ਫੈਡਰਰ ਨੇ ਪਹਿਲੇ ਦੌਰ ''ਚ ਜਿੱਤ ਦਾ ਰਿਕਾਰਡ ਕਾਇਮ ਕੀਤਾ

01/20/2020 5:08:05 PM

ਮੈਲਬੋਰਨ— ਰੋਜਰ ਫੈਡਰਰ 20 ਸਾਲ ਪਹਿਲਾਂ ਡੈਬਿਊ ਕਰਨ ਦੇ ਬਾਅਦ ਤੋਂ ਆਸਟਰੇਲੀਆਈ ਓਪਨ 'ਚ ਕਦੀ ਵੀ ਪਹਿਲੇ ਦੌਰ 'ਚ ਬਾਹਰ ਨਹੀਂ ਹੋਏ ਅਤੇ ਸਵਿਟਜ਼ਰਲੈਂਡ ਦੇ ਇਸ ਧਾਕੜ ਖਿਡਾਰੀ ਨੇ ਸੋਮਵਾਰ ਨੂੰ ਵੀ ਇਹ ਸਿਲਸਿਲਾ ਜਾਰੀ ਰਖਿਆ। ਆਪਣੇ 21ਵੇਂ ਗ੍ਰੈਂਡ ਸਲੈਮ ਖਿਤਾਬ ਦੀ ਕਵਾਇਦ 'ਚ ਲੱਗੇ ਇਸ 38 ਸਾਲਾ ਖਿਡਾਰੀ ਨੇ ਸਟੀਵ ਜਾਨਸਨ ਨੂੰ 6-3, 6-2, 6-2 ਨਾਲ ਹਰਾ ਕੇ ਸਾਲ ਦੇ ਪਹਿਲੇ ਗ੍ਰੈਂਡਸਲੈਮ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ। ਫੈਡਰਰ ਨੇ ਟੂਰਨਾਮੈਂਟ ਤੋਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਆਸਟਰੇਲੀਆਈ ਓਪਨ ਤੋਂ ਜ਼ਿਆਦਾ ਉਮੀਦਾਂ ਨਹੀਂ ਹਨ ਕਿਉਂਕਿ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਕਾਰਨ ਉਹ ਏ. ਟੀ. ਪੀ. ਕੱਪ 'ਚ ਹਿੱਸਾ ਨਹੀਂ ਲੈ ਸਕੇ ਸਨ।


Tarsem Singh

Content Editor

Related News