ਰਿਵਰਪਲੇਟ ਕਲੱਬ ਦੇ 20 ਫ਼ੁੱਟਬਾਲਰ ਕੋਰੋਨਾ ਪਾਜ਼ੇਟਿਵ

Tuesday, May 18, 2021 - 12:07 PM (IST)

ਰਿਵਰਪਲੇਟ ਕਲੱਬ ਦੇ 20 ਫ਼ੁੱਟਬਾਲਰ ਕੋਰੋਨਾ ਪਾਜ਼ੇਟਿਵ

ਬਿਊਨਸ ਆਇਰਸ— ਅਰਜਨਟੀਨਾ ਦੇ ਰਿਵਰਪਲੇਟ ਫ਼ੁੱਟਬਾਲ ਕਲੱਬ ਦੇ ਪੰਜ ਹੋਰ ਫ਼ੁੱਟਬਾਲਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਜਿਸ ਨਾਲ ਟੀਮ ’ਚ ਇਨਫ਼ੈਕਟਿਡ ਫ਼ੁੱਟਬਾਲਰਾਂ ਦੀ ਗਿਣਤੀ ਵਧ ਕੇ 20 ਹੋ ਗਈ ਹੈ। ਹਾਲਤ ਇਹ ਹੈ ਕਿ ਕੋਲੰਬੀਆ ਦੇ ਸੈਂਟਾ ਐੱਫ਼. ਈ. ਖ਼ਿਲਾਫ਼ ਕੋਪਾ ਲਿਬਰਟਾਡੋਰੇਸ ਕੋਲ ਬੁੱਧਵਾਰ ਨੂੰ ਮੈਚ ਦੇ ਲਈ ਕੋਈ ਫ਼ਿੱਟ ਗੋਲਕੀਪਰ ਨਹੀਂ ਹੈ। ਕਲੱਬ ਨੇ ਸੋਮਵਾਰ ਨੂੰ ਜਾਰੀ ਬਿਆਨ ’ਚ ਇਸ ਬਾਰੇ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟਸ ਮੁਤਾਬਕ ਕਲੱਬ ਉਸ ਦਾ ਮੈਚ ਮੁਲਤਵੀ ਕਰਨ ਦੀ ਬੇਨਤੀ ਕਰੇਗਾ। ਰਿਵਰਪਲੇਟ ਸਕੋਰ ਬੋਰਡ ’ਚ ਗਰੁੱਪ ਡੀ ’ਚ ਦੂਜੇ ਸਥਾਨ ’ਤੇ ਹੈ। ਬ੍ਰਾਜ਼ੀਲ ਦਾ ਫ਼ਲੂਮਿਨੇਂਸ ਚੋਟੀ ’ਤੇ ਹੈ। 


author

Tarsem Singh

Content Editor

Related News