ਰੋਜਰ ਬਿੰਨੀ ਦੀ BCCI ਦਾ ਨਵਾਂ ਪ੍ਰਧਾਨ ਬਣਨ ਦੀ ਮਜ਼ਬੂਤ ਸੰਭਾਵਨਾ, ਗਾਂਗੁਲੀ ਦੀ ਲੈ ਸਕਦੇ ਹਨ ਜਗ੍ਹਾ

10/08/2022 3:51:07 PM

ਸਪੋਰਟਸ ਡੈਸਕ : ਬੀ. ਸੀ. ਸੀ. ਆਈ. ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਦਾ ਕਾਰਜਕਾਲ ਜਲਦੀ ਹੀ ਖਤਮ ਹੋਣ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਗਾਂਗੁਲੀ ਇਸ ਅਹੁਦੇ 'ਤੇ ਬਣੇ ਰਹਿਣ ਲਈ ਤਿਆਰ ਨਹੀਂ ਹਨ। ਅਜਿਹੇ 'ਚ ਬੀ. ਸੀ. ਸੀ. ਆਈ. ਵਲੋਂ ਹੋਣ ਵਾਲੀ ਬੈਠਕ ਦੌਰਾਨ ਨਵਾਂ ਪ੍ਰਧਾਨ ਚੁਣਨ ਦੀ ਕਵਾਇਦ ਸ਼ੁਰੂ ਕੀਤੀ ਜਾਵੇਗੀ। 

ਇਸ ਦੌਰਾਨ ਖ਼ਬਰ ਹੈ ਕਿ ਬੀ. ਸੀ. ਸੀ. ਆਈ. ਸਾਬਕਾ ਭਾਰਤੀ ਕ੍ਰਿਕਟਰ ਅਤੇ 1983 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰੋਜਰ ਬਿੰਨੀ ਨੂੰ ਪ੍ਰਧਾਨ ਬਣਾ ਸਕਦਾ ਹੈ। ਬਿੰਨੀ ਇਸ ਤੋਂ ਪਹਿਲਾਂ ਬੀ. ਸੀ. ਸੀ. ਆਈ. ਦੀ ਚੋਣ ਕਮੇਟੀ ਦੇ ਮੈਂਬਰ ਰਹਿ ਚੁੱਕੇ ਹਨ। ਸਾਬਕਾ ਤੇਜ਼ ਗੇਂਦਬਾਜ਼ ਰੋਜਰ ਬਿੰਨੀ ਨੂੰ ਬੀ. ਸੀ. ਸੀ. ਆਈ. ਪ੍ਰਧਾਨ ਵਜੋਂ ਗਾਂਗੁਲੀ ਦੀ ਥਾਂ ਲੈਣ ਲਈ ਸਭ ਤੋਂ ਅੱਗੇ ਦੇਖਿਆ ਜਾ ਰਿਹਾ ਹੈ। ਜੈ ਸ਼ਾਹ ਦੇ ਬੀ. ਸੀ. ਸੀ. ਆਈ. ਸਕੱਤਰ ਬਣੇ ਰਹਿਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਫੁੱਟਬਾਲ ਦੇ ਮਹਾਨ ਖਿਡਾਰੀ Lionel Messi ਲੈਣਗੇ ਸੰਨਿਆਸ, FIFA WC ਹੋਵੇਗਾ ਆਖ਼ਰੀ ਟੂਰਨਾਮੈਂਟ

ਰੋਜਰ ਬਿੰਨੀ ਦਾ ਨਾਮ 18 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਅਤੇ ਸਾਲਾਨਾ ਆਮ ਬੈਠਕ ਲਈ ਕਰਨਾਟਕ ਰਾਜ ਕ੍ਰਿਕਟ ਸੰਘ KSCA ਸਕੱਤਰ ਸੰਤੋਸ਼ ਮੇਨਨ ਦੀ ਥਾਂ KSCA ਦੇ ਪ੍ਰਤੀਨਿਧੀ ਵਜੋਂ ਵੀਰਵਾਰ ਨੂੰ BCCI ਦੀ ਡਰਾਫਟ ਵੋਟਰ ਸੂਚੀਆਂ (BCCI ਦੀ ਵੈੱਬਸਾਈਟ 'ਤੇ ਪਾ ਦਿੱਤਾ ਗਿਆ) ਵਿੱਚ ਆਇਆ। ਇਨ੍ਹਾਂ ਸਭ ਦੇ ਮੱਦੇਨਜ਼ਰ ਇਹ ਅਟਕਲਾਂ ਲਗਾਈਆਂ ਗਈਆਂ ਹਨ ਕਿ ਸਾਬਕਾ ਤੇਜ਼ ਗੇਂਦਬਾਜ਼ ਬੀ. ਸੀ. ਸੀ. ਆਈ. ਦੇ ਪ੍ਰਧਾਨ ਅਹੁਦੇ ਲਈ ਸਭ ਤੋਂ ਅੱਗੇ ਸਨ।

ਸੂਤਰਾਂ ਮੁਤਾਬਕ ਸੌਰਵ ਗਾਂਗੁਲੀ ਦੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦੇ ਪ੍ਰਧਾਨ ਦੇ ਅਹੁਦੇ ਲਈ ਭਾਰਤ ਦੇ ਪ੍ਰਤੀਨਿਧੀ ਬਣਨ ਦੀ ਸੰਭਾਵਨਾ ਹੈ। 11 ਅਤੇ 12 ਅਕਤੂਬਰ ਨੂੰ ਨਾਮਜ਼ਦਗੀਆਂ ਭਰੀਆਂ ਜਾ ਸਕਦੀਆਂ ਹਨ, ਨਾਮਜ਼ਦਗੀਆਂ ਦੀ ਪੜਤਾਲ 13 ਅਕਤੂਬਰ ਨੂੰ ਹੋਵੇਗੀ ਅਤੇ ਉਮੀਦਵਾਰ 14 ਅਕਤੂਬਰ ਤੱਕ ਨਾਮਜ਼ਦਗੀਆਂ ਵਾਪਸ ਲੈ ਸਕਦੇ ਹਨ। 18 ਅਕਤੂਬਰ ਨੂੰ ਇਸ ਸਬੰਧੀ ਚੋਣਾਂ ਹੋਣੀਆਂ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News