ਰਗਬੀ ਵਿਸ਼ਵ ਕੱਪ ''ਚ ਖਿਡਾਰੀਆਂ ਦਾ ਖਿਆਲ ਰੱਖਣਗੇ ਰੋਬੋਟਸ, ਮੈਚ ਦੌਰਾਨ ਟੈਟੂ ਦਿਖਾਉਣ ''ਤੇ ਲਾਈ ਰੋਕ

09/21/2019 2:44:59 AM

ਜਲੰਧਰ (ਵੈੱਬ ਡੈਸਕ)— ਰਗਬੀ ਵਿਸ਼ਵ ਕੱਪ ਦੀ ਸ਼ੁਰੂਆਤ ਪਹਿਲੀ ਵਾਰ ਏਸ਼ੀਆ ਦੀ ਧਰਤੀ ਜਾਪਾਨ 'ਤੇ ਹੋਵੇਗੀ। 20 ਸਤੰਬਰ ਤੋਂ 2 ਨਵੰਬਰ ਤਕ ਚੱਲਣ ਵਾਲੇ ਇਸ ਟੂਰਨਾਮੈਂਟ ਵਿਚ 20 ਦੇਸ਼ ਹਿੱਸਾ ਲੈਣਗੇ। ਵਿਸ਼ਵ ਕੱਪ ਲਈ ਜਾਪਾਨ ਮੈਨੇਜਮੈਂਟ ਨੇ ਵੀ ਖਾਸ ਤਿਆਰੀਆਂ ਕੀਤੀਆਂ ਹਨ। ਖਿਡਾਰੀਆਂ ਦੀਆਂ ਸੁੱਖ-ਸਹੂਲਤਾਂ ਲਈ ਹੋਟਲਾਂ ਵਿਚ ਰੋਬੋਟਸ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਖਿਡਾਰੀਆਂ ਨੂੰ ਸਥਾਨਕ ਭਾਸ਼ਾ ਸਿਖਾਉਣ ਤੇ ਲੋਕਲ ਡੈਸੀਟੇਸ਼ਨ ਗਾਈਡ ਕਰਨ ਲਈ ਵੀ ਵਿਸ਼ੇਸ਼ ਕਲਾਸਾਂ ਲੱਗਣਗੀਆਂ। ਵਿਸ਼ਵ ਕੱਪ ਦੇ ਫਾਈਨਲ ਦਾ ਆਯੋਜਨ ਯੋਕੋਹਾਮਾ ਦੇ ਇੰਟਰਨੈਸ਼ਨਲ ਸਟੇਡੀਅਮ ਵਿਚ ਹੋਵੇਗਾ। ਇਹ ਉਹੀ ਸਟੇਡੀਅਮ ਹੈ, ਜਿਥੇ 2002 ਵਿਚ ਫੁੱਟਬਾਲ ਵਿਸ਼ਵ ਕੱਪ ਦੌਰਾਨ ਰੋਨਾਲਡੋ ਨੇ ਬ੍ਰਾਜ਼ੀਲ ਨੂੰ ਜਿੱਤ ਦਿਵਾਈ ਸੀ।
ਪੇਸ਼ ਹੈ ਵਿਸ਼ਵ ਕੱਪ ਨੂੰ ਲੈ ਕੇ ਜਾਪਾਨ ਦੀਆਂ ਵਿਸ਼ੇਸ਼ ਤਿਆਰੀਆਂ 'ਤੇ ਇਕ ਰਿਪੋਰਟ-
ਜਾਪਾਨੀ ਭਾਸ਼ਾ ਸਿੱਖੋ : ਇੰਗਲੈਂਡ ਦੇ ਖਿਡਾਰੀ ਮਹੀਨਾ ਪਹਿਲਾਂ ਹੀ ਜਾਪਾਨ ਪਹੁੰਚ ਕੇ ਜਾਪਾਨੀ ਭਾਸ਼ਾ ਸਿੱਖਣਗੇ। ਉਸ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਜਾਪਾਨੀ ਵਿਚ ਥੈਂਕਿਊ ਜਾਂ ਹੋਰ ਸ਼ਬਦ ਬੋਲਣਾ ਸਿਖਾਇਆ ਜਾਵੇਗਾ।
