ਰਿਸ਼ਭ ਪੰਤ ਦੀ ਗਰਲਫ਼੍ਰੈਂਡ ਈਸ਼ਾ ਨੇਗੀ ਖ਼ੂਬਸੂਰਤੀ ’ਚ ਕਿਸੇ ਮਾਡਲ ਤੋਂ ਨਹੀਂ ਹੈ ਘੱਟ, ਦੇਖੋ ਤਸਵੀਰਾਂ

Saturday, May 29, 2021 - 02:44 PM (IST)

ਰਿਸ਼ਭ ਪੰਤ ਦੀ ਗਰਲਫ਼੍ਰੈਂਡ ਈਸ਼ਾ ਨੇਗੀ ਖ਼ੂਬਸੂਰਤੀ ’ਚ ਕਿਸੇ ਮਾਡਲ ਤੋਂ ਨਹੀਂ ਹੈ ਘੱਟ, ਦੇਖੋ ਤਸਵੀਰਾਂ

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਆਪਣੀ ਸ਼ਾਨਦਾਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ। ਇਸ ਦੇ ਨਾਲ ਹੀ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ’ਚ ਰਹਿੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਰਿਸ਼ਭ ਪੰਤ ਦੀ ਗਰਲਫ਼੍ਰੈਂਡ ਈਸ਼ਾ ਨੇਗੀ ਬਾਰੇ ਜੋ ਬੇਹੱਦ ਖ਼ੂਬਸੂਰਤ ਹੈ। 

PunjabKesari

ਇਹ ਵੀ ਪੜ੍ਹੋ : IPL ਨੂੰ ਲੈ ਕੇ BCCI ਨੇ ਕੀਤਾ ਵੱਡਾ ਐਲਾਨ, UAE ’ਚ ਹੋਣਗੇ ਬਚੇ ਹੋਏ 31 ਮੈਚ

ਰਿਸ਼ਭ ਉੱਤਰਾਖੰਡ ਦੇ ਰਹਿਣ ਵਾਲੇ ਹਨ। ਈਸ਼ਾ ਨੇਗੀ ਵੀ ਉੱਥੋਂ ਦੀ ਰਹਿਣ ਵਾਲੀ ਹੈ। ਈਸ਼ਾ ਦੀ ਸਿੱਖਿਆ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਦੇਹਰਾਦੂਨ ਦੇ ਕਾਨਵੇਂਟ ਆਫ਼ ਜੀਸਸ ਐਂਡ ਮੈਰੀ ਸਕੂਲ ’ਚ ਪੜ੍ਹਾਈ ਕੀਤੀ ਹੈ। ਈਸ਼ਾ ਨੇ ਉੱਤਰ ਪ੍ਰਦੇਸ਼ ਦੇ ਨੋਏਡਾ ਸਥਿਤ ਐਮਿਟੀ ਯੂਨੀਵਰਸਿਟੀ ਤੋਂ ਬੀ. ਏ. ਇੰਗਲਿਸ਼ ’ਚ ਆਨਰਸ ਕੀਤਾ ਹੈ। ਈਸ਼ਾ ਦੇਖਣ ’ਚ ਬੇਹੱਦ ਗਲੈਮਰਸ ਹੈ।

PunjabKesariਪੰਤ ਦੀ ਗਰਲਫ਼੍ਰੈਂਡ ਈਸ਼ਾ ਨੂੰ ਸੋਸ਼ਲ ਮੀਡੀਆ ਦੀ ਕਵੀਨ ਕਿਹਾ ਜਾਂਦਾ ਹੈ। ਉਹ ਇੰਸਟਾਗ੍ਰਾਮ ’ਤੇ ਆਪਣੀ  ਕਈ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਤਸਵੀਰਾਂ ’ਚ ਉਨ੍ਹਾਂ ਦਾ ਅੰਦਾਜ਼ ਕਿਸੇ ਮਾਡਲ ਨਾਲੋਂ ਘੱਟ ਨਹੀਂ ਲਗਦਾ ਹੈ। ਹਰ ਤਸਵੀਰ ’ਚ ਈਸ਼ਾ ਦੀਆਂ ਅਦਾਵਾਂ ਦੇਖਣ ਲਾਇਕਹਨ। ਉਸ ਦੇ ਸੋਸ਼ਲ ਮੀਡੀਆ ’ਤੇ 1 ਲੱਖ 70 ਹਜ਼ਾਰ ਤੋਂ ਜ਼ਿਆਦਾ ਫ਼ਾਲੋਅਰ ਹਨ। 

ਇਹ ਵੀ ਪੜ੍ਹੋ : ਅਮਿਤ ਪੰਘਾਲ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫ਼ਾਈਨਲ ’ਚ

ਈਸ਼ਾ ਇੰਟਰਪ੍ਰੇਨਾਰ ਤੇ ਇੰਟੀਰੀਅਰ ਡਿਜ਼ਾਈਨਰ ਹੈ। ਫ਼ੈਸ਼ਨ ਦੇ ਨਾਲ-ਨਾਲ ਉਨ੍ਹਾਂ ਦੀ ਸਾਹਿਤ ’ਚ ਵੀ ਗਹਿਰੀ ਦਿਲਚਸਪੀ ਹੈ।   

PunjabKesari

ਸਾਲ 2020 ਦੀ ਸ਼ੁਰੂਆਤ ’ਚ ਰਿਸ਼ਭ ਪੰਤ ਨੇ ਈਸ਼ਾ ਨੇਗੀ ਦੇ ਨਾਲ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਸੀ। ਉਦੋਂ ਪੰਤ ਨੇ ਖ਼ੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ।   

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


author

Tarsem Singh

Content Editor

Related News