ਰੋੋੋੋੋੋੋਜਰ ਫ਼ੈਡਰਰ ਨੇ ਚੌਥੇ ਦੌਰ ਤੋਂ ਪਹਿਲਾਂ ਫ਼ਰੈਂਚ ਓਪਨ ਤੋਂ ਹਟਣ ਦਾ ਕੀਤਾ ਫ਼ੈਸਲਾ

Monday, Jun 07, 2021 - 10:31 AM (IST)

ਰੋੋੋੋੋੋੋਜਰ ਫ਼ੈਡਰਰ ਨੇ ਚੌਥੇ ਦੌਰ ਤੋਂ ਪਹਿਲਾਂ ਫ਼ਰੈਂਚ ਓਪਨ ਤੋਂ ਹਟਣ ਦਾ ਕੀਤਾ ਫ਼ੈਸਲਾ

ਪੈਰਿਸ— ਰੋਜਰ ਫ਼ੈਡਰਰ ਨੇ ਤੀਜੇ ਦੌਰ ’ਚ ਮਿਲੀ ਮੁਸ਼ਕਲ ਜਿੱਤ ਦੇ ਲਗਭਗ 12 ਘੰਟੇ ਬਾਅਦ ਐਤਵਾਰ ਨੂੰ ਫ਼ਰੈਂਚ ਓਪਨ ਟੈਨਿਸ ਗ੍ਰੈਂਡਸਲੈਮ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ। ਟੂਰਨਾਮੈਂਟ ਨੇ 20 ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਦੇ ਹਟਣ ਦਾ ਐਲਾਨ ਕੀਤਾ। ਫ਼ੈਡਰਰ ਨੇ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ ਲਈ ਆਪਣੇ ਸਰੀਰ ਨੂੰ ਦੇਖਣਾ ਕਾਫ਼ੀ ਮਹੱਤਵਪੂਰਨ ਹੈ ਕਿਉਂਕਿ ਉਹ ਗੋਡੇ ਦੀ ਸਰਜਰੀ ਦੇ ਬਾਅਦ ਟੈਨਿਸ ’ਚ ਵਪਸੀ ਕਰ ਰਹੇ ਹਨ। ਇਸ 39 ਸਾਲਾ ਖਿਡਾਰੀ ਨੂੰ ਸੋਮਵਾਰ ਨੂੰ ਚੌਥੇ ਦੌਰ ਦੇ ਮੈਚ ’ਚ ਮਾਟੀਓ ਬੇਰੇਟਿਨੀ ਨਾਲ ਮੁਕਾਬਲਾ ਖੇਡਣਾ ਸੀ।


author

Tarsem Singh

Content Editor

Related News