ਰਿਸ਼ਭ ਪੰਤ IPL 2024 'ਚ ਖੇਡਣਗੇ ਜਾਂ ਨਹੀਂ, BCCI ਨੇ ਅਹਿਮ ਜਾਣਕਾਰੀ ਦੇ ਕੇ ਕੀਤਾ ਖੁਲਾਸਾ

Tuesday, Mar 12, 2024 - 03:10 PM (IST)

ਰਿਸ਼ਭ ਪੰਤ IPL 2024 'ਚ ਖੇਡਣਗੇ ਜਾਂ ਨਹੀਂ, BCCI ਨੇ ਅਹਿਮ ਜਾਣਕਾਰੀ ਦੇ ਕੇ ਕੀਤਾ ਖੁਲਾਸਾ

ਸਪੋਰਟਸ ਡੈਸਕ : ਰਿਸ਼ਭ ਪੰਤ ਨੂੰ ਦਸੰਬਰ 2022 ਵਿੱਚ ਇੱਕ ਕਾਰ ਹਾਦਸੇ ਵਿੱਚ ਗੰਭੀਰ ਸੱਟ ਲੱਗ ਗਈ ਸੀ, ਜਿਸ ਕਾਰਨ ਉਹ ਲੰਬੇ ਸਮੇਂ ਤੋਂ ਕ੍ਰਿਕਟ ਦੇ ਮੈਦਾਨ ਤੋਂ ਦੂਰ ਹਨ। ਉਸ ਖਤਰਨਾਕ ਸੱਟ ਕਾਰਨ ਉਸ ਦੇ ਕਰੀਅਰ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਸਨ। ਪਰ ਕੁਝ ਹਫਤੇ ਪਹਿਲਾਂ ਖਬਰ ਆਈ ਸੀ ਕਿ ਰਿਸ਼ਭ ਪੰਤ IPL 2024 'ਚ ਦਿੱਲੀ ਕੈਪੀਟਲਸ ਦੇ ਕਪਤਾਨ ਦੇ ਰੂਪ 'ਚ ਵਾਪਸੀ ਕਰਨਗੇ। ਹਾਲ ਹੀ 'ਚ ਉਨ੍ਹਾਂ ਦੀ ਵਾਪਸੀ ਨੂੰ ਲੈ ਕੇ ਇਕ ਵਾਰ ਫਿਰ ਸ਼ੱਕ ਸੀ ਪਰ ਹੁਣ BCCI ਨੇ ਉਨ੍ਹਾਂ ਦੀ ਫਿਟਨੈੱਸ ਨੂੰ ਲੈ ਕੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਆਸਕਰ ਐਵਾਰਡਜ਼ ਦੇ ਸਮਾਰੋਹ ਦੌਰਾਨ ਅਚਾਨਕ ਨਿਊਡ ਹੋ ਕੇ ਸਟੇਜ 'ਤੇ ਪਹੁੰਚੇ ਜਾਨ ਸੀਨਾ, ਵੀਡੀਓ ਹੋਇਆ ਵਾਇਰਲ

PunjabKesari

ਰਿਸ਼ਭ ਪੰਤ ਨੂੰ ਫਿੱਟ ਐਲਾਨਿਆ ਗਿਆ 

ਰਿਸ਼ਭ ਪੰਤ ਦੀ ਫਿਟਨੈੱਸ ਨੂੰ ਲੈ ਕੇ ਅਧਿਕਾਰਤ ਬਿਆਨ ਜਾਰੀ ਕਰਦੇ ਹੋਏ ਬੀ. ਸੀ. ਸੀ. ਆਈ. ਨੇ X 'ਤੇ ਲਿਖਿਆ, "ਰਿਸ਼ਭ ਪੰਤ 30 ਦਸੰਬਰ, 2022 ਨੂੰ ਇੱਕ ਕਾਰ ਦੁਰਘਟਨਾ ਵਿੱਚ ਜ਼ਖ਼ਮੀ ਹੋ ਗਿਆ ਸੀ, ਜਿਸ ਕਾਰਨ ਉਸ ਦੀ ਜਾਨ ਵੀ ਜਾ ਸਕਦੀ ਸੀ। ਹੁਣ 14 ਮਹੀਨਿਆਂ ਦੇ ਰਿਹੈਬ ਅਤੇ ਰਿਕਵਰੀ ਪ੍ਰਕਿਰਿਆ ਤੋਂ ਬਾਅਦ, ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਆਈ. ਪੀ. ਐਲ. 2024 ਲਈ ਫਿੱਟ ਐਲਾਨਿਆ ਜਾ ਰਿਹਾ ਹੈ।" ਪੰਤ ਨੂੰ ਇਸ ਸੱਟ ਕਾਰਨ 2023 ਦੇ ਆਈ. ਪੀ. ਐਲ. ਸੀਜ਼ਨ ਤੋਂ ਖੁੰਝਣਾ ਪਿਆ ਸੀ ਪਰ ਉਨ੍ਹਾਂ ਦੇ ਪ੍ਰਸ਼ੰਸਕ ਕਰੀਬ ਡੇਢ ਸਾਲ ਬਾਅਦ ਉਨ੍ਹਾਂ ਨੂੰ ਇਕ ਵਾਰ ਫਿਰ ਮੈਦਾਨ 'ਤੇ ਖੇਡਦੇ ਦੇਖ ਸਕਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News