ਸੋਸ਼ਲ ਮੀਡੀਆ 'ਤੇ Active ਹੁੰਦਿਆਂ ਹੀ ਪੰਤ ਨੇ '2 Heroes' ਦਾ ਕੀਤਾ ਧੰਨਵਾਦ, 'ਸਾਰੀ ਉਮਰ ਰਹਾਂਗਾ ਕਰਜ਼ਦਾਰ'

01/17/2023 1:49:49 AM

ਸਪੋਰਟਸ ਡੈਸਕ: ਧਾਕੜ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਭਿਆਨਕ ਸੜਕ ਹਾਦਸੇ ਮਗਰੋਂ ਰਿਕਵਰੀ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਸ਼ਾਮ ਨੂੰ ਰਿਸ਼ਭ ਪੰਤ ਹਾਦਸੇ ਤੋਂ ਬਾਅਦ ਪਹਿਲੀ ਵਾਰ ਐਕਟਿਵ ਹੋਏ ਤੇ ਟਵੀਟ ਕਰਦਿਆਂ ਆਪਣੀ ਸਰਜਰੀ ਦੇ ਸਫਲ ਹੋਣ ਦੀ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ, ਸਾਥੀ ਖਿਡਾਰੀਆਂ, ਡਾਕਟਰਾਂ, ਬੀਸੀਸੀਆਈ, ਜੈ ਸ਼ਾਹ ਤੇ ਹੋਰਨਾਂ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਹੁਣ ਇਕ ਹੋਰ ਟਵੀਟ ਕਰਦਿਆਂ ਰਿਸ਼ਭ ਪੰਤ ਨੇ '2 ਨਾਇਕਾਂ' ਦਾ ਧੰਨਵਾਦ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਸੜਕ ਹਾਦਸੇ ਮਗਰੋਂ ਰਿਸ਼ਭ ਪੰਤ ਦਾ ਪਹਿਲਾ ਟਵੀਟ, ਆਪਣੀ Surgery ਤੇ Recovery ਬਾਰੇ ਸਾਂਝੀ ਕੀਤੀ ਜਾਣਕਾਰੀ

ਰਿਸ਼ਭ ਪੰਤ ਦਾ 30 ਦਸੰਬਰ ਨੂੰ ਸਵੇਰੇ ਦਿੱਲੀ ਤੋਂ ਰੁੜਕੀ ਜਾਂਦਿਆਂ ਭਿਆਨਕ ਕਾਰ ਹਾਦਸਾ ਹੋਇਆ ਸੀ। ਇਸ ਹਾਦਸੇ ਤੋਂ ਬਾਅਦ ਉਨ੍ਹਾਂ ਦੀ ਕਾਰ ਨੂੰ ਅੱਗ ਲੱਗ ਗਈ। ਹਾਦਸੇ ਦੀ ਜਗ੍ਹਾ ਸਭ ਤੋਂ ਪਹਿਲਾਂ ਦੋ ਨੌਜਵਾਨ ਪਹੁੰਚੇ ਜਿਨ੍ਹਾਂ ਨੇ ਪੰਤ ਨੂੰ ਸਹੀ ਸਲਾਮਤ ਹਸਪਤਾਲ ਤਕ ਪਹੁੰਚਾਇਆ। ਦੇਹਰਾਦੂਨ ਦੇ ਮੈਕਸ ਹਸਪਤਾਲ ਵਿਚ ਪਹੁੰਚੇ ਪੰਤ ਦੀ ਜਾਂਚ ਕਰਨ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਉਸ ਦੇ ਮੱਥੇ 'ਤੇ ਦੋ ਕੱਟ ਹਨ ਅਤੇ ਉਸ ਦੇ ਸੱਜੇ ਗੋਡੇ ਦਾ ਲਿਗਾਮੈਂਟ ਪਾੜ ਗਿਆ ਹੈ। ਇਸ ਤੋਂ ਇਲਾਵਾ ਉਸ ਦੇ ਪੈਰਾਂ ਦੀਆਂ ਉਂਗਲਾਂ ਅਤੇ ਪਿੱਠ 'ਤੇ ਵੀ ਸੱਟਾਂ ਲੱਗੀਆਂ ਸਨ। ਸ਼ੁਰੂਆਤੀ ਇਲਾਜ ਤੋਂ ਬਾਅਦ, ਉਸ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿਚ ਭੇਜ ਦਿੱਤਾ ਗਿਆ, ਜਿੱਥੇ ਉਸ ਦੇ ਗੋਡੇ ਦੀ ਸਫ਼ਲ ਸਰਜਰੀ ਹੋਈ। 

PunjabKesari

ਇਹ ਖ਼ਬਰ ਵੀ ਪੜ੍ਹੋ - ਕੁੱਤੇ ਤੋਂ ਬਚਣ ਦੇ ਚੱਕਰ 'ਚ Swiggy Delivery Boy ਨੇ ਚੁੱਕਿਆ ਅਜਿਹਾ ਕਦਮ ਕਿ ਗੁਆਣੀ ਪਈ ਜਾਨ

ਹੁਣ ਰਿਸ਼ਭ ਪੰਤ ਨੇ ਟਵੀਟ ਕਰਦਿਆਂ ਇਨ੍ਹਾਂ ਦੋਹਾਂ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਪੰਤ ਨੇ ਦੋਹਾਂ ਨੌਜਵਾਨਾਂ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, - "ਮੈਂ ਵਿਅਕਤੀਗਤ ਤੌਰ 'ਤੇ ਸਾਰਿਆਂ ਦਾ ਧੰਨਵਾਦ ਤਾਂ ਨਹੀਂ ਕਰ ਸਕਦਾ, ਪਰ ਮੈਂ ਇਨ੍ਹਾਂ ਦੋ ਨਾਇਕਾਂ ਦਾ ਅਹਿਸਾਨਮੰਦ ਹਾਂ ਜਿਨ੍ਹਾਂ ਨੇ ਮੇਰੇ ਹਾਦਸੇ ਦੌਰਾਨ ਮੇਰੀ ਮਦਦ ਕੀਤੀ ਅਤੇ ਇਹ ਯਕੀਨੀ ਬਣਾਇਆ ਕਿ ਮੈਂ ਸੁਰੱਖਿਅਤ ਢੰਗ ਨਾਲ ਹਸਪਤਾਲ ਪਹੁੰਚ ਗਿਆ। ਰਜਤ ਕੁਮਾਰ ਅਤੇ ਨੀਸ਼ੂ ਕੁਮਾਰ, ਧੰਨਵਾਦ। ਮੈਂ ਸਦਾ ਲਈ ਤੁਹਾਡਾ ਧੰਨਵਾਦੀ ਅਤੇ ਕਰਜ਼ਦਾਰ ਰਹਾਂਗਾ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News