ਸੱਯਦ ਮੋਦੀ ਟੂਰਨਾਮੈਂਟ ਦੇ ਸੈਮੀਫਾਈਨਲ ''ਚ ਹਾਰੀ ਰਿਤੂਪਰਣਾ

Saturday, Nov 30, 2019 - 05:25 PM (IST)

ਸੱਯਦ ਮੋਦੀ ਟੂਰਨਾਮੈਂਟ ਦੇ ਸੈਮੀਫਾਈਨਲ ''ਚ ਹਾਰੀ ਰਿਤੂਪਰਣਾ

ਲਖਨਊ— ਸਾਬਕਾ ਰਾਸ਼ਟਰੀ ਚੈਂਪੀਅਨ ਰਿਤੂਪਰਣਾ ਦਾਸ ਸਖਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਸ਼ਨੀਵਾਰ ਨੂੰ ਇੱਥੇ ਸੱਯਦ ਮੋਦੀ ਕੌਮਾਂਤਰੀ ਬੈਡਮਿੰਟਨ ਟੂਰਨਾਮੈਂਟ 'ਚ ਥਾਈਲੈਂਡ ਦੀ ਫਿਤਾਯਾਪੋਰਨ ਚਾਈਵਾਨ ਖਿਲਾਫ ਸ਼ਿਕਸਤ ਦੇ ਨਾਲ ਟੂਰਨਾਮੈਂਟ ਤੋਂ ਬਾਹਰ ਹੋ ਗਈ। 23 ਸਾਲਾ ਰਿਤੂਪਰਣਾ ਨੂੰ 39 ਮਿੰਟ ਤਕ ਚਲੇ ਮਹਿਲਾ ਸਿੰਗਲ ਸੈਮੀਫਾਈਨਲ 'ਚ ਚਾਈਵਾਨ ਦੇ ਖਿਲਾਫ 22-24, 15-21 ਨਾਲ ਹਾਰ ਝਲਣੀ ਪਈ।

ਦੁਨੀਆ ਦੀ 40ਵੇਂ ਨੰਬਰ ਦੀ ਖਿਡਾਰੀ ਰਿਤੂਪਰਣਾ ਦੀ ਚਾਈਵਾਨ ਖਿਲਾਫ ਦੋ ਮੈਚਾਂ 'ਚ ਇਹ ਦੂਜੀ ਹਾਰ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਵੀਅਤਨਾਮ 'ਚ ਵੀ ਰਿਤੂਪਰਣਾ ਨੂੰ ਥਾਈਲੈਂਡ ਦੀ ਇਸ ਖਿਡਾਰੀ ਨੇ ਹਰਾਇਆ ਸੀ। ਰਿਤੂਪਰਣਾ ਨੇ ਮੈਚ 'ਚ ਹੌਲੀ ਸ਼ੁਰੂਆਤ ਕੀਤੀ। ਉਹ ਇਕ ਸਮੇਂ 1-6 ਨਾਲ ਪੱਛੜ ਰਹੀ ਸੀ ਪਰ ਇਸ ਦੇ ਬਾਵਜੂਦ ਉਹ 14-11 ਦੀ ਬੜ੍ਹਤ ਬਣਾਉਣ 'ਚ ਸਫਲ ਰਹੀ। ਚਾਈਵਾਨ ਨੇ ਇਸ ਤੋਂ ਬਾਅਦ 15-14 ਦੀ ਬੜ੍ਹਤ ਬਣਾਈ। ਦੋਹਾਂ ਖਿਡਾਰੀਆਂ ਵਿਚਾਲੇ ਇਸ ਦੇ ਬਾਅਦ ਹਰੇਕ ਅੰਕ ਲਈ ਸਖਤ ਟੱਕਰ ਦੇਖਣ ਨੂੰ ਮਿਲੀ ਪਰ ਥਾਈਲੈਂਡ ਦੀ ਖਿਡਾਰੀ ਪਹਿਲਾ ਗੇਮ 24-22 ਨਾਲ ਜਿੱਤਣ 'ਚ ਸਫਲ ਰਹੀ। ਦੂਜੀ ਗੇਮ 'ਚ ਰਿਤੂਪਰਣਾ ਨੇ ਚੰਗੀ ਸ਼ੁਰੂਆਤ ਕਰਦੇ ਹੋਏ 7-3 ਦੀ ਵਾਧਾ ਹਾਸਲ ਕੀਤੀ ਅਤੇ ਫਿਰ 15-21 ਨਾਲ ਅੱਗੇ ਸੀ। ਚਾਈਵਾਨ ਨੇ ਹਾਲਾਂਕਿ ਇਸ ਤੋਂ ਬਾਅਦ ਲਗਾਤਾਰ 9 ਅੰਕ ਦੇ ਨਾਲ ਗੇਮ ਅਤੇ ਮੈਚ ਜਿੱਤ ਲਿਆ।


author

Tarsem Singh

Content Editor

Related News