜੋ ਜਨਵਰੀ 'ਚ ਸੈਸ਼ਨ ਦਾ ਸੁਰੂਆਤੀ ਗ੍ਰੈਂਡਸਲੈਮ ਹੈ। ਫੈਡਰਰ ਨੇ ਕਿਹਾ, 'ਇਸ 'ਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ। ਅਸੀਂ ਆਪਰੇਸ਼ਨ ਤੋਂ ਪਹਿਲਾਂ ਹੀ ਜਾਣਦੇ ਸੀ ਕਿ ਇਸ ਤਰ੍ਹਾਂ ਦੀ ਸਰਜਰੀ ਲਈ ਸਾਨੂੰ ਮਹੀਨਿਆਂ ਤਕ ਲੰਬੇ ਬ੍ਰੇਕ ਦੀ ਲੋੜ ਹੋਵੇਗੀ।'


author

Tarsem Singh

Content Editor

Related News