ਪੰਤ ਦਾ ਦੱ. ਅਫਰੀਕਾ 'ਚ ਸੈਂਕੜਾ, ਅਜਿਹਾ ਕਰਨ ਵਾਲੇ ਬਣੇ ਪਹਿਲੇ ਏਸ਼ੀਆਈ ਵਿਕਟਕੀਪਰ ਬੱਲੇਬਾਜ਼
Thursday, Jan 13, 2022 - 08:26 PM (IST)
ਕੇਪਟਾਊਨ- ਦੱਖਣੀ ਅਫਰੀਕਾ ਵਿਰੁੱਧ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਦੂਜੀ ਪਾਰੀ ਵਿਚ ਅਜੇਤੂ ਸੈਂਕੜਾ ਲਗਾ ਦਿੱਤਾ ਹੈ। ਪੰਤ ਦੇ ਸੈਂਕੜੇ ਦੀ ਬਦੌਲਤ ਹੀ ਭਾਰਤੀ ਟੀਮ ਦੂਜੀ ਪਾਰੀ ਵਿਚ 198 ਦੌੜਾਂ ਬਣਾਉਣ ਵਿਚ ਸਫਲ ਰਹੀ ਤੇ ਦੱਖਣੀ ਅਫਰੀਕਾ ਨੂੰ 212 ਦੌੜਾਂ ਦਾ ਟੀਚਾ ਦਿੱਤਾ। ਪੰਤ ਦੇ ਇਸ ਸੈਂਕੜੇ ਦੇ ਨਾਲ ਹੀ ਉਹ ਇੰਗਲੈਂਡ, ਆਸਟਰੇਲੀਆ ਤੇ ਦੱਖਣੀ ਅਫਰੀਕਾ ਵਿਚ ਸੈਂਕੜਾ ਲਗਾਉਣ ਵਾਲੇ ਪਹਿਲੇ ਏਸ਼ੀਆਈ ਵਿਕਟਕੀਪਰ ਬੱਲੇਬਾਜ਼ ਬਣ ਗਏ ਹਨ। ਇਸ ਮੈਚ ਵਿਚ ਪੰਤ ਨੇ ਕੁਝ ਅਨੋਖੇ ਰਿਕਾਰਡ ਵੀ ਆਪਣੇ ਨਾਂ ਕੀਤੇ ਹਨ।
ਸਭ ਤੋਂ ਘੱਟ ਸਕੋਰ 'ਤੇ ਆਲ ਆਊਟ ਟੀਮ, ਜਿਸ ਵਿਚ ਭਾਰਤ ਦੇ ਲਈ ਇਕ ਸੈਂਕੜਾ ਸ਼ਾਮਿਲ ਹੈ
198 ਬਨਾਮ ਦੱਖਣੀ ਅਫਰੀਕਾ, ਕੇਪਟਾਊਨ (2021-22) (ਰਿਸ਼ਭ ਪੰਤ 100)
208 ਬਨਾਮ ਨਿਊਜ਼ੀਲੈਂਡ, ਵੇਲਿੰਗਟਨ (1998-99) (ਮੁਹੰਮਦ ਅਜ਼ਹਰੂਦੀਨ 103)
215 ਬਨਾਮ ਦੱਖਣੀ ਅਫਰੀਕਾ, ਪੋਰਟ ਐਲਿਜਾਬੇਥ (1992-93) (ਕਪਿਲ ਦੇਵ 129)
219 ਬਨਾਮ ਇੰਗਲੈਂਡ, ਐਜਬੇਸਟਨ (1996) (ਸਚਿਨ ਤੇਂਦੁਲਕਰ 122)
ਟੈਸਟ ਵਿਚ ਭਾਰਤੀ ਵਿਕਟਕੀਪਰਾਂ ਵਲੋਂ ਸਭ ਤੋਂ ਜ਼ਿਆਦਾ ਸੈਂਕੜੇ
6- ਧੋਨੀ
4- ਰਿਸ਼ਭ ਪੰਤ
3- ਰਿਧੀਮਾਨ ਸਾਹਾ
SENA ਦੇਸ਼ਾਂ ਵਿਚ ਏਸ਼ੀਆਈ ਵਿਕਟਕੀਪਰ ਵਲੋਂ ਸਭ ਤੋਂ ਜ਼ਿਆਦਾ ਟੈਸਟ ਸੈਂਕੜੇ
3- ਰਿਸ਼ਭ ਪੰਤ
2- ਮੋਇਨ ਖਾਨ
ਪੰਤ SENA ਦੇਸ਼ਾਂ ਵਿਚ 3 ਟੈਸਟ ਸੈਂਕੜੇ ਲਗਾਉਣ ਵਾਲੇ ਪਹਿਲੇ ਏਸ਼ੀਆਈ ਬੱਲੇਬਾਜ਼
114 ਓਵਲ 'ਚ
159 ਸਿਡਨੀ 'ਚ
100 ਕੇਪਟਾਊਨ 'ਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।