ਪਾਰਟੀਸਿਪੇਸ਼ਨ ਮੈਡਲ ਮਿਲਣਗੇ : ਵਿਸ਼ਵ ਕੱਪ 'ਚ ਹਿੱਸਾ ਲੈਣ ਵਾਲੀਆਂ ਟੀਮਾਂ ਦੇ ਹਰੇਕ ਖਿਡਾਰੀ ਤੋਂ ਇਲਾਵਾ ਕੋਚਿੰਗ ਸਟਾਫ ਤਕ ਦੇ ਮੈਂਬਰਾਂ ਨੂੰ ਪਾਰਟੀਸਿਪੇਸ਼ਨ ਮੈਡਲ ਵੀ ਦਿੱਤੇ ਜਾਣਗੇ।
ਇੰਗਲੈਂਡ ਟੀਮ ਲਈ ਹੋਟਲ ਸਭ ਤੋਂ ਖਾਸ  : ਇੰਗਲੈਂਡ ਟੀਮ ਨੂੰ ਟੋਕੀਓ ਦੇ ਸ਼ਿਨਜੂਕੋ ਹੋਟਲ ਵਿਚ ਠਹਿਰਾਇਆ ਜਾਵੇਗਾ, ਜਿਹੜਾ ਕਿ ਪ੍ਰਸਿੱਧ ਹਾਲੀਵੁੱਡ ਮੂਵੀ 'ਗੌਡਜ਼ਿਲਾ' ਦੀ ਤਰਜ਼ 'ਤੇ ਬਣਾਇਆ ਗਿਆ ਹੈ।
ਖੂਬ ਮੀਟ ਬਣੇਗਾ : 620 ਰਗਬੀ ਖਿਡਾਰੀਆਂ ਨੂੰ ਜਾਪਾਨ ਦੀ ਮਸ਼ਹੂਰ ਕੋਬੇ ਤੇ ਮਿਆਜਾਕੀ ਗਾਂ ਦਾ ਫੂਡ ਪੇਸ਼ ਕੀਤਾ ਜਾਵੇਗਾ।
ਟੈਟੂ 'ਤੇ ਰੋਕ : ਵਿਸ਼ਵ ਕੱਪ 'ਚ ਖਿਡਾਰੀਆਂ ਦੇ ਟੈਟੂ ਦਿਖਾਉਣ 'ਤੇ ਰੋਕ ਹੈ। ਜਾਪਾਨੀ ਮੈਨੇਜਮੈਂਟ ਦਾ ਮੰਨਣਾ ਹੈ ਕਿ ਟੈਟੂ ਜੇਕਰ ਇਥੋਂ ਦੀ ਲੋਕਲ ਕ੍ਰਾਈਮ ਗੈਂਗ ਨੂੰ ਮਿਲਿਆ ਤਾਂ ਮਾਮਲਾ ਖਰਾਬ ਹੋਵੇਗਾ।
ਪੋਰਨੋਗ੍ਰਾਫਿਕ ਮਟੀਰੀਅਲ ਹਟੇਗਾ : ਜਾਪਾਨੀ ਮੈਨੇਜਮੈਂਟ ਨੇ ਟੋਕੀਓ ਦੀ ਲੋਕਲ ਮਾਰਕੀਟ ਵਿਚੋਂ ਪੋਰਨੋਗ੍ਰਾਫਿਕ ਮਟੀਰੀਅਲ ਹਟਾਉਣ ਦੇ ਆਰਡਰ ਜਾਰੀ ਕੀਤੇ ਹਨ ਤਾਂ ਕਿ ਵਿਦੇਸ਼ੀ ਪ੍ਰਸ਼ੰਸਕ ਪ੍ਰੇਸ਼ਾਨ ਨਾ ਹੋਣ।
130 ਪੌਂਡ 'ਚ ਮਿਲੇਗਾ ਸਿਰਹਾਣਾ

