DP ਮਨੂ ’ਤੇ ਡੋਪਿੰਗ ’ਚ ਫਸਣ ਦਾ ਖਤਰਾ
Saturday, Jun 29, 2024 - 10:40 AM (IST)
ਪੰਚਕੂਲਾ (ਹਰਿਆਣਾ)- ਵਲਿਨ ਥ੍ਰੋਅਰ ਡੀ. ਪੀ. ਮਨੂ ਨੂੰ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਨਿਰਦੇਸ਼ ’ਤੇ ਭਾਰਤੀ ਐਥਲੈਟਿਕਸ ਸੰਘ (ਏ. ਐੱਫ. ਆਈ.) ਨੇ ਪ੍ਰਤੀਯੋਗਿਤਾਵਾਂ ਤੋਂ ਦੂਰ ਰਹਿਣ ਲਈ ਕਿਹਾ ਹੈ ਕਿਉਂਕਿ ਓਲੰਪਿਕ ਦੀ ਟਿਕਟ ਪੱਕੀ ਕਰਨ ਦੇ ਨੇੜੇ ਪਹੁੰਚ ਚੁੱਕਾ ਇਹ ਖਿਡਾਰੀ ਡੋਪਿੰਗ ਦੇ ਸ਼ੱਕ ਵਿਚ ਹੈ। ਏਸ਼ੀਆਈ ਚੈਂਪੀਅਨਸ਼ਿਪ-2023 ਵਿਚ ਚਾਂਦੀ ਤਮਗਾ ਜਿੱਤਣ ਵਾਲੇ 24 ਸਾਲਾ ਇਸ ਖਿਡਾਰੀ ਦਾ ਵਿਸ਼ਵ ਰੈਂਕਿੰਗ ਕੋਟਾ ਰਾਹੀਂ ਓਲੰਪਿਕ ’ਚ ਜਗ੍ਹਾ ਬਣਾਉਣਾ ਲੱਗਭਗ ਪੱਕਾ ਸੀ।
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਹਾਲਾਂਕਿ ਉਸਦਾ ਪੈਰਿਸ ਓਲੰਪਿਕ ਦੀ ਦੌੜ ਵਿਚੋਂ ਬਾਹਰ ਹੋਣਾ ਲੱਗਭਗ ਤੈਅ ਹੈ। ਉਹ ਇੱਥੇ ਵੀਰਵਾਰ ਤੋਂ ਸ਼ੁਰੂ ਹੋਈ ਰਾਸ਼ਟਰੀ ਅੰਤਰ-ਰਾਜੀ ਚੈਂਪੀਅਨਸ਼ਿਪ ਲਈ ਸ਼ੁਰੂਆਤੀ ਸੂਚੀ ਵਿਚ ਸੀ ਪਰ ਬਾਅਦ ਵਿਚ ਜਾਰੀ ਕੀਤੀ ਗਈ ਸੂਚੀ ਵਿਚੋਂ ਉਸਦਾ ਨਾਂ ਹਟਾ ਲਿਆ ਗਿਆ।