ਇਰਫਾਨ ਪਠਾਨ ਦੀ ਤੂਫਾਨੀ ਪਾਰੀ ਦੀ ਬਦੌਲਤ ਇੰਡੀਆ ਲੀਜੈਂਡਸ ਨੇ ਸ਼੍ਰੀਲੰਕਾ ਲੀਜੈਂਡਸ ਨੂੰ ਹਰਾਇਆ

03/11/2020 11:36:25 AM

ਨਵੀਂ ਦਿੱਲੀ– ਰੋਡ ਸੇਫਟੀ ਵਰਲਡ ਸੀਰੀਜ਼ ਦੇ ਤੀਜੇ ਮੁਕਾਬਲੇ ’ਚ ਇੰਡੀਆ ਲੀਜੈਂਡਸ ਦੀ ਟੀਮ ਨੇ ਇਰਫਾਨ ਪਠਾਨ ਦੇ ਤੂਫਾਨੀ ਅਰਧ ਸੈਂਕੜੇ ਦੀ ਬਦੌਲਤ ਸ਼੍ਰੀਲੰਕਾ ਲੀਜੈਂਡਸ ਨੂੰ ਰੋਮਾਂਚਕ ਮੁਕਾਬਲੇ ’ਚ ਹਾਰ ਦਿੱਤਾ। ਮੰਗਲਵਾਰ ਨੂੰ ਮੁੰਬਈ ਦੇ ਡੀ.ਵਾਈ. ਪਾਟਿਲ ਸਟੇਡੀਅਮ ’ਚ ਖੇਡੇ ਗਏ ਮੁਕਾਬਲੇ ’ਚ ਭਾਰਤੀ ਟੀਮ ਨੇ 8 ਗੇਂਦਾਂ ਬਾਕੀ ਰਹਿੰਦੇ ਹੋਏ 5 ਵਿਕਟਾਂ ਨਾਲ ਜਿੱਤ ਦਰਜ ਕਰਕੇ ਸੀਰੀਜ਼ ਦਾ ਦੂਜਾ ਮੁਕਾਬਲਾ ਆਪਣੇ ਨਾਂ ਕੀਤਾ। 

PunjabKesari

ਮੁਨਾਫ ਪਟੇਲ ਨੇ ਲਈਆਂ 4 ਵਿਕਟਾਂ
ਮੈਚ ’ਚ ਸਚਿਨ ਤੇਂਦੁਲਕਰ ਨੇ ਟਾਸ ਜਿੱਤ ਕੇ ਸ਼੍ਰੀਲੰਕਾ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਸ਼੍ਰੀਲੰਕਾ ਨੇ ਤਿਲਕਰਤਨੇ ਦਿਲਸ਼ਾਨ ਅਤੇ ਰੋਮੇਸ਼ ਕਾਲੂਵਿਤਰਨਾ ਦੀ ਮਦਦ ਨਾਲ ਪਹਿਲੇ ਵਿਕਟ ਲਈ 46 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਲਾਂਕਿ, ਇਸ ਤੋਂ ਬਾਅਦ ਸ਼੍ਰੀਲੰਕਾ ਦਾ ਕੋਈ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ ਅਤੇ ਮੁਨਾਫ ਪਟੇਲ ਦੀ ਬਿਹਤਰੀਨ ਗੇਂਦਬਾਜ਼ੀ ਦੇ ਸਾਹਮਣੇ ਸ਼੍ਰੀਲੰਕਾ ਦੀ ਟੀਮ 20 ਓਵਰਾਂ ’ਚ 8 ਵਿਕਟਾਂ ’ਤੇ 138 ਦੌੜਾਂ ਹੀ ਬਣਾ ਸਕੀ। 

