ਰੋਜਰ ਫੈਡਰਰ ਸੋਨ ਤਮਗੇ ਦੀ ਆਸ ''ਚ ਟੋਕੀਓ ਓਲੰਪਿਕ ''ਚ ਲੈਣਗੇ ਹਿੱਸਾ

Tuesday, Oct 15, 2019 - 10:58 AM (IST)

ਰੋਜਰ ਫੈਡਰਰ ਸੋਨ ਤਮਗੇ ਦੀ ਆਸ ''ਚ ਟੋਕੀਓ ਓਲੰਪਿਕ ''ਚ ਲੈਣਗੇ ਹਿੱਸਾ

ਸਪੋਰਟਸ ਡੈਸਕ— ਸਵਿਟਜ਼ਰਲੈਂਡ ਦੇ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਸੋਮਵਾਰ ਨੂੰ ਕਿਹਾ ਕਿ ਉਹ ਅਗਲੇ ਸਾਲ ਟੋਕੀਓ 'ਚ ਹੋਣ ਵਾਲੇ ਓਲੰਪਿਕ 'ਚ ਪੁਰਸ਼ ਸਿੰਗਲ 'ਚ ਸੋਨ ਤਮਗਾ ਜਿੱਤਣ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਇਰਾਦੇ ਨਾਲ ਚੁਣੌਤੀ ਪੇਸ਼ ਕਰਨਗੇ। ਇਸ ਖੇਡ ਦੇ ਲਗਭਗ ਸਾਰੇ ਵੱਡੇ ਖਿਤਾਬਾਂ ਨੂੰ ਆਪਣੇ ਨਾਂ ਕਰ ਚੁੱਕੇ ਫੈਡਰਰ ਨੇ ਓਲੰਪਿਕ ਦੇ ਸਿੰਗਲ ਮੁਕਾਬਲੇ 'ਚ ਸੋਨ ਤਮਗਾ ਨਹੀਂ ਜਿੱਤਿਆ ਹੈ।

ਫੈਡਰਰ ਨੇ ਇਕ ਪ੍ਰੋਗਰਾਮ 'ਚ ਕਿਹਾ ''ਮੈਂ ਇਸ ਬਾਰੇ 'ਚ ਆਪਣੀ ਟੀਮ ਨਾਲ ਚਰਚਾ ਕਰ ਰਿਹਾ ਸੀ ਕਿ ਅਗਲੇ ਸਾਲ ਵਿੰਬਲਡਨ ਅਤੇ ਯੂ. ਐੱਸ. ਓਪਨ ਦੌਰਾਨ ਮੈਨੂੰ ਕੀ ਕਰਨਾ ਹੈ। ਫਿਰ ਮੈਂ ਇਕ ਵਾਰ ਫਿਰ ਓਲੰਪਿਕ ਖੇਡਣ ਦਾ ਫੈਸਲਾ ਕੀਤਾ।'' ਫੈਡਰਰ ਨੇ 20 ਗ੍ਰੈਂਡਸਲੈਮ ਦੇ ਇਲਾਵਾ 6 ਵਾਰ ਏ. ਟੀ. ਪੀ. ਫਾਈਨਲਸ ਦਾ ਖਿਤਾਬ ਜਿੱਤਿਆ ਹੈ।  ਉਨ੍ਹਾਂ ਨੇ ਸਟੈਨ ਵਾਵਰਿੰਕਾ ਦੇ ਨਾਲ ਮਿਲ ਕੇ ਬੀਜਿੰਗ 'ਚ ਡਬਲਜ਼ ਵਰਗ 'ਚ ਸੋਨ ਤਮਗਾ ਜਿੱਤਿਆ ਸੀ। ਲੰਡਨ ਓਲੰਪਿਕ (2012) ਦੇ ਫਾਈਨਲ 'ਚ ਉਹ ਐਂਡੀ ਮਰੇ ਤੋਂ ਹਾਰ ਗਏ ਸਨ। ਉਨ੍ਹਾਂ ਨੇ 2016 'ਚ ਰੀਓ ਓਲੰਪਿਕ 'ਚ ਹਿੱਸਾ ਨਹੀਂ ਲਿਆ ਸੀ।


author

Tarsem Singh

Content Editor

Related News