PunjabKesari
ਵਿਸ਼ਵ ਕੱਪ 'ਚ ਖਿਡਾਰੀ ਬਿਹਤਰੀਨ ਨੀਂਦ ਲੈ ਸਕਣ, ਇਸ ਲਈ ਕਾਮਿਸ਼ ਸ਼ਹਿਰ ਤੋਂ ਵਿਸ਼ੇਸ਼ ਸਹੂਲਤਾਂ ਵਾਲੇ ਸਿਰਹਾਣੇ ਖਰੀਦੇ ਜਾ ਸਕਦੇ ਹਨ। ਇਹ ਸਿਰਹਾਣੇ ਕਾਫੀ ਆਰਾਮਦਾਇਕ ਹਨ ਤੇ ਖਿਡਾਰੀ ਆਪਣੀ ਸਹੂਲਤ ਅਨੁਸਾਰ ਇਨ੍ਹਾਂ ਨੂੰ ਖਰੀਦ ਸਕਦੇ ਹਨ। ਹਾਲਾਂਕਿ ਇਕ ਸਿਰਹਾਣੇ ਦੀ ਕੀਮਤ 130 ਪੌਂਡ ਹੈ, ਜਿਹੜੀ ਉਨ੍ਹਾਂ ਨੂੰ ਹੈਰਾਨ ਕਰ ਸਕਦੀ ਹੈ।
ਭੂਚਾਲ ਲਈ ਵਿਸ਼ੇਸ਼ ਤਿਆਰੀ : ਰਿਕਵਰੀ ਦੇ ਤੌਰ 'ਤੇ ਕਾਮਿਸ਼ ਸ਼ਹਿਰ 'ਚ ਰਿਕਵਰੀ ਸਟੇਡੀਅਮ ਦਾ ਇਸਤੇਮਾਲ ਹੋਵੇਗਾ।
ਖਤਰਾ ਵੀ : ਇਸ ਸਾਲ ਹੁਣ ਤਕ ਜਾਪਾਨ 'ਚ 15 ਭੂਚਾਲ ਆ ਚੁੱਕੇ ਹਨ। ਆਸਟਰੇਲੀਆ ਦੀ ਟੀਮ ਇਸੇ ਕਾਰਣ ਵਿਸ਼ਵ ਕੱਪ 'ਚ ਸਭ ਤੋਂ ਦੇਰ ਨਾਲ ਹਿੱਸਾ ਲਵੇਗੀ।
ਬੀਅਰ ਦੇ ਸ਼ੌਕੀਨਾਂ ਦੀ ਮੌਜ : ਵਿਸ਼ਵ ਕੱਪ ਦੌਰਾਨ ਬੀਅਰ ਦੇ ਸ਼ੌਕੀਨਾਂ ਦੀ ਮੌਜ ਰਹੇਗੀ। ਲੋਕਲ ਕਲੱਬ ਨੇ ਇਥੇ ਸਸਤੀ ਬੀਅਰ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਜਾਪਾਨ ਦੀ ਫੇਮਸ ਡਿਸ਼ 'ਸੁਸ਼ੀ' ਲਈ ਵੀ ਵਿਸ਼ੇਸ਼ ਕਾਊਂਟਰ ਬਣਾਏ ਗਏ ਹਨ।
ਇਹ ਦੇਸ਼ ਲੈਣਗੇ ਹਿੱਸਾ :-
ਪੂਲ-ਏ : ਆਇਰਲੈਂਡ, ਸਕਾਟਲੈਂਡ, ਜਾਪਾਨ, ਰੂਸ ਤੇ ਸਮਾਓ।
ਪੂਲ-ਬੀ : ਨਿਊਜ਼ੀਲੈਂਡ, ਦੱਖਣੀ ਅਫਰੀਕਾ, ਇਟਲੀ, ਨਾਮੀਬੀਆ, ਕੈਨੇਡਾ।
ਪੂਲ-ਸੀ : ਇੰਗਲੈਂਡ, ਫਰਾਂਸ, ਅਰਜਨਟੀਨਾ, ਯੂ. ਐੱਸ. ਏ., ਟੋਂਗਾ।
ਪੂਲ-ਡੀ : ਆਸਟਰੇਲੀਆ, ਵੇਲਸ, ਜਾਰਜੀਆ, ਫਿਜੀ, ਉਰੂਗਵੇ।


Gurdeep Singh

Content Editor

Related News