PunjabKesari

ਸ਼੍ਰੀਲੰਕਾ ਦੀ ਟੀਮ ਵਲੋਂ ਜਿਥੇ ਦਿਲਸ਼ਾਨ ਅਤੇ ਚਮਾਰਾ ਕਪੂਗੈਦਰਾ ਨੇ 23-24 ਦੌੜਾਂ ਅਤੇ ਕਾਲੂਵਿਤਰਨਾ ਨੇ 21 ਦੌੜਾਂ ਬਣਾਈਆੰ। ਉਥੇ ਹੀ ਭਾਰਤੀ ਟੀਮ ਵਲੋਂ ਮੁਨਾਫ ਪਟੇਲ ਨੇ ਮੈਚ ਦੌਰਾਨ ਸਭ ਤੋਂ ਜ਼ਿਆਦਾ 4 ਵਿਕਟਾਂ ਲਈਆਂ। 

PunjabKesari

ਇਰਫਾਨ ਅਤੇ ਕੈਫ ਦੀ ਸ਼ਾਨਦਾਰ ਪਾਰੀ
ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਨਿਰਾਸ਼ਾਜਨਕ ਰਹੀ ਅਤੇ ਉਸ ਨੇ ਸਿਰਫ 19 ਦੌੜਾਂ ’ਤੇ ਹੀ ਸਚਿਨ, ਸਹਿਵਾਗ ਅਤੇ ਯੁਵਰਾਜ ਦੀਆਂ ਵਿਕਟਾਂ ਗੁਆ ਦਿੱਤੀਆਂ। ਹਾਲਾਂਕਿ ਇਸ ਤੋਂ ਬਾਅਦ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਉਤਰੇ ਮੁਹੰਮਦ ਕੈਫ ਨੇ 45 ਗੇਂਦਾਂ ’ਚ 46 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ ਅਤੇ ਭਾਰਤੀ ਪਾਰੀ ਨੂੰ ਅੱਗੇ ਵਧਾਇਆ ਪਰ 15ਵੇਂ ਓਵਰ ’ਚ ਕੈਫ ਦੇ ਆਊਟ ਹੋਣ ਤੋਂ ਬਾਅਦ ਟੀਮ ਇਕ ਵਾਰ ਫਿਰ ਮੁਸ਼ਕਲ ’ਚ ਦਿਸੀ। ਪਰ 6ਵੇਂ ਨੰਬਰ ’ਤੇ ਬੱਜੇਬਾਜ਼ੀ ਕਰਨ ਉਤਰੇ ਇਰਫਾਨ ਪਠਾਨ ਨੇ ਤੇਜ਼ੀ ਨਾਲ ਦੌੜਾਂ ਬਣਾਉਣੀਆਂ ਸ਼ੁਰੂ ਕੀਤੀਆਂ ਅਤੇ ਆਪਣੀ ਤੂਫਾਨੀ ਪਾਰੀ ਦੇ ਦਮ ’ਤੇ ਰੋਮਾਂਚਕ ਮੁਕਾਬਲੇ ’ਚ ਟੀਮ ਨੂੰ ਜਿੱਤ ਦਿਵਾਈ। 

PunjabKesari

ਇਰਫਾਨ ਨੇ ਸਿਰਫ 31 ਗੇਂਦਾਂ ’ਚ 6 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 57 ਦੌੜਾਂ ਦੀ ਨਾਬਾਦ ਪਾਰੀ ਖੇਡੀ ਅਤੇ 6ਵੇਂ ਵਿਕਟ ਲਈ ਮਨਪ੍ਰੀਤ ਗੋਨੀ ਦੇ ਨਾਲ ਮਿਲ ਕੇ 58 ਦੌੜਾਂ ਦੀ ਮੈਚ ਜਿਤਾਊ ਸਾਂਝੇਦਾਰੀ ਵੀ ਕੀਤੀ। 

PunjabKesari

ਭਾਰਤੀ ਟੀਮ ਵਲੋਂ ਇਰਫਾਨ (57) ਅਤੇ ਮੁਹੰਮਦ ਕੈਫ (46) ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਤਾਂ ਉਥੇ ਹੀ ਸ਼੍ਰੀਲੰਕਾ ਦੀ ਟੀਮ ਵਲੋਂ ਚਾਮਿੰਡਾ ਵਾਸ ਨੇ 5 ਦੌੜਾਂ ਦੇ ਕੇ 2 ਵਿਕਟਾਂ ਲਈਆਂ। 


